
ਪੀ.ਐਚ.ਸੀ. ਬੂਥਗੜ੍ਹ ਵਿੱਚ ਨੈਸ਼ਨਲ ਡੇਂਗੂ ਦਿਵਸ ਮਨਾਇਆ
ਡੇਂਗੂ ਤੋਂ ਬਚਣ ਲਈ ਸਾਵਧਾਨੀਆਂ ਵਰਤੀਆਂ ਜਾਣ: ਐਸਐਮਓ ਡਾ. ਜਸਕਿਰਨਦੀਪ ਕੌਰ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਮਈ:
ਸੀਨੀਅਰ ਮੈਡੀਕਲ ਅਫਸਰ ਡਾ. ਜਸਕਿਰਨਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਾਰੀ ਹਦਾਇਤਾਂ ਸੋਸਲ ਡਿਸਟੈਂਸੀ ਦੀ ਪਾਲਣਾ ਕਰਦੇ ਹੋਏ ਪੀ.ਐਚ.ਸੀ. ਬੂਥਗੜ੍ਹ ਵਿਖੇ ਨੈਸ਼ਨਲ ਡੇਂਗੂ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ਲੋਕਾਂ ਨੂੰ ਡੇਂਗੂ ਦੇ ਬੁਖਾਰ ਬਾਰੇ ਜਾਣਕਾਰੀ ਦਿੰਦੇ ਹੋਏ ਡਾ. ਜਸਕਿਰਨਦੀਪ ਕੌਰ ਨੇ ਦੱਸਿਆ ਕਿ ਡੇਂਗੂ ਬੁਖਾਰ ਮਾਦਾ ਏਡੀ ਅਜਿਪਟੀ ਨਾਂ ਦੇ ਮਛਰ ਜਿਸ ਨੂੰ ਟਾਈਗਰ ਮੱਛਰ ਵੀ ਕਹਿੰਦੇ ਹਨ,ਨਾਲ ਫੈਲਦਾ ਹੈ। ਡੇਂਗੂ ਬੁਖਾਰ ਵਾਲਾ ਮੱਛਰ ਸਾਫ਼ ਪਾਣੀ ਤੇ ਬੈਠਦਾ ਅਤੇ ਪਲਦਾ ਹੈ। ਇਹ ਦਿਨ ਟਾਈਮ ਕਟਦਾ ਹੈ।
ਡੇਂਗੂ ਬੁਖਾਰ ਵਿੱਚ ਬਹੁਤ ਵਾਰ ਬੁਖਾਰ ਤੋਂ ਇਲਾਵਾ ਸਰੀਰ ਵਿੱਚ ਦਰਦ ਹੋਣਾ, ਉਲਟੀਆਂ ਆਉਣਾ ਅਤੇ ਕਈ ਵਾਰ ਸਰੀਰ ’ਤੇ ਲਾਲ ਦਾਣਿਆਂ ਤੋਂ ਇਲਾਵਾ ਸਰੀਰ ਦੇ ਕਿਸੇ ਵੀ ਹਿੱਸੇ ਤੋਂ ਖੂਨ ਦਾ ਵੰਗਣਾ ਆਮ ਅਲਾਮਤਾਂ ਹੋ ਸਕਦੀਆਂ ਹਨ। ਜਿੱਥੇ ਡੇਂਗੂ ਤੋਂ ਬਚਾਅ ਲਈ ਕੁਲਰਾਂ ਗਮਲਿਆਂ ਅਤੇ ਫਰਿਜਾਂ ਦੀਆਂ ਟਰੇਅ ਵਿੱਚ ਪਾਣੀ ਇੱਕਠਾ ਨਹੀ ਹੋਣ ਦੇਣਾ ਚਾਹੀਦਾ। ਇਸ ਤੋਂ ਇਲਾਵਾ ਡੇਂਗੂ ਦੇ ਮਛਰ ਤੇ ਬੋਚਣ ਲਈ ਮੱਛਰਦਾਨੀ ਅਤੇ ਹੋਰ ਕਈ ਮੱਛਰ ਭਜਾਊ ਯੰਤਰ ਦਵਾਈਆਂ ਆਦਿ ਦੀ ਵਰਤੋਂ ਕਰਕੇ ਰੋਗ ਤੋਂ ਬਚਿਆ ਜਾ ਸਕਦਾ ਹੈ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਹਰ ਸ਼ੁੱਕਰਵਾਰ ਡਰਾਈ-ਤੇ ਮਨਾਉਣਾ ਹੈ ਜਿਸ ਵਿਚ ਆਪਣੇ ਘਰ ਦੇ ਕੂਲਰਾਂ ਦਾ ਪਾਣੀ ਕਢ ਕੇ ਖਾਲੀ ਕਰਕੇ ਧੁੱਪ ਵਿਚ ਸੁਕਾਉਣਾ ਹੈ ਤੇ ਡਾਕਟਰੀ ਸਲਾਹ ਤੋਂ ਬਗੈਰ ਪਲੇਟਲੈਟਸ ਲਈ ਲਬੋਰੇਟਰੀ ਤੋਂ ਟੈਸਟ ਨਾ ਕਰਵਾਓ ਡੇਂਗੂ ਦੇ ਬੁਖਾਰ ਵਿਚ ਐਸਪਰੀਨ, ਡਿਸਪਰੀਨ ਦਵਾਈ ਦੀ ਵਰਤੋਂ ਨਾ ਕਰੋ ਕਿਉਂਕਿ ਇਸ ਨਾਲ ਸਰੀਰ ਵਿਚ ਖੂਨ ਨੂੰ ਵੱਗਣ ਤੇ ਰੋਕਣ ਦੀ ਤਾਕਤ ਘੱਟ ਜਾਂਦੀ ਹੈ, ਜਿਸ ਨਾਲ ਡੇਂਗੂ ਵਾਲੇ ਬੁਖਾਰ ਦੇ ਮਰੀਜ਼ ਦਾ ਵੱਡਾ ਨੁਕਸਾਨ ਹੋ ਸਕਦਾ ਹੈ।
ਐਸਐਮਓ ਡਾ. ਜਸਕਿਰਨਦੀਪ ਕੌਰ ਨੇ ਲੋਕਾਂ ਨੂੰ ਦੱਸਿਆ ਕਿ ਪਲੇਟਲੈਟਸ ਦਾ ਘੱਟ ਜਾਣਾ ਹਰੇਕ ਮਰੀਜ ਲਈ ਡੇਂਗੂ ਨਹੀਂ ਹੁੰਦਾ ਅਤੇ ਰੋਗ ਨੂੰ ਵੱਖਰਾ ਕਰਨ ਲਈ ਨੇੜੇ ਦੇ ਹਸਪਤਾਲ ’ਚੋਂ ਖ਼ੂਨ ਦੀ ਜਾਂਚ ਕਰਵਾਓ ਨਾਲ ਹੀ ਇਹ ਵੀ ਕਿਹਾ ਕਿ ਜਰੂਰਤ ਪੈਣ ਤੇ ਲੋੜ ਵਾਲੇ ਮਰੀਜ਼ਾਂ ਦਾ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਇਲਾਜ ਹੋ ਜਾਂਦਾ ਹੈ। ਇਸ ਮੌਕੇ ਸਿਹਤ ਮਹਿਕਮੇ ਦਾ ਸਟਾਫ਼, ਪਿੰਡ ਦੇ ਪਤਵੰਤੇ ਹਾਜ਼ਰ ਸਨ।