Share on Facebook Share on Twitter Share on Google+ Share on Pinterest Share on Linkedin ਪੰਜਾਬ ਭਰ ਵਿੱਚ ਦਰਜਾ ਚਾਰ ਤੇ ਠੇਕਾ ਮੁਲਾਜ਼ਮ 13 ਤੇ 14 ਅਗਸਤ ਨੂੰ ਕਰਨਗੇ ਭੁੱਖ ਹੜਤਾਲ ਕੈਪਟਨ ਸਰਕਾਰ ’ਤੇ ਵਾਅਦਾਖ਼ਿਲਾਫ਼ੀ ਅਤੇ ਮੁਲਾਜ਼ਮਾਂ ਮੰਗਾਂ ਨੂੰ ਅਣਗੌਲਿਆ ਕਰਨ ਦਾ ਦੋਸ਼ ਦੋ ਰੋਜ਼ਾ ਹੜਤਾਲ ਦੌਰਾਨ ਮੁਲਾਜ਼ਮਾਂ ਵੱਲੋਂ ਕਾਲੇ ਝੰਡੇ ਲੈ ਕੇ ਕੀਤੇ ਜਾਣਗੇ ਰੋਸ ਮੁਜ਼ਾਹਰੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਅਗਸਤ: ਪੰਜਾਬ ਸਰਕਾਰ ਦੇ ਦਰਜਾ ਚਾਰ ਮੁਲਾਜ਼ਮ ਕੈਪਟਨ ਸਰਕਾਰ ਦੀਆਂ ਵਾਅਦਾ ਖ਼ਿਲਾਫ਼ੀਆਂ ਅਤੇ ਮੁਲਾਜ਼ਮ ਮੰਗਾਂ ਨੂੰ ਅਣਗੋਲਿਆਂ ਕਰਨ ਵਿਰੁੱਧ 13 ਅਗਸਤ ਨੂੰ ਜ਼ਿਲ੍ਹਾ ਸਦਰ ਮੁਕਾਮਾਂ ’ਤੇ ਰੋਸ ਵਜੋਂ 24 ਘੰਟੇ ਦੀਆਂ ਭੁੱਖ ਹੜਤਾਲਾਂ ਸ਼ੁਰੂ ਕੀਤੀਆਂ ਜਾਣਗੀਆਂ 14 ਅਗਸਤ ਨੂੰ ਭੁੱਖ ਹੜਤਾਲ ਖੁਲਵਾਉਣ ਉਪਰੰਤ ਰਾਜ ਭਰ ਵਿੱਚ ਕਾਲੇ ਝੰਡਿਆਂ ਨਾਲ ਬਾਜਾਰਾਂ ਵਿੱਚ ਰੋਸ ਮੁਜ਼ਾਹਰੇ ਅਤੇ ਰੈਲੀਆਂ ਕਰਕੇ ਦੀ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੁੂਨੀਅਨ ਪੰਜਾਬ ਦੀਆਂ ਜ਼ਿਲ੍ਹਾ ਇਕਾਈਆਂ ਵੱਲੋਂ ਸਾਂਝੀਆਂ ਮੰਗਾਂ ਦੇ ਮੰਗ ਪੱਤਰ ਆਜਾਦੀ ਦਾ ਝੰਡਾ ਲਹਿਰਾਉਣ ਆਏ ਮੰਤਰੀਆਂ ਨੂੰ ਦਿੱਤੇ ਜਾਣਗੇ ਅਤੇ ਪੁੱਛਿਆ ਜਾਵੇਗਾ ਕਿ ਦੇਸ਼ ਨੂੰ ਆਜ਼ਾਦ ਹੋਇਆ 72 ਸਾਲ ਹੋਣ ਤੇ ਵੀ ਕਿਰਤੀ ਵਰਗ ਦੀ ਆਰਥਿਕ ਹਾਲਤ ਤਰਸਯੋਗ ਕਿਉਂ ਬਣ ਗਈ ਹੈ, ਵੱਡੇ ਸਰਮਾਏਦਾਰਾਂ ਜਗੀਰਦਾਰਾਂ, ਟਰਾਂਸਪੋਟਰਾਂ ਦੇ ਮੁਨਾਫ਼ਿਆਂ ਵਿੱਚ ਲਗਾਤਾਰ ਵਢੋਤਰੀ ਕਿਉਂ ਹੋ ਰਹੀ ਹੈ, ਮੁਲਾਜ਼ਮਾਂ ਦਾ ਡੀਏ ਵੀ ਪਿਛਲੇ ਸਮੇਂ ਤੋਂ ਜਾਮ ਕਰ ਦਿੱਤਾ ਹੈ ਛੇਵੇਂ ਤਨਖ਼ਾਹ ਕਮਿਸ਼ਨ ਦੀ ਰਿਪੋਰਟ ਦੀ ਅਜੇ ਤਾਈਂ ਨਹੀਂ ਹੈ। ਯੂਨੀਅਨ ਦੇ ਸੂਬਾ ਪ੍ਰਧਾਨ ਸੱਜਨ ਸਿੰਘ ਸਕੱਤਰ ਜਨਰਲ ਰਣਜੀਤ ਸਿੰਘ ਰਾਣਵਾਂ ਸੀਨੀਅਰ ਮੀਤ ਪ੍ਰਧਾਨ ਜਸਵਿੰਦਰ ਉੱਘੀ ਵਿੱਤੀ ਸਕੱਤਰ ਚੰਦਨ ਸਿੰਘ ਅਤੇ ਕ੍ਰਿਸ਼ਨ ਪ੍ਰਸਾਦਿ ਚੰਡੀਗੜ, ਦਰਸ਼ਨ ਸਿੰਘ ਲੁਬਾਣਾ ਪ੍ਰਧਾਨ ਪ.ਸ.ਸ.ਪ ਨੇ ਕਿਹਾ ਕਿ ਰੈਗੂਲਾਈਜੇਸ਼ਨ ਐਕਟ 2016 ਲਾਗੂ ਕਰਨ, ਬਰਾਬਰ-ਕੰਮ ਬਰਾਬਰ ਤਨਖਾਹ ਲਾਗੂ ਕਰਨ, ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ, ਠੇਕੇਦਾਰੀ ਸਿਸਟਮ ਦਾ ਮੁਕੰਮਲ ਖਾਤਮਾ ਕਰਨ, 01-01-2016 ਤੋਂ 125% ਡੀਏ ਮੁੱਢਲੀ ਤਨਖਾਹ ਵਿੱਚ ਮਰਜ ਕਰਨ ਅਤੇ 20% ਅੰਤਿਮ ਰਲੀਫ ਦੇਣਾ, ਮੁਲਾਜਮਾਂ ਦੀਆਂ ਅਦਾਇਗੀਆਂ ਤੇ ਖਜਾਨਿਆਂ ਤੇ ਪਾਬੰਦੀ ਹਟਾਉਣਾ ਅਤੇ 200 ਰੁਪਏ ਮਹੀਨਾ ਲਾਇਆ ਪ੍ਰਫੈਸਨਲ ਟੈਕਸ ਵਾਪਸ ਲੈਣਾ, ਮੁਲਾਜ਼ਮਾਂ ਤੋਂ ਡੋਪ ਟੈਸਟ ਦੇ ਨਾਂ ਤੇ 1510 ਰੁਪਏ ਦੀ ਮੁਲਾਜ਼ਮ ਉਗਰਾਹੀ ਬੰਦ ਕਰਨ ਸਮੇਤ ਮੁਲਾਜ਼ਮ ਮੰਗਾਂ ਵੱਲ ਕੈਪਟਨ ਸਰਕਰ ਲਗਾਤਾਰ ਅਣਦੇਖੀ ਕਰ ਰਹੀ ਹੈ, ਵੱਡੇ ਘਰਾਣਿਆਂ, ਸਰਮਾਏਦਾਰਾਂ, ਜਗੀਰਦਾਰਾਂ, ਟ੍ਰਾਂਸਪੋਰਟਰਾਂ ਅਤੇ ਸਿਆਸੀ ਆਗੂਆਂ ਨੂੰ ਵੱਡੀਆਂ ਰਆਇਤਾਂ ਜਾਰੀ ਹਨ। ਸੂਬਾ ਸਕੱਤਰ ਜਨਰਲ ਰਣਜੀਤ ਸਿੰਘ ਰਾਣਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਨੂੰ ਤਿੱਖੇ ਸੰਘਰਸ਼ਾਂ ਦੇ ਰਾਹ ਪੈਣ ਲਈ ਮਜਬੂਰ ਕਰ ਰਹੀ ਹੈ ਪੰਜਾਬ ਅਤੇ ਯੂ.ਟੀ. ਮੁਲਾਜ਼ਮ-ਪੈਨਸ਼ਨਰ ਐਕਸਨ ਕਮੇਟੀ ਵੱਲੋਂ ਆਰ-ਪਾਰ ਦੇ ਸੰਘਰਸ਼ ਦੀ ਤਿਆਰੀ ਲਈ 17 ਅਗਸਤ ਨੁੂੰ ਬਠਿੰਡਾ, 23 ਅਗਸਤ ਮੋਗਾ, 30 ਅਗਸਤ ਅੰਮ੍ਰਿਤਸਰ, 6 ਸਤੰਬਰ ਨੂੰ ਜਲੰਧਰ ਵਿੱਚ ਕੀਤੀਆਂ ਜਾਣ ਵਾਲੀਆਂ ਜੋਨਲ ਕਨਵੈਨਸ਼ਨਾਂ ਵਿੱਚ ਅਤੇ 20 ਸਤੰਬਰ ਨੂੰ ਰਾਜ ਪੱਧਰੀ ਪਟਿਆਲਾ ਮਹਾਂ ਰੈਲੀ ਅਤੇ ਮਾਰਚ ਵਿੱਚ ਰਾਜ ਭਰ ਦੇ ਦਰਜਾ ਚਾਰ ਠੇਕਾ ਆਧਾਰਿਤ ਦਿਹਾੜੀਦਾਰ, ਆਰਜੀ ਐਡਹਾਕ ਅਤੇ ਪਾਰਟ ਟਾਇਮ ਕਰਮਚਾਰੀ ਵੱਡੀ ਗਿਣਤੀ ਨਾਲ ਪਰਿਵਾਰਾਂ ਸਮੇਤ ਸ਼ਾਮਲ ਹੋਣਗੇ ਅਤੇ ਜੱਥੇਬੰਦੀ ਦੇ ਪ੍ਰਮੁੱਖ ਆਗੂ ਵੱਲੋਂ ਮਰਨ ਵਰਤ ਸ਼ੁਰੂ ਹੋਣ ਤੇ ਪੰਜਾਬ ਦਾ ਸਰਕਾਰੀ ਕੰਮ ਕਾਜ ਠੱਪ ਕਰ ਦਿੱਤਾ ਜਾਵੇਗਾ, ਕਿਉਂਕਿ ਕੈਪਟਨ ਸਰਕਾਰ ਵੱਲੋਂ ਗੱਲਬਾਤ ਦੇ ਰਸਤੇ ਬੰਦ ਕਰ ਦਿੱਤੇ ਹਨ ਅਤੇ ਕੀਤੇ ਵਾਹਦਿਆਂ ਤੋਂ ਸਰਕਾਰ ਮੁੱਕਰ ਗਈ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ