Share on Facebook Share on Twitter Share on Google+ Share on Pinterest Share on Linkedin ਪਾਲਤੂ ਕੁੱਤੇ ਨੇ ਪੈਦਲ ਜਾ ਰਹੀ ਲੜਕੀ ਨੂੰ ਵੱਢਿਆ, ਮਾਮਲਾ ਥਾਣੇ ਪੁੱਜਿਆ ਪੀੜਤ ਲੜਕੀ ਦੇ ਕੰਨ ਦਾ ਇੱਕ ਹਿੱਸਾ ਹੋਇਆ ਅਲੱਗ ਹਰਸ਼ਬਾਬ ਸਿੱਧੂ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਅਕਤੂਬਰ: ਮੁਹਾਲੀ ਵਿੱਚ ਆਵਾਰਾ ਆਵਾਰਾ ਦੀ ਸਮੱਸਿਆ ਦੇ ਨਾਲ-ਨਾਲ ਸ਼ਹਿਰ ਵਾਸੀ ਪਾਲਤੂ ਕੁੱਤਿਆਂ ਦੀ ਦਹਿਸ਼ਤ ਤੋਂ ਵੀ ਡਾਢੇ ਤੰਗ ਪ੍ਰੇਸ਼ਾਨ ਹਨ ਅਤੇ ਹੁਣ ਤੱਕ ਆਵਾਰਾ ਅਤੇ ਪਾਲਤੂ ਕੁੱਤਿਆਂ ਦੇ ਲੋਕਾਂ ਨੂੰ ਵੱਢਣ ਦੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ। ਅੱਜ ਇੱਥੋਂ ਦੇ ਫੇਜ਼-9 ਦੀ ਮਾਰਕੀਟ ਵਿੱਚ ਸਵੇਰੇ 11 ਵਜੇ ਇਕ ਪਾਲਤੂ ਕੁੱਤੇ ਨੇ ਅਚਾਨਕ ਸੜਕ ’ਤੇ ਪੈਦਲ ਜਾ ਰਹੀ ਨੌਜਵਾਨ ਲੜਕੀ ਉੱਤੇ ਹਮਲਾ ਕਰਕੇ ਉਸ ਨੂੰ ਬੂਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ। ਪਾਲਤੂ ਕੁੱਤੇ ਨੇ ਪੀੜਤ ਲੜਕੀ ਦੇ ਕੰਨ ਦਾ ਇੱਕ ਹਿੱਸਾ ਏਨੀ ਬੁਰੀ ਤਰ੍ਹਾਂ ਕੱਟਿਆ ਕਿ ਉਹ ਉਸ ਦੇ ਕੰਨ ਨਾਲੋਂ ਅਲੱਗ ਹੋ ਗਿਆ। ਬਾਅਦ ਵਿੱਚ ਪਰਿਵਾਰਕ ਮੈਂਬਰਾਂ ਨੇ ਲੜਕੀ ਨੂੰ ਪ੍ਰਾਈਵੇਟ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਜਾਣਕਾਰੀ ਅਨੁਸਾਰ ਫੇਜ਼-9 ਦੀ ਇਕ ਲੜਕੀ ਆਪਣੇ ਘਰ ਤੋਂ ਪੈਦਲ ਹੀ ਮਾਰਕੀਟ ਵਿੱਚ ਸਥਿਤ ਇਕ ਬੈਂਕ ਵੱਲ ਜਾ ਰਹੀ ਸੀ ਕਿ ਇਸ ਦੌਰਾਨ ਇੱਕ ਕਾਰ ਮਾਰਕੀਟ ਵਿੱਚ ਦਾਖ਼ਲ ਹੋਈ। ਜਿਸ ’ਚੋਂ ਇਕ ਅੌਰਤ ਬਾਕਸਰ ਕੁੱਤੇ ਨੂੰ ਲੈ ਕੇ ਥੱਲੇ ਉਤਰੀ, ਦੱਸਿਆ ਗਿਆ ਹੈ ਕਿ ਉਹ ਪਾਲਤੂ ਕੁੱਤੇ ਨੂੰ ਜਾਨਵਰਾਂ ਦੇ ਡਾਕਟਰ ਨੂੰ ਦਿਖਾਉਣਾ ਸੀ। ਇਸ ਦੌਰਾਨ ਉਸ ਪਾਲਤੂ ਕੁੱਤੇ ਨੇ ਉੱਥੋਂ ਪੈਦਲ ਜਾ ਰਹੀ ਲੜਕੀ ’ਤੇ ਹਮਲਾ ਕਰ ਦਿੱਤਾ ਅਤੇ ਉਸ ਦੇ ਕੰਨ ਨੂੰ ਕੱਟ ਲਿਆ। ਪੀੜਤ ਲੜਕੀ ਦੇ ਪਿਤਾ ਗੁਰਬੀਰ ਸਿੰਘ ਨੇ ਪੁਲੀਸ ਨੂੰ ਇਤਲਾਹ ਦਿੱਤੀ ਗਈ ਅਤੇ ਸੂਚਨਾ ਮਿਲਦੇ ਹੀ ਪੀਸੀਆਰ ਦੀ ਗੱਡੀ ਤੁਰੰਤ ਮੌਕੇ ’ਤੇ ਪਹੁੰਚ ਗਈ। ਪੀੜਤ ਲੜਕੀ ਦੇ ਪਿਤਾ ਨੇ ਪਾਲਤੂ ਕੁੱਤੇ ਦੇ ਮਾਲਕ ਖ਼ਿਲਾਫ਼ ਐਫ਼ਆਈਆਰ ਦਰਜ ਕਰਨ ਦੀ ਮੰਗ ਕੀਤੀ ਗਈ। ਉਧਰ, ਪੁਲੀਸ ਕਰਮਚਾਰੀਆਂ ਨੇ ਦੋਵੇਂ ਧਿਰਾਂ ਨੂੰ ਸੈਂਟਰਲ ਥਾਣਾ ਫੇਜ਼-8 ਵਿੱਚ ਪਹੁੰਚਣ ਲਈ ਕਿਹਾ ਗਿਆ ਹੈ। ਜਾਂਚ ਅਧਿਕਾਰੀ ਨੇ ਕਿਹਾ ਕਿ ਪੁਲੀਸ ਵੱਲੋਂ ਦੋਵੇਂ ਧਿਰਾਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ