nabaz-e-punjab.com

ਪੀਐਫਸੀ ਵੱਲੋਂ ਕਰਜ਼ਾਧਾਰੀਆਂ ਨੂੰ ਯਕਮੁਸ਼ਤ ਸਕੀਮ ਦਾ ਲਾਭ ਲੈਣ ਦੀ ਅਪੀਲ

‘ਯਕਮੁਸ਼ਤ ਸਕੀਮ ਦਾ ਸਮਾਂ ਹੋਰ ਨਹੀਂ ਵਧਾਇਆ ਜਾਵੇਗਾ’

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ•, 20 ਦਸੰਬਰ:
ਪੰਜਾਬ ਵਿੱਤ ਕਾਰਪੋਰੇਸ਼ਨ (ਪੀਐਫਸੀ) ਨੇ ਅੱਜ ਆਪਣਾ ਇਹ ਅਹਿਦ ਮੁੜ ਦੋਹਰਾਇਆ ਹੈ ਕਿ ਪੰਜਾਬ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਯਕਮੁਸ਼ਤ ਕਰਜ਼ਾ ਨਿਪਟਾਰਾ ਸਕੀਮ ਇਸ ਅਦਾਰੇ ਵੱਲੋਂ ਚਲਾਈ ਗਈ ਅਜਿਹੀ ਆਖਰੀ ਸਕੀਮ ਹੋਵੇਗੀ ਜੋ ਕਿ 5 ਮਾਰਚ 2019 ਤੱਕ ਹੈ।
ਇਹ ਵਿਚਾਰ ਅੱਜ ਇੱਥੇ ਪੀਐਫਸੀ ਦੀ ਇਕ ਮੀਟਿੰਗ ਵਿਚ ਸਮੂਹ ਬੋਰਡ ਆਫ ਡਾਇਰੈਕਟਰਜ਼ ਨੇ ਦੋਹਰਾਉਂਦਿਆਂ ਕਿਹਾ ਕਿ ਇਸ ਯਕਮੁਸ਼ਤ ਸਕੀਮ ਦੀ ਸਮਾਂਹੱਦ ਖਤਮ ਹੋਣ ਮਗਰੋਂ ਇਸ ਸਕੀਮ ਵਿਚ ਹੋਰ ਜ਼ਿਆਦਾ ਵਾਧਾ ਨਹੀਂ ਕੀਤਾ ਜਾਵੇਗਾ।
ਬੋਰਡ ਮੈਂਬਰਾਂ ਨੇ ਸਬੰਧਿਤ ਧਿਰਾਂ ਨੂੰ ਇਸ ਸਕੀਮ ਤੋਂ ਲਾਭ ਉਠਾਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਉਹ ਸੂਬਾ ਸਰਕਾਰ ਵੱਲੋਂ ਉਦਯੋਗਿਕ ਇਕਾਈਆਂ ਨੂੰ ਮੁੜ ਸੁਰਜੀਤ ਕਰਨ ਦੇ ਕੀਤੇ ਜਾ ਰਹੇ ਅਣਥੱਕ ਯਤਨਾਂ ਵਿਚ ਪੂਰਾ ਸਹਿਯੋਗ ਕਰਨ।
ਵਿੱਤੀ ਪ੍ਰਸੰਗਿਕਤਾ ਦੇ ਨਿਯਮ ਉੱਤੇ ਜ਼ੋਰ ਦਿੰਦੇ ਹੋਏ ਬੋਰਡ ਨੇ ਇਹ ਵੀ ਕਿਹਾ ਕਿ ਇਸ ਸਕੀਮ ਦੀ ਸਮਾਂਹੱਦ ਮੁੱਕਣ ਮਗਰੋਂ ਕਾਰਪੋਰੇਸ਼ਨ ਵੱਲੋਂ ਆਪਣੇ ਕੋਲ ਗਹਿਣੇ ਪਈਆਂ ਜਾਇਦਾਦਾਂ ਨੂੰ ‘ਐਸੇਟਸ ਰੀਕੰਸਟਰੱਕਸ਼ਨ ਕੰਪਨੀ’ (ਏਆਰਸੀ) ਨੂੰ ਸੌਂਪ ਦੇਣ ਦੀ ਪ੍ਰਕਿਰਿਆ ਆਰੰਭ ਦਿੱਤੀ ਜਾਵੇਗੀ ਜੋ ਕਿ ਅਜਿਹੀਆਂ ਜਾਇਦਾਦਾਂ ਸਬੰਧੀ ਨਿਪਟਾਰਾ ਕਰਨ ਬਾਰੇ ਫੈਸਲਾ ਲਵੇਗੀ।
ਬੋਰਡ ਵੱਲੋਂ ਪਾਸ ਕੀਤੇ ਮਤੇ ਵਿਚ ਇਹ ਕਿਹਾ ਗਿਆ ਕਿ ਇਸ ਮਗਰੋਂ ਕਰਜ਼ਾ ਵਾਪਸੀ ਦੇ ਅਣਸੁਲਝੇ ਡਿਫਾਲਟਰ ਮਾਮਲੇ, ਜਿਨ•ਾਂ ਵਿਚ ਪ੍ਰਮੁੱਖ ਕਰਜ਼ਦਾਰਾਂ ਦੇ ਨਾਂ ਸ਼ਾਮਿਲ ਹੋਣਗੇ, ਨੂੰ ‘ਸਿਬਿਲ ਪੋਰਟਲ’ ਉੱਤੇ ਅੱਪਲੋਡ ਕਰ ਦਿੱਤਾ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ ਫੇਜ਼-2 ਅਤੇ ਫੇਜ਼-3ਏ ਦੇ ਵਸਨੀਕਾਂ…