Share on Facebook Share on Twitter Share on Google+ Share on Pinterest Share on Linkedin ਆਰੀਅਨਜ਼ ਗਰੁੱਪ ਆਫ਼ ਕਾਲਜਿਜ਼ ਵਿੱਚ ਵਿਅਕਤੀਗਤ ਵਿਕਾਸ ਪ੍ਰੋਗਰਾਮ (ਪੀਡੀਪੀ) ਦਾ ਆਯੋਜਨ ਪ੍ਰੋਗਰਾਮ ਦਾ ਉਦੇਸ਼ ਵਿਦਿਆਰਥੀਆਂ ਦੇ ਰੁਜ਼ਗਾਰ ਦੇ ਹੁਨਰ ਨੂੰ ਵਧਾਉਣਾ ਹੈ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਨਵੰਬਰ: ਆਰੀਅਨਜ਼ ਗਰੁੱਪ ਆਫ ਕਾਲਜਿਜ਼ ਚੰਡੀਗੜ ਵਿੱਚ ਪੈਨੇਟਿਟੀ ਡਿਵੈਪਲਮੈਂਟ ਪ੍ਰੋਗਰਾਮ (ਪੀਡੀਪੀ) ਦਾ ਆਯੋਜਨ ਕੀਤਾ ਗਿਆ। ਪ੍ਰੋਗਰਾਮ ਦਾ ਉਦੇਸ਼ ਵਿਦਿਆਰਥੀਆਂ ਦੇ ਰੁਜ਼ਗਾਰ ਦੇ ਹੁਨਰ ਨੂੰ ਵਧਾਉਣਾ ਸੀ। ਇਸ ਦੌਰਾਨ ਦ ਜਾਇੰਟਜ਼ ਦੇ ਮੈਨੇਜਿੰਗ ਡਾਇਰੈਕਟਰ ਜਸਪ੍ਰੀਤ ਸਿੰਘ ਮਲਹੋਤਰਾ ਅਤੇ ਹੋਰ ਜਿਵੇ ਪਰਮਜੀਤ ਸਿੰਘ ਅਤੇ ਹਨੂ ਦੀਕਸ਼ਿਤ ਅਹਿਮ ਨੋਟ ਸਪੀਕਰ ਰਹੇ। ਇਸ ਪ੍ਰੋਗਰਾਮ ਦੇ ਦੌਰਾਨ ਵੱਖ ਵੱਖ ਮੁਹਾਰਤਾਂ ਦੀ ਸਿਰਜਣਾ ਤੇ ਜ਼ੋਰ ਦਿੱਤਾ ਗਿਆ। ਜਿਸ ਵਿੱਚ ਬੋਲਣ ਵਾਲੇ ਇੰਟਰਵਿਊ ਦੇ ਹੁਨਰ, ਨਿੱਜੀ ਇੰਟਰਵਿਊ, ਮੌਖਿਕ ਸਮਰੱਥਾ, ਸੰਭਾਵੀ ਯੋਗਤਾ, ਲਿਖਤ ਆਦਿ ਸ਼ਾਮਲ ਰਹੇ। ਸੰਯੁਕਤ ਮੈਨੇਜਿੰਗ ਡਾਇਰੈਕਟਰ ਜਸਪ੍ਰੀਤ ਮਲਹੋਤਰਾ ਨੇ ਵਿਦਿਆਰਥੀਆਂ ਨੂੰ ਟੀਚੇ ਨਿਰਧਾਰਤ ਕਰਨ ਅਤੇ ਉਨ੍ਹਾਂ ਨਾਲ ਸੰਬੰਧਿਤ ਰੁਕਾਵਟਾਂ ਨੂੰ ਦੂਰ ਕਰਨ ਦੇ ਮਹੱਤਵ ਬਾਰੇ ਦੱਸਿਆ। ਇਸ ਦੋਰਾਨ ਉਨ੍ਹਾਂ ਟੀਚੇ ਦੀ ਸਥਾਪਨਾ ਕਰਦੇ ਹੋਏ ਸਪੱਸ਼ਟਤਾ ਦੇ ਮਹੱਤਵ ਤੇ ਜ਼ੋਰ ਦਿੱਤਾ। ਨਾਲ ਹੀ ਉਨ੍ਹਾਂ ਕਿਹਾ ਕਿ ਨਿਸ਼ਾਨੇ ਨਿਰਧਾਰਤ ਕਰਨ ਲਈ ਇੱਕ ਨਿਸ਼ਚਤ ਹੋਣਾ ਚਾਹੀਦਾ ਹੈ ਅਤੇ ਬਲੀਦਾਨ ਲਈ ਤਿਆਰ ਹੋਣਾ ਚਾਹੀਦਾ ਹੈ। ਪਰਮਜੀਤ ਸਿੰਘ ਨੇ ਬੋਲਣ ਦੇ ਹੁਨਰ, ਸਮੂਹ ਦੀ ਚਰਚਾ, ਇੰਟਰਵਿਊ ਦੇ ਹੁਨਰ, ਇੰਟਰਵਿਊ ਦੇ ਸੁਝਾਅ, ਨਿੱਜੀ ਹੁਨਰ, ਅਭਿਆਸ ਅਤੇ ਪੇਸ਼ਕਾਰੀ ਹੁਨਰ ਸਬੰਧੀ ਵਿਦਦਆਰਥੀਆਂ ਨਾਲ ਗੱਲਬਾਤ ਕੀਤੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ