ਪੀਟੀਐਲ ਚੌਂਕ ਨਾਲ ਲੱਗਦੀ ਫੇਜ਼-3ਬੀ2 ਤੇ ਅਤੇ ਫੇਜ਼-3ਬੀ2 ਮਾਰਕੀਟ ਵਿੱਚ 20 ਦਿਨਾਂ ਤੋਂ ਨਹੀਂ ਹੋਈ ਸਫ਼ਾਈ

ਗੰਦਗੀ ਕਾਰਨ ਸ਼ਹਿਰ ਵਿੱਚ ਬਿਮਾਰੀ ਫੈਲਣ ਦਾ ਖਤਰਾ ਬਣਿਆ: ਅਸ਼ੋਕ ਝਾਅ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਸਤੰਬਰ:
ਸਥਾਨਕ ਪੀਟੀਐਲ ਚੌਂਕ ਨਾਲ ਲੱਗਦੀ ਫੇਜ਼-5 ਅਤੇ ਫੇਜ਼-3ਬੀ2 ਦੀ ਮਾਰਕੀਟ ਵਿੱਚ ਸਫ਼ਾਈ ਦਾ ਬੁਰਾ ਹਾਲ ਹੈ, ਹਰ ਪਾਸੇ ਹੀ ਗੰਦਗੀ ਫੈਲੀ ਹੋਈ ਹੈ। ਹੋਰਨਾਂ ਮਾਰਕੀਟਾਂ ਵਿੱਚ ਇਹੀ ਹਾਲ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੌਂਸਲਰ ਅਸ਼ੋਕ ਝਾਅ ਨੇ ਦੱਸਿਆ ਕਿ ਇਸ ਮਾਰਕੀਟ ਦੇ ਅਗਲੇ ਹਿੱਸੇ ਦੇ ਨਾਲ ਹੀ ਪਿਛਲੇ ਹਿੱਸੇ ਵਿੱਚ ਵੀ ਬਹੁਤ ਗੰਦਗੀ ਫੈਲੀ ਹੋਈ ਹੈ। ਇਸ ਮਾਰਕੀਟ ਵਿਚ ਪਿਛਲੇ 20 ਦਿਨਾਂ ਤੋਂ ਬਿਲਕੁਲ ਵੀ ਸਫ਼ਾਈ ਨਹੀਂ ਹੋਈ। ਜਿਸ ਕਾਰਨ ਹਰ ਪਾਸੇ ਹੀ ਗੰਦਗੀ ਅਤੇ ਕੂੜਾ ਫੈਲਿਆ ਹੋਇਆ ਹੈ। ਉਹਨਾਂ ਕਿਹਾ ਕਿ ਸਫਾਈ ਠੇਕੇਦਾਰ ਦੇ ਕਰਮਚਾਰੀ ਕੋਈ ਗੱਲ ਹੀ ਨਹੀਂ ਸੁਣਦੇ ਅਤੇ ਨਿਗਮ ਦੇ ਅਧਿਕਾਰੀ ਵੀ ਗੱਲ ਸੁਣ ਕੇ ਅਣਸੁਣੀ ਕਰ ਦਿੰਦੇ ਹਨ। ਉਹਨਾਂ ਕਿਹਾ ਕਿ ਨਿਗਮ ਸਫਾਈ ਦੇ ਮਾਮਲੇ ਵਿੱਚ ਬਿਲਕੁਲ ਹੀ ਫੇਲ੍ਹ ਹੋ ਗਿਆ ਹੈ। ਜਦੋਂ ਕਿ ਨਿਗਮ ਵੱਲੋਂ ਠੇਕੇਦਾਰ ਨੂੰ ਸਫ਼ਾਈ ਬਦਲੇ ਸਮੇਂ ਸਿਰ ਰਾਸ਼ੀ ਦਾ ਭੁਗਤਾਨ ਕੀਤਾ ਜਾਂਦਾ ਹੈ ਅਤੇ ਸ਼ਹਿਰ ਵਾਸੀ ਅਤੇ ਦੁਕਾਨਦਾਰ ਵੀ ਨਗਰ ਨਿਗਮ ਨੂੰ ਪ੍ਰਾਪਰਟੀ ਟੈਕਸ ਦੇ ਰਹੇ ਹਨ।
ਇਸ ਤਰ੍ਹਾਂ ਲੱਗਦਾ ਹੈ ਕਿ ਸ਼ਹਿਰ ਵਿੱਚ ਨਿਗਮ ਨਾਂ ਦੀ ਕੋਈ ਸੰਸਥਾ ਹੀ ਨਾ ਹੋਵੇ। ਉਹਨਾਂ ਕਿਹਾ ਕਿ ਨਿਗਮ ਵੱਲੋਂ ਕੀਤੇ ਜਾ ਰਹੇ ਵਿਕਾਸ ਦੇ ਦਾਅਵੇ ਹਵਾ ਵਿੱਚ ਹੀ ਹਨ, ਅਸਲੀਅਤ ਤਾਂ ਇਹ ਹੈ ਕਿ ਇਸ ਮਾਰਕੀਟਾਂ ਵਿੱਚ ਸਫ਼ਾਈ ਤੱਕ ਨਹੀਂ ਹੋ ਰਹੀ ਹੈ। ਫੁੱਟਪਾਥਾਂ ਉਪਰ ਕਈ ਤਰ੍ਹਾਂ ਦੀਆਂ ਝਾੜੀਆਂ ਉੱਗ ਆਈਆਂ ਹਨ, ਜਿਹਨਾਂ ਦੀ ਸਫਾਈ ਵੀ ਨਹੀਂ ਕਰਵਾਈ ਜਾ ਰਹੀ। ਮਾਰਕੀਟ ਦੇ ਪਿਛਲੇ ਪਾਸੇ ਹਰ ਵੇਲੇ ਗੰਦਾ ਪਾਣੀ ਖੜ੍ਹਾ ਰਹਿੰਦਾ ਹੈ। ਮਾਰਕੀਟ ਵਿਚ ਗੰਦਗੀ ਫੈਲੀ ਹੋਣ ਕਰਕੇ ਇਥੇ ਮੱਖੀ ਮੱਛਰ ਬਹੁਤ ਹੀ ਵੱਧ ਗਏ ਹਨ, ਜਿਹਨਾਂ ਕਾਰਨ ਇਸ ਇਲਾਕੇ ਵਿਚ ਬਿਮਾਰੀ ਫੈਲਣ ਦਾ ਖਤਰਾ ਬਣ ਗਿਆ ਹੈ ਪ੍ਰੰਤੂ ਮੱਛਰ ਮਾਰ ਦਵਾਈ ਦਾ ਛਿੜਕਾਅ ਵੀ ਨਹੀਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇ ਗੰਦਗੀ ਕਾਰਨ ਇਸ ਇਲਾਕੇ ਵਿੱਚ ਕੋਈ ਬਿਮਾਰੀ ਫੈਲ ਗਈ ਤਾਂ ਇਸਦਾ ਜ਼ਿੰਮੇਵਾਰ ਨਗਰ ਨਿਗਮ ਪ੍ਰਸ਼ਾਸਨ ਹੋਵੇਗਾ।

Load More Related Articles
Load More By Nabaz-e-Punjab
Load More In General News

Check Also

ਬੀਬੀ ਭਾਨੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ

ਬੀਬੀ ਭਾਨੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, 27 ਫਰਵਰੀ: ਇੱਥੋਂ…