Share on Facebook Share on Twitter Share on Google+ Share on Pinterest Share on Linkedin ਸਿੱਖ ਅਜਾਇਬ ਘਰ ਮੁਹਾਲੀ ਨੂੰ ਪੱਕੀ ਥਾਂ ਅਲਾਟ ਕਰਨ ਲਈ ਧਰਨਾ ਤੀਜੇ ਦਿਨ ਵਿੱਚ ਦਾਖ਼ਲ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਨਵੰਬਰ: ਅੱਜ ਮਿਤੀ 14.11.2018 ਨੂੰ ਸਿੱਖ ਅਜਾਇਬ ਘਰ ਪਿੰਡ ਬਲੋਗੀ ਮੋਹਾਲੀ ਵਿਖੇ ਸੰਗਤਾਂ ਵੱਲੋਂ ਦਿੱਤਾ ਗਿਆ ਧਰਨਾ ਤਿਜੇ ਦਿਨ ਵਿੱਚ ਦਾਖਲ ਹੋ ਗਿਆ ਅਤੇ ਸੰਗਤਾਂ ਨੇ ਪੁਰਜ਼ੋਰ ਅਪੀਲ ਕੀਤੀ ਕਿ ਪੰਜਾਬ ਸਰਕਾਰ ਇਸ ਸਿੱਖ ਅਜਾਇਬ ਘਰ ਨੂੰ ਤੁਰੰਤ ਪੱਕੀ ਜ਼ਮੀਨ ਅਲਾਟ ਕਰੇ ਤਾਂ ਕਿ ਇਸ ਸਿੱਖ ਅਜਾਇਬ ਘਰ ਦਾ ਵਿਸਤਾਰ ਵੱਡੇ ਪੱਧਰ ਤੇ ਸ਼ਾਨਦਾਰ ਤਰੀਕੇ ਨਾਲ ਕੀਤਾ ਜਾਵੇ ਧਰਨੇ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਪਰਵਿੰਦਰ ਸਿੰਘ ਆਰਟਿਸਟ, ਰਾਮ ਸਿੰਘ ਬਲੌਂਗੀ, ਬਾਬੂ ਚੰਡੀਗੜ੍ਹੀਆ, ਹਰਜਿੰਦਰ ਸਿੰਘ ਠੇਕੇਦਾਰ ਸ਼ਾਮਲ ਸਨ। ਧਰਨੇ ’ਤੇ ਬੈਠਣ ਵਾਲਿਆਂ ਵਿੱਚ ਬੁੱਤਸਾਜ ਪਰਵਿੰਦਰ ਸਿੰਘ, ਬਾਬੂ ਚੰਡੀਗੜ੍ਹੀਆ, ਕੁਲਜੀਤ ਸਿੰਘ ਧਨੋਆ, ਜੁਗਿੰਦਰ ਸਿੰਘ ਮੁਹਾਲੀ, ਪ੍ਰਿੰਸੀਪਲ ਬਹਾਦਰ ਸਿੰਘ ਗੋਸਲ, ਲਖਵਿੰਦਰ ਸਿੰਘ ਦਾਊਂ, ਸੁਰਿੰਦਰ ਸਿੰਘ ਬਲੌਂਗੀ ਆਦਿ ਵੀ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ