ਜ਼ਿਲ੍ਹਾ ਬਾਰ ਦੇ ਪੱਕੇ ਚੈਂਬਰਾਂ ਲਈ 5 ਦਸੰਬਰ ਤੱਕ ਫੀਸ ਜਮ੍ਹਾਂ ਕਰਾਉਣ ਯੋਗ ਉਮੀਦਵਾਰ
ਦਸੰਬਰ ਦੇ ਪਹਿਲੇ ਹਫ਼ਤੇ ਹਾਈ ਕੋਰਟ ਦੇ ਜਸਟਿਸ ਕਰਨਗੇ ਉਦਘਾਟਨ
ਨਿਊਜ ਡੈਸਕ
ਐਸ.ਏ.ਐਸ. ਨਗਰ (ਮੁਹਾਲੀ), 1 ਦਸੰਬਰ
ਜ਼ਿਲ੍ਹਾ ਬਾਰ ਐਸੋਸੀਏਸ਼ਨ ਮੁਹਾਲੀ ’ਚ ਵਕੀਲਾਂ ਦੀ ਨਵੀਂ ਕਚਹਿਰੀ ਵਿੱਚ ਬਣਾਏ ਜਾ ਰਹੇ ਚੈਂਬਰਾ ਦਾ ਕਾਫੀ ਸਮੇਂ ਤੋਂ ਚੱਲ ਰਿਹਾ ਰੇੜਕਾ ਹੁਣ ਖਤਮ ਹੋ ਗਿਆ ਹੈ। ਇਸ ਸਬੰਧੀ ਜਿਲਾ ਬਾਰ ਦੇ ਪ੍ਰਧਾਨ ਅਮਰਜੀਤ ਸਿੰਘ ਲੌਂਗੀਆ ਨੇ ਦੱਸਿਆ ਕਿ ਪੱਕੇ ਚੈਂਬਰਾ ਲਈ ਯੋਗ ਉਮੀਦਵਾਰਾਂ ਵੱਲੋਂ ਅਰਜ਼ੀਆਂ ਤਾਂ ਮਿਲ ਗਈਆਂ ਹਨ, ਉਹ ਉਨਾਂ ਯੋਗ ਉਮੀਦਵਾਰਾਂ ਨੂੰ ਬੇਨਤੀ ਕਰਦੇ ਹਨ ਕਿ 5 ਦਸੰਬਰ ਤੱਕ ਉਹ ਆਪਣੀ-ਆਪਣੀ ਫੀਸ ਜਮਾਂ ਕਰਾ ਦੇਣ। ਉਨਾਂ ਦੱਸਿਆ ਕਿ ਦਸੰਬਰ ਦੇ ਪਹਿਲੇ ਹਫਤੇ ਮੁਹਾਲੀ ਜੂਡੀਸ਼ੀਅਲ ਕੰਪਲੈਕਸ ਵਿਖੇ ਚੈਂਬਰਾ ਦੀ ਉਸਾਰੀ ਦੇ ਕੰਮ ਦਾ ਉਦਘਾਟਨ ਪੰਜਾਬ ਹਰਿਆਣਾ ਹਾਈਕੋਰਟ ਦੇ ਜਸਟਿਸ ਵੱਲੋਂ ਕੀਤਾ ਜਾਵੇਗਾ। ਇਸ ਇਮਾਰਤ ’ਚ 150 ਦੇ ਕਰੀਬ ਚੈਂਬਰ ਬਣਾਏ ਜਾਣਗੇ। ਸ੍ਰ. ਲੌਂਗੀਆ ਨੇ ਅੱਗੇ ਦੱਸਿਆ ਕਿ ਚੈਂਬਰ ਸਿਰਫ ਉਨਾਂ ਵਕੀਲਾਂ ਨੂੰ ਹੀ ਦਿੱਤੇ ਜਾਣਗੇ, ਜੋ ਮੁਹਾਲੀ ਵਿਖੇ ਅਮਲੀ ਤੌਰ ’ਤੇ ਪ੍ਰੈਕਟਿਸ ਕਰਦੇ ਹਨ ਅਤੇ ਵੋਟ ਦਾ ਅਧਿਕਾਰ ਵੀ ਉਨਾਂ ਨੂੰ ਹੀ ਦਿੱਤਾ ਜਾਵੇਗਾ। ਉਨਾਂ ਦੱਸਿਆ ਕਿ ਚੈਂਬਰਾ ਤੋਂ ਬਾਅਦ ਉਨਾਂ ਦਾ ਅਗਲਾ ਟੀਚਾ ਪਾਰਕਿੰਗ ਦਾ ਹੋਵੇਗਾ। ਇਸ ਸਬੰਧੀ ਵੀ ਉਨ੍ਹਾਂ ਵੱਲੋਂ ਕਮੇਟੀ ਮੈਂਬਰਾ ਨਾਲ ਗੱਲਬਾਤ ਚੱਲ ਰਹੀ ਹੈ। ਇਸ ਮੌਕੇ ਐਡਵੋਕੇਟ ਮੋਹਨ ਲਾਲ ਸੇਤੀਆ, ਹਰਬੰਤ ਸਿੰਘ, ਤਾਰਾ ਚੰਦ ਗੁਪਤਾ, ਸੁਸ਼ੀਲ ਅਤਰੀ, ਡੀ.ਕੇ ਵੱਤਸ, ਨਟਰਾਜਨ ਕੌਸ਼ਲ, ਦਰਸ਼ਨ ਸਿੰਘ ਧਾਲੀਵਾਲ, ਐਚ.ਐਸ. ਢਿੱਲੋਂ, ਗੁਰਦੀਪ ਸਿੰਘ, ਹਰਦੀਪ ਸਿੰਘ ਦੀਵਾਨਾ, ਪ੍ਰਿਤਪਾਲ ਸਿੰਘ ਬਾਸੀ, ਨਰਪਿੰਦਰ ਸਿੰਘ ਰੰਗੀ, ਨੀਰੂ ਥਰੇਜਾ, ਲਲਿਤ ਸੂਦ, ਸਿਮਰਨ ਸਿੰਘ, ਜਸਬੀਰ ਸਿੰਘ ਚੌਹਾਨ ਅਤੇ ਹੋਰਨਾਂ ਨੇ ਇਸ ਉਪਰਾਲੇ ਲਈ ਬਾਰ ਪ੍ਰਧਾਨ ਅਮਰਜੀਤ ਸਿੰਘ ਲੌਂਗੀਆ ਅਤੇ ਉਨ੍ਹਾਂ ਦੀ ਸਾਰੀ ਟੀਮ ਦਾ ਧੰਨਵਾਦ ਕੀਤਾ।