Nabaz-e-punjab.com

ਪੀਜੀਆਈ ਦੇ ਸਫ਼ਾਈ ਕਰਮਚਾਰੀ ਦੀ ਪਤਨੀ ਤੇ ਮਾਸੂਮ ਬੱਚੀ ਨੇ ਕਰੋਨਾ ਨੂੰ ਮਾਤ ਦਿੱਤੀ

ਸਿਹਤ ਵਿਭਾਗ ਨੇ 90 ਹੋਰ ਸ਼ੱਕੀ ਵਿਅਕਤੀਆਂ ਦੇ ਨਮੂਨੇ ਲੈ ਕੇ ਜਾਂਚ ਲਈ ਭੇਜੇ: ਨੋਡਲ ਅਫ਼ਸਰ

ਮੁਹਾਲੀ ਜ਼ਿਲ੍ਹੇ ਵਿੱਚ ਹੁਣ ਤੱਕ 57 ਪੀੜਤ ਮਰੀਜ਼ ਠੀਕ ਹੋਏ, 45 ਪੀੜਤ ਮਰੀਜ਼ ਹਾਲੇ ਵੀ ਜੇਰੇ ਇਲਾਜ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਮਈ:
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਜਿਵੇਂ ਜਿਵੇਂ ਕਰੋਨਾਵਾਇਰਸ ਦੀ ਮਹਾਮਾਰੀ ਦੇ ਲਗਾਤਾਰ ਮਾਮਲੇ ਵਧ ਰਹੇ ਹਨ, ਉਵੇਂ ਹੀ ਲਗਾਤਾਰ ਪੀੜਤ ਮਰੀਜ਼ ਠੀਕ ਹੋ ਕੇ ਆਪਣੇ ਘਰ ਵੀ ਪਰਤ ਰਹੇ ਹਨ। ਇੱਥੋਂ ਦੇ ਕਸਬਾ ਨਵਾਂ ਗਾਉਂ ਦੇ ਵਸਨੀਕ ਪੀਜੀਆਈ ਦੇ ਸਫ਼ਾਈ ਕਰਮਚਾਰੀ ਸੁਨੀਲ ਕੁਮਾਰ ਦੀ ਪਤਨੀ ਗਰੀਮਾ ਦੇਵੀ (28), ਅਤੇ 1 ਮਹੀਨੇ ਦੀ ਮਾਸੂਮ ਬੱਚੀ ਨੇ ਕਰੋਨਾ ਨੂੰ ਮਾਤ ਦਿੱਤੀ ਹੈ। ਉਹ ਪਿਛਲੇ ਪੌਣੇ ਮਹੀਨੇ ਤੋਂ ਪੀਜੀਆਈ ਹਸਪਤਾਲ ਵਿੱਚ ਜੇਰੇ ਇਲਾਜ ਸੀ। ਅੱਜ ਇੱਥੇ ਇਹ ਜਾਣਕਾਰੀ ਮੁਹਾਲੀ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਅਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਤੇ ਨੋਡਲ ਅਫ਼ਸਰ ਡਾ. ਹਰਮਨਦੀਪ ਕੌਰ ਨੇ ਦਿੱਤੀ। ਹਸਪਤਾਲ ’ਚੋਂ ਛੁੱਟੀ ਮਿਲਣ ਤੋਂ ਬਾਅਦ ਮਾਂ ਬੇਟੀ ਨੂੰ ਵਾਪਸ ਘਰ ਭੇਜ ਦਿੱਤਾ ਗਿਆ ਹੈ। ਜਦੋਂਕਿ ਸੁਨੀਲ ਅਤੇ ਉਸ ਦੀ ਬਜ਼ੁਰਗ ਮਾਂ ਰਾਜ ਰਾਣੀ (60) ਅਤੇ ਉੁਸ ਦਾ ਸਾਲਾ ਰਿਤੇਸ਼ ਕੁਮਾਰ (20) ਪਹਿਲਾਂ ਹੀ ਠੀਕ ਹੋ ਕੇ ਪੀਜੀਆਈ ’ਚੋਂ ਡਿਸਚਾਰਜ ਹੋ ਚੁੱਕੇ ਹਨ।
ਮਿਲੀ ਜਾਣਕਾਰੀ ਅਨੁਸਾਰ ਉਕਤ ਪਰਿਵਾਰ ਦੇ ਮੈਂਬਰ ਨਵਾਂ ਗਾਉਂ ਦੇ ਆਦਰਸ਼ ਨਗਰ ਵਿੱਚ ਇੱਕੋ ਹੀ ਕਮਰੇ ਵਿੱਚ ਰਹਿੰਦੇ ਹਨ। ਸੁਨੀਲ ਕੁਮਾਰ ਪੀਜੀਆਈ ਵਿੱਚ ਸਫ਼ਾਈ ਕਰਮਚਾਰੀ ਤਾਇਨਾਤ ਸੀ। ਸੁਨੀਲ ਪੀਜੀਆਈ ਵਿੱਚ ਕਰੋਨਾ ਸਬੰਧੀ ਬਣਾਏ ਗਏ ਵਿਸ਼ੇਸ਼ ਆਈਸੋਲੇਸ਼ਨ ਵਾਰਡ ਵਿੱਚ ਸਫ਼ਾਈ ਕਰਮਚਾਰੀ ਵਜੋਂ ਤਾਇਨਾਤ ਸੀ। ਇਸ ਦੌਰਾਨ ਉਹ ਵੀ ਲਪੇਟੇ ਵਿੱਚ ਆ ਗਿਆ। ਡਿਊਟੀ ਤੋਂ ਬਾਅਦ ਉਹ ਸਿੱਧਾ ਘਰ ਆਉਂਦਾ ਸੀ ਅਤੇ ਆਪਣੇ ਟੱਬਰ ਨਾਲ ਰਹਿੰਦਾ ਸੀ। ਜਿਸ ਕਾਰਨ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਬਿਮਾਰੀ ਦੀ ਲਾਗ ਲੱਗ ਗਈ।
ਜ਼ਿਲ੍ਹਾ ਐਪੀਡੀਮੋਲੋਜਿਸਟ ਤੇ ਨੋਡਲ ਅਫ਼ਸਰ ਡਾ. ਹਰਮਨਦੀਪ ਕੌਰ ਨੇ ਸਿਹਤ ਵਿਭਾਗ ਨੇ ਬੁੱਧਵਾਰ ਨੂੰ 90 ਹੋਰ ਸ਼ੱਕੀ ਵਿਅਕਤੀਆਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਹਨ। ਜਦੋਂਕਿ 49 ਨਮੂਨਿਆਂ ਦੀ ਰਿਪੋਰਟ ਨੈਗੇਟਿਵ ਆਈ ਹੈ। ਇਸ ਤਰ੍ਹਾਂ ਅੱਜ ਵਾਲੇ ਮਿਲਾ ਕੇ ਕੁੱਲ 103 ਨਮੂਨਿਆਂ ਦੀ ਰਿਪੋਰਟਾਂ ਪੈਂਡਿੰਡ ਹਨ। ਉਨ੍ਹਾਂ ਦੱਸਿਆ ਕਿ ਮੁਹਾਲੀ ਜ਼ਿਲ੍ਹੇ ਵਿੱਚ ਕਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 105 ਵੱਧ ਕੇ ਹੋ ਗਈ ਸੀ। ਜਿਨ੍ਹਾਂ ’ਚੋਂ ਤਿੰਨ ਮਰੀਜ਼ਾਂ ਵਿਜੇ ਕੁਮਾਰ ਜ਼ੀਰਕਪੁਰ, ਓਮ ਪ੍ਰਕਾਸ਼ ਵਾਸੀ ਨਵਾਂ ਗਾਉਂ ਅਤੇ ਰਾਜ ਕੁਮਾਰੀ ਖਰੜ ਦੀ ਮੌਤ ਹੋ ਚੁੱਕੀ ਹੈ। ਹੁਣ ਤੱਕ 57 ਪੀੜਤ ਮਰੀਜ਼ ਕਰੋਨਾ ਨੂੰ ਮਾਤ ਦੇ ਚੁੱਕੇ ਹਨ ਅਤੇ ਇਸ ਸਮੇਂ 45 ਐਕਟਿਵ ਕੇਸ ਹਨ। ਇਹ ਸਾਰੇ ਮਰੀਜ਼ ਵੱਖ-ਵੱਖ ਹਸਪਤਾਲਾਂ ਵਿੱਚ ਜੇਰੇ ਇਲਾਜ ਹਨ। ਇਨ੍ਹਾਂ ਦਾ ਵਧੀਆ ਢੰਗ ਨਾਲ ਇਲਾਜ ਚੱਲ ਰਿਹਾ ਹੈ ਅਤੇ ਇਨ੍ਹਾਂ ਸਾਰਿਆਂ ਦੀ ਹਾਲਤ ਸਥਿਰ ਹੈ ਅਤੇ ਕੋਈ ਵੀ ਮਰੀਜ਼ ਗੰਭੀਰ ਹਾਲਤ ਵਿੱਚ ਨਹੀਂ ਹੈ।

Load More Related Articles
Load More By Nabaz-e-Punjab
Load More In General News

Check Also

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ ਗੋਲੇ ਸੁੱਟੇ

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ…