Nabaz-e-punjab.com

ਪੀਜੀ ਲੜਕੀ ਨਾਲ ਜਬਰ ਜਨਾਹ: ਇੰਟਰ ਨੈਸ਼ਨਲ ਕਬੱਡੀ ਖਿਡਾਰੀ ਦੇ ਭਰਾ ਅਤੇ ਥਾਣੇਦਾਰ ਦੇ ਮੁੰਡੇ ਵਿਰੁੱਧ ਕੇਸ ਦਰਜ

ਪੀਜੀ ਮਾਲਕ ਵੱਲੋਂ ਜਬਰ ਜਨਾਹ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਨੌਜਵਾਨ ’ਤੇ ਹਮਲਾ, ਪੁਲੀਸ ਕਰਮਚਾਰੀ ਵੀ ਭਜਾ ਭਜਾ ਕੇ ਕੁੱਟੇ

ਸੋਹਾਣਾ ਪੁਲੀਸ ਵੱਲੋਂ ਪੀਜੀ ਮਾਲਕ ਸ਼ਿੰਗਾਰਾ ਮੁਹੰਮਦ ਤੇ ਹੋਰਨਾਂ ਖ਼ਿਲਾਫ਼ ਵੱਖ ਵੱਖ ਧਰਾਵਾਂ ਤਹਿਤ ਕੇਸ ਦਰਜ, ਸਾਰੇ ਮੁਲਜ਼ਮ ਫਰਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਅਪਰੈਲ:
ਮੁਹਾਲੀ ਨਗਰ ਨਿਗਮ ਆਉਂਦੇ ਇਤਿਹਾਸਕ ਨਗਰ ਸੋਹਾਣਾ ਵਿੱਚ ਅੱਜ ਉਸ ਸਮੇਂ ਸਥਿਤੀ ਤਣਾਅ ਪੂਰਨ ਹੋ ਗਈ ਜਦੋਂ ਪੀਜੀ ਲੜਕੀ ਨਾਲ ਕਥਿਤ ਜਬਰ ਜਨਾਹ ਦੇ ਮਾਮਲੇ ਵਿੱਚ ਨੌਜਵਾਨ ਨੂੰ ਘਰੋਂ ਚੁੱਕਣ ਆਈ ਪੁਲੀਸ ਪਾਰਟੀ ’ਤੇ ਪੀਜੀ ਮਾਲਕ ਸ਼ਿੰਗਾਰਾ ਮੁਹੰਮਦ ਨੇ ਆਪਣੇ ਕਈ ਸਾਥੀਆਂ ਨਾਲ ਮਿਲ ਕੇ ਪੁਲੀਸ ਦੀ ਗੱਡੀ ਘੇਰ ਗਈ ਅਤੇ ਲੜਕੀ ਨਾਲ ਜਬਰ ਜਨਾਹ ਦੇ ਦੋਸਾਂ ਦਾ ਸਾਹਮਣਾ ਕਰ ਰਹੇ ਨੌਜਵਾਨ ਦੇ ਘਰ ਵਿੱਚ ਜ਼ਬਰਦਸਤੀ ਦਾਖ਼ਲ ਹੋ ਕੇ ਕਿਰਪਾਨਾਂ, ਲੋਹੇ ਦੀਆਂ ਰਾੜਾਂ ਅਤੇ ਡੰਡਿਆਂ ਨਾਲ ਹਮਲਾ ਕਰ ਦਿੱਤਾ। ਜਿਵੇਂ ਹੀ ਪੁਲੀਸ ਨੇ ਹਮਲਾਵਰਾਂ ਨੂੰ ਅਜਿਹਾ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਪੀਜੀ ਮਾਲਕ ਅਤੇ ਉਸ ਦੇ ਬੰਦਿਆਂ ਨੇ ਪੁਲੀਸ ਕਰਮਚਾਰੀ ਵੀ ਭਜਾ ਭਜਾ ਕੇ ਕੁੱਟੇ।
ਉਧਰ, ਇਸ ਸਬੰਧੀ ਥਾਣਾ ਸੋਹਾਣਾ ਦੀ ਐਸਐਚਓ ਖੁਸ਼ਪ੍ਰੀਤ ਕੌਰ ਨੇ ਦੱਸਿਆ ਕਿ ਸਰਬਜੀਤ ਸਿੰਘ ਉਰਫ਼ ਸਰਬਾ ਦੇ ਖ਼ਿਲਾਫ਼ ਧਾਰਾ 376 ਅਤੇ 506 ਦੇ ਤਹਿਤ ਬਲਾਤਕਾਰ ਦਾ ਪਰਚਾ ਦਰਜ ਕੀਤਾ ਗਿਆ ਹੈ ਜਦੋਂਕਿ ਪੁਲੀਸ ਕਰਮਚਾਰੀਆਂ ’ਤੇ ਜਾਨਲੇਵਾ ਹਮਲਾ ਕਰਨ ਦੇ ਦੋਸ਼ ਵਿੱਚ ਪੀਜੀ ਮਾਲਕ ਸ਼ਿੰਗਾਰਾ ਮੁਹੰਮਦ, ਨੰਨੂ, ਬਲਕਾਰ, ਗੁਰਪ੍ਰੀਤ ਸਮੇਤ ਕਈ ਹੋਰਨਾਂ ਅਣਪਛਾਤਿਆਂ ਦੇ ਖ਼ਿਲਾਫ਼ ਧਾਰਾ 307, 323, 341, 353, 186, 148, 149 ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ’ਤੇ ਹਮਲਾ ਕਰਨ ਵਾਲੇ ਸਾਰੇ ਮੁਲਜ਼ਮ ਫਿਲਹਾਲ ਫਰਾਰ ਦੱਸੇ ਗਏ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਸੋਹਾਣਾ ਵਿੱਚ ਪੀਜੀ ਵਿੱਚ ਰਹਿੰਦੀ ਇਕ ਲੜਕੀ ਨਾਲ ਪਿੰਡ ਦੇ ਇਕ ਨੌਜਵਾਨ ਵੱਲੋਂ ਕਥਿਤ ਜਬਰ ਜਨਾਹ ਕਰਨ ਦੀ ਕੋਸ਼ਿਸ਼ ਕੀਤੀ ਗਈ। ਪਤਾ ਲੱਗਾ ਹੈ ਕਿ ਨਸ਼ੇ ’ਚ ਟੱਲੀ ਉਕਤ ਨੌਜਵਾਨ ਰਾਤ ਭਰ ਲੜਕੀ ਦੇ ਪੀਜੀ ਰੂਮ ਵਿੱਚ ਰਿਹਾ ਅਤੇ ਸਵੇਰੇ ਤੜਕੇ ਅੱਖ ਖੁੱਲ੍ਹਣ ’ਤੇ ਜਿਵੇਂ ਹੀ ਉਹ ਉੱਠ ਕੇ ਆਪਣੇ ਘਰ ਜਾਣ ਲੱਗਾ ਤਾਂ ਉਸ ਨੂੰ ਪੀਜੀ ਮਾਲਕ ਨੇ ਦੇਖ ਲਿਆ ਅਤੇ ਮਾਮਲਾ ਪੁਲੀਸ ਕੋਲ ਪਹੁੰਚ ਗਿਆ। ਦੱਸਿਆ ਜਾ ਰਿਹਾ ਹੈ ਉਕਤ ਨੌਜਵਾਨ ਲੜਕੀ ਤੋਂ ਪਹਿਲਾਂ ਤੋਂ ਹੀ ਜਾਣਦਾ ਸੀ ਅਤੇ ਰਾਤੀ ਕਿਸੇ ਪਾਰਟੀ ਤੋਂ ਬਾਅਦ ਉਹ ਲੜਕੀ ਦੇ ਰੂਮ ਵਿੱਚ ਚਲਾ ਗਿਆ।
ਇਹ ਵੀ ਕਿਹਾ ਜਾ ਰਿਹਾ ਹੈ ਕਿ ਪੀੜਤ ਲੜਕੀ ਨੇ ਖ਼ੁਦ ਸੋਹਾਣਾ ਪੁਲੀਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਲੰਘੀ ਰਾਤ ਕਰੀਬ ਡੇਢ ਵਜੇ ਸਰਬਜੀਤ ਸਿੰਘ ਉਸ ਦੇ ਕਮਰੇ ਵਿੱਚ ਜ਼ਬਰਦਸਤੀ ਦਾਖ਼ਲ ਹੋ ਗਿਆ ਸੀ ਅਤੇ ਉਸ ਨੇ ਉਸ ਨਾਲ ਜਬਰ ਜਨਾਹ ਕਰਨ ਦੀ ਕੋਸ਼ਿਸ਼ ਕੀਤੀ। ਉਹ ਸਰਬਜੀਤ ਨਾਲ ਕਰੀਬ 2 ਘੰਟੇ ਤੱਕ ਜੂਝਦੀ ਰਹੀ। ਇਸ ਸਬੰਧੀ ਉਸ ਨੇ ਸਵੇਰੇ ਵਿਮੈਨ ਹੈਲਪਲਾਈਨ ਨੰਬਰ 181 ’ਤੇ ਫੋਨ ਕਰਕੇ ਘਟਨਾ ਸਬੰਧੀ ਜਾਣਕਾਰੀ ਦਿੱਤੀ ਹੈ।
ਜਾਣਕਾਰੀ ਮਿਲਣ ਤੋਂ ਬਾਅਦ ਜਦੋਂ ਥਾਣਾ ਸੋਹਾਣਾ ਦੀ ਐਸਐਚਓ ਖੁਸ਼ਪ੍ਰੀਤ ਕੌਰ ਅਤੇ ਹੋਰ ਪੁਲੀਸ ਕਰਮਚਾਰੀ ਜਾਂਚ ਲਈ ਮੌਕੇ ’ਤੇ ਪਹੁੰਚੇ ਤਾਂ ਕੁਝ ਵਿਅਕਤੀ ਸਰਬਜੀਤ ਸਿੰਘ ਦੀ ਕੁੱਟਮਾਰ ਕਰ ਰਹੇ ਸਨ। ਕੁੱਟਮਾਰ ਕਰਨ ਵਾਲਿਆਂ ਵਿੱਚ ਪੀਜੀ ਮਾਲਕ ਸ਼ਿੰਗਾਰਾ ਮੁਹੰਮਦ ਸਭ ਤੋਂ ਅੱਗੇ ਸੀ। ਪੁਲੀਸ ਮੁਤਾਬਕ ਸਰਬਜੀਤ ਸਿੰਘ ਪਹਿਲਵਾਨੀ ਕਰਦਾ ਹੈ ਅਤੇ ਥਾਣੇਦਾਰ ਦਾ ਬੇਟਾ ਹੈ। ਪੁਲੀਸ ਨੇ ਜਿਵੇਂ ਹੀ ਸਰਬਜੀਤ ਸਿੰਘ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਕਤ ਵਿਅਕਤੀਆਂ ਨੇ ਪੁਲੀਸ ’ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਸਰਬਜੀਤ ਸਿੰਘ ਸਮੇਤ ਕਈ ਪੁਲੀਸ ਕਰਮਚਾਰੀ ਵੀ ਜ਼ਖ਼ਮੀ ਹੋ ਗਏ। ਇਹੀ ਨਹੀਂ ਜਦੋਂ ਪੁਲੀਸ ਸਰਬਜੀਤ ਨੂੰ ਫੜ ਕੇ ਲਿਜਾ ਰਹੀ ਤਾਂ ਹਮਲਾਵਰਾਂ ਨੇ ਪੁਲੀਸ ਵਾਹਨ ’ਚੋਂ ਵੀ ਨੌਜਵਾਨ ਨੂੰ ਥੱਲੇ ਲਾਹੁਣ ਦੀ ਕੋਸ਼ਿਸ਼ ਕੀਤੀ ਗਈ। ਬਾਅਦ ਵਿੱਚ ਜ਼ਖ਼ਮੀ ਸਰਬਜੀਤ ਸਿੰਘ ਅਤੇ ਥਾਣੇਦਾਰ ਓਮ ਪ੍ਰਕਾਸ਼ ਤੇ ਹੋਰਨਾਂ ਦਾ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਗਿਆ।
(ਬਾਕਸ ਆਈਟਮ)
ਉਧਰ, ਇੰਟਰ ਨੈਸ਼ਨਲ ਕਬੱਡੀ ਖਿਡਾਰੀ ਪਰਮਜੀਤ ਸਿੰਘ ਉਰਫ਼ ਪੰਮਾ ਅਤੇ ਕੁਲਦੀਪ ਸਿੰਘ ਦਾ ਕਹਿਣਾ ਹੈ ਕਿ ਜਦੋਂ ਪੁਲੀਸ ਨੇ ਉਨ੍ਹਾਂ ਦੇ ਇਕ ਭਰਾ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਤਾਂ ਫਿਰ ਦੂਜੀ ਧਿਰ ਉਨ੍ਹਾਂ ਦੇ ਘਰ ਵਿੱਚ ਜ਼ਬਰਦਸਤੀ ਦਾਖ਼ਲ ਹੋ ਕੇ ਹਮਲਾ ਕਰਨਾ ਅਤੇ ਭੰਨ ਤੋੜ ਕਰਨ ਦੀ ਕੀ ਤੁਕ ਬਣਦੀ ਸੀ। ਉਨ੍ਹਾਂ ਦੋਸ਼ ਲਾਇਆ ਕਿ ਇਹ ਸਾਰਾ ਕੁਝ ਡੂੰਘੀ ਸਾਜ਼ਿਸ਼ ਦੇ ਤਹਿਤ ਹੋਇਆ ਹੈ। ਉਨ੍ਹਾਂ ਦੱਸਿਆ ਕਿ ਹਮਲਾਵਰਾਂ ਦੀ ਸ਼ਰ੍ਹੇਆਮ ਗੁੰਡਾਗਰਦੀ ਕਾਰਨ ਉਨ੍ਹਾਂ ਦਾ ਪਰਿਵਾਰ ਦਹਿਸ਼ਤ ਵਿੱਚ ਹੈ ਅਤੇ ਉਨ੍ਹਾਂ ਨੇ ਬੜੀ ਮੁਸ਼ਕਲ ਨਾਲ ਖ਼ੁਦ ਨੂੰ ਕਮਰੇ ਵਿੱਚ ਬੰਦ ਕਰਕੇ ਆਪਣੀ ਅਤੇ ਆਪਣੇ ਟੱਬਰ ਦੀ ਜਾਨ ਬਚਾਈ ਹੈ। ਉਨ੍ਹਾਂ ਇਕ ਪੁਲੀਸ ਅਧਿਕਾਰੀਆਂ ’ਤੇ ਕੁੱਟਮਾਰ ਅਤੇ ਮਾੜਾ ਵਿਵਹਾਰ ਕਰਨ ਦਾ ਦੋਸ਼ ਲਾਇਆ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …