Share on Facebook Share on Twitter Share on Google+ Share on Pinterest Share on Linkedin ਕਰੋਨਾਵਾਇਰਸ: ਨਵਾਂ ਗਰਾਓਂ ਵਿੱਚ ਰਹਿੰਦੇ ਪੀਜੀਆਈ ਦੇ ਕੁੱਕ ਦੀ ਰਿਪੋਰਟ ਪਾਜ਼ੇਟਿਵ ਕਰੋਨਾਵਾਇਰਸ: ਸਿਹਤ ਵਿਭਾਗ ਨੇ 33 ਸ਼ੱਕੀ ਵਿਅਕਤੀਆਂ ਦੇ ਸੈਂਪਲ ਜਾਂਚ ਲਈ ਭੇਜੇ ਹੁਣ ਤੱਕ 1104 ਵਿਅਕਤੀਆਂ ਦੇ ਸੈਂਪਲਾਂ ਦੀ ਜਾਂਚ, 996 ਸੈਂਪਲ ਨੈਗੇਟਿਵ, 45 ਦੀ ਰਿਪੋਰਟ ਪੈਂਡਿੰਗ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਅਪਰੈਲ: ਮੁਹਾਲੀ ਦੇ ਨੇੜਲੇ ਨਵਾਂ ਗਰਾਓਂ ਵਿੱਚ ਅੱਜ ਕਰੋਨਾਵਾਇਰਸ ਤੋਂ ਪੀੜਤ ਇਕ ਹੋਰ ਨਵਾਂ ਮਾਮਲਾ ਸਾਹਮਣੇ ਆਇਆ ਹੈ। ਜਿਸ ਦੀ ਪਛਾਣ ਪੀਲੂ ਮੱਲ (30) ਵਾਸੀ ਆਦਰਸ਼ ਨਗਰ ਵਜੋਂ ਹੋਈ ਹੈ। ਪੀੜਤ ਵਿਅਕਤੀ ਪੀਜੀਆਈ ਹਸਪਤਾਲ ਦਾ ਕੁੱਕ ਹੈ। ਇਸ ਤੋਂ ਇਲਾਵਾ ਇਸੇ ਮੁਹੱਲੇ ਵਿੱਚ ਰਹਿੰਦੇ ਪੀਜੀਆਈ ਦੇ ਸਫ਼ਾਈ ਕਰਮਚਾਰੀ ਸੁਨੀਲ ਕੁਮਾਰ ਅਤੇ ਅੰਕਿਤ ਕੁਮਾਰ (25) ਦੀ ਰਿਪੋਰਟ ਵੀ ਪਾਜ਼ੇਟਿਵ ਆਈ ਸੀ। ਇਹ ਸਾਰੇ ਮਰੀਜ਼ ਇੱਕ ਹੀ ਮੁਹੱਲੇ ਵਿੱਚ ਇਕ ਹੀ ਇਮਾਰਤ ਵਿੱਚ ਰਹਿੰਦੇ ਹਨ। ਅੰਕਿਤ ਬੈਂਕ ਦਾ ਮੁਲਾਜ਼ਮ ਦੱਸਿਆ ਜਾ ਰਿਹਾ ਹੈ। ਇੰਜ ਹੀ ਕਰੋਨਾ ਤੋਂ ਪੀੜਤ ਸੁਨੀਲ ਕੁਮਾਰ ਦੀ ਪਤਨੀ ਗਰੀਮਾ ਦੇਵੀ (26), ਬਜ਼ੁਰਗ ਮਾਂ ਰਾਜ ਰਾਣੀ (60), 1 ਮਹੀਨੇ ਦੀ ਮਾਸੂਮ ਬੱਚੀ ਅਤੇ ਸੁਨੀਲ ਦਾ ਸਾਲਾ ਰਿਤੇਸ਼ ਕੁਮਾਰ (20) ਦੀ ਰਿਪੋਰਟ ਵੀ ਪਾਜ਼ੇਟਿਵ ਆਈ ਸੀ। ਮੁਹਾਲੀ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਅੱਜ ਦੇਰ ਸ਼ਾਮ ਪੀਜੀਆਈ ਨੇ ਪੀਲੂ ਮੱਲ ਨਾਂ ਦੇ ਨੌਜਵਾਨ ਦੀ ਰਿਪੋਰਟ ਪਾਜ਼ੇਟਿਵ ਹੋਣ ਬਾਰੇ ਪੁਸ਼ਟੀ ਕੀਤੀ ਹੈ। ਇਸ ਤਰ੍ਹਾਂ ਮੁਹਾਲੀ ਵਿੱਚ ਹੁਣ ਕਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਵਧ ਕੇ 63 ਹੋ ਗਈ ਹੈ। ਜਿਨ੍ਹਾਂ ’ਚੋਂ ਦੋ ਪੀੜਤ ਮਰੀਜ਼ਾਂ ਓਮ ਪ੍ਰਕਾਸ਼ ਵਾਸੀ ਨਵਾਂ ਗਾਉਂ ਅਤੇ ਰਾਜ ਕੁਮਾਰੀ ਵਾਸੀ ਖਰੜ ਦੀ ਮੌਤ ਹੋ ਗਈ ਹੈ ਜਦੋਂਕਿ 14 ਮਰੀਜ਼ ਠੀਕ ਹੋ ਚੁੱਕੇ ਹਨ। ਇਸ ਸਮੇਂ ਸਮੁੱਚੇ ਜ਼ਿਲ੍ਹੇ ਵਿੱਚ 47 ਪੀੜਤ ਮਰੀਜ਼ ਹਨ, ਜੋ ਪੀਜੀਆਈ, ਸਰਕਾਰੀ ਹਸਪਤਾਲ ਮੁਹਾਲੀ ਸਮੇਤ ਹੋਰ ਵੱਖ ਵੱਖ ਹਸਪਤਾਲਾਂ ਵਿੱਚ ਜੇਰੇ ਇਲਾਜ ਹਨ ਅਤੇ ਇਨ੍ਹਾਂ ਸਾਰੇ ਮਰੀਜ਼ਾਂ ਦੀ ਹਾਲਤ ਬਿਲਕੁਲ ਠੀਕ ਦੱਸੀ ਜਾ ਰਹੀ ਹੈ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਸਮੇਤ ਸੰਪਰਕ ਵਿੱਚ ਆਉਣ ਵਾਲੇ ਹੋਰ ਵਿਅਕਤੀ ਮੈਡੀਕਲ ਟੀਮ ਦੀ ਨਿਗਰਾਨੀ ਹੇਠ ਹਨ। ਸਿਵਲ ਸਰਜਨ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਹੁਣ ਤੱਕ 1104 ਵਿਅਕਤੀਆਂ ਦੇ ਸੈਂਪਲ ਲਏ ਗਏ ਹਨ। ਜਿਨ੍ਹਾਂ ’ਚੋਂ 996 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ ਜਦੋਂਕਿ 63 ਵਿਅਕਤੀਆਂ ਦੀ ਰਿਪੋਰਟ ਪਾਜ਼ੇਟਿਵ ਆਈ ਸੀ ਅਤੇ 45 ਸੈਂਪਲਾਂ ਦੀ ਰਿਪੋਰਟ ਆਉਣੀ ਬਾਕੀ ਹੈ। ਜਿਨ੍ਹਾਂ ਵਿੱਚ ਕੱਲ੍ਹ ਵਾਲੇ 29 ਸੈਂਪਲ ਵੀ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਮੁਹਾਲੀ ਸਮੇਤ ਹੋਰਨਾਂ ਸਰਕਾਰੀ ਹਸਪਤਾਲਾਂ ਵਿੱਚ ਸਥਿਤ ਫਲੂ ਕਾਰਨਰਾਂ ’ਤੇ ਅੱਜ 33 ਸ਼ੱਕੀ ਵਿਅਕਤੀਆਂ ਦੇ ਸੈਂਪਲ ਲੈ ਕੇ ਜਾਂਚ ਲਏ ਗਏ ਹਨ। ਉਂਜ ਉਨ੍ਹਾਂ ਦੱਸਿਆ ਕਿ ਨਵਾਂ ਗਾਉਂ ਦੇ ਪ੍ਰਭਾਵਿਤ ਮੁਹੱਲੇ ’ਚੋਂ ਲਏ ਗਏ 26 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਛੇ ਮਰੀਜ਼ਾਂ ਦੇ ਠੀਕ ਹੋਣ ਉਪਰੰਤ ਉਨ੍ਹਾਂ ਨੂੰ ਗਿਆਨ ਸਾਗਰ ਹਸਪਤਾਲ ’ਚੋਂ ਛੁੱਟੀ ਮਿਲ ਗਈ ਹੈ ਪ੍ਰੰਤੂ ਹਾਲੇ ਇਨ੍ਹਾਂ ਮਰੀਜ਼ਾਂ ਨੂੰ ਘਰ ਨਹੀਂ ਭੇਜਿਆ ਗਿਆ ਹੈ ਸਗੋਂ ਸਾਵਧਾਨੀ ਵਜੋਂ ਇਨ੍ਹਾਂ ਵਿਅਕਤੀਆਂ ਨੂੰ ਇੱਥੋਂ ਦੇ ਸੈਕਟਰ-70 ਵਿੱਚ ਬਣਾਏ ਗਏ ਵਿਸ਼ੇਸ਼ ਇਕਾਂਤਵਾਸ ਵਿੱਚ ਅਗਲੇ ਹੁਕਮਾਂ ਤੱਕ ਮੈਡੀਕਲ ਟੀਮ ਦੀ ਨਿਗਰਾਨੀ ਹੇਠ ਰੱਖਿਆ ਗਿਆ ਹੈ। ਉਧਰ, ਪੀੜਤ ਸੁਨੀਲ ਕੁਮਾਰ ਨੇ ਬਿਮਾਰ ਹੋਣ ਤੋਂ ਪਹਿਲਾਂ ਡਾ. ਸ਼ਿਵਾਨੀ ਤੋਂ ਦਵਾਈ ਲਈ ਸੀ। ਸਿਹਤ ਵਿਭਾਗ ਨੇ ਮਹਿਲਾ ਡਾਕਟਰ ਦੇ ਪੂਰੇ ਟੱਬਰ, ਉਸ ਦੀ ਘਰੇਲੂ ਨੌਕਰਾਣੀ ਸਮੇਤ 94 ਪਰਿਵਾਰਾਂ ਨੂੰ ਹਾਊਸ ਆਈਸੋਲੇਟ ਕੀਤਾ ਗਿਆ ਹੈ। ਡਾ. ਸ਼ਿਵਾਨੀ ਨੇ ਸਰਵੇ ਟੀਮ ਨੂੰ ਦੱਸਿਆ ਸੀ ਕਿ ਉਹ ਆਪਣੇ ਘਰ ਪੌੜੀਆਂ ਵਿੱਚ ਖੜੀ ਸੀ ਅਚਾਨਕ ਸੁਨੀਲ ਉਸ ਕੋਲ ਆਇਆ ਅਤੇ ਉਸ ਨੂੰ ਦਵਾਈ ਦਿੱਤੀ ਗਈ ਸੀ। ਉਂਜ ਕਰਫਿਊ ਲੱਗਣ ਤੋਂ ਬਾਅਦ ਡਾ. ਸ਼ਿਵਾਨੀ ਨੇ ਆਪਣੀ ਕਲੀਨਿਕ ਨਹੀਂ ਖੋਲ੍ਹਿਆ ਹੈ। ਡਾ. ਸ਼ਿਵਾਨੀ ਸਮੇਤ ਉਸ ਦੇ ਪਤੀ, ਸੱਸ, ਸਹੁਰਾ, ਪੜਦਾਦੀ, ਬੇਟੀ, ਨੌਕਰਾਣੀ ਅਤੇ ਉਸ ਦਾ ਪਤੀ ਅਤੇ ਸੱਸ ਤੇ ਸਹੁਰੇ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਸਨ। ਜਿਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਹੈ ਪ੍ਰੰਤੂ ਸਾਵਧਾਨੀ ਇਨ੍ਹਾਂ ਸਾਰਿਆਂ ਨੂੰ ਅਗਲੇ ਹੁਕਮਾਂ ਤੱਕ ਹਾਊਸ ਆਈਸੋਲੇਟ ਕੀਤਾ ਗਿਆ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ