Share on Facebook Share on Twitter Share on Google+ Share on Pinterest Share on Linkedin ਛੇਵਾਂ ਪੜਾਅ: ਗੋਦਰੇਜ ਤੇ ਕੁਆਰਕ ਕੰਪਨੀ ਨੇ ਸਫ਼ਾਈ ਕਰਮਚਾਰੀਆਂ ਨੂੰ ਸੁੱਕਾ ਰਾਸ਼ਨ ਵੰਡਿਆਂ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਮਈ: ਗੋਦਰੇਜ ਅਤੇ ਕੁਆਰਕ ਕੰਪਨੀ ਵੱਲੋਂ ਕੋਰੋਨਾ-19 ਦੇ ਚਲਦਿਆਂ ਪੰਜਾਬ ਵਿੱਚ ਲੱਗੇ ਕਰਫਿਊ ਦੌਰਾਨ ਮੂਹਰਲੀ ਕਤਾਰ ਵਿੱਚ ਕੰਮ ਕਰ ਰਹੇ 150 ਦੇ ਕਰੀਬ ਸਫਾਈ ਕਰਮਚਾਰੀਆਂ ਨੂੰ ਛੇਵੇਂ ਪੜਾਅ ਦੌਰਾਨ ਸੁੱਕਾ ਰਾਸ਼ਨ ਵੰਡਿਆ ਗਿਆ। ਇਹ ਕਰਮਚਾਰੀ ਸੈਕਟਰ-76 ਤੋੱ ਲੈ ਕੇ 80 ਵਿੱਚ ਸਫਾਈ ਕਰਨ ਦਾ ਕੰਮ ਕਰਦੇ ਹਨ। ਇਸ ਰਾਸ਼ਨ ਵਿੱਚ ਆਟਾ, ਚਾਵਲ, ਚੀਨੀ, ਚਾਹਪੱਤੀ, ਦਾਲ, ਨਮਕ, ਹਲਦੀ, ਮਿਰਚ, ਸਰੋੱ ਦਾ ਤੇਲ ਆਦਿ ਹੈ ਅਤੇ ਇਹ ਰਾਸ਼ਨ ਆਉਣ ਵਾਲੇ 8 ਦਿਨਾਂ ਤੱਕ ਚੱਲ ਸਕਦਾ ਹੈ। ਇਸ ਸਬੰਧੀ ਚੌਕੀ ਇੰਚਾਰਜ ਬਲਜਿੰਦਰ ਸਿੰਘ ਮੰਡ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕਰਫਿਊ ਦੀ ਮਿਆਦ ਹੋਰ 2 ਹਫਤੇ ਵਧਾ ਦਿੱਤੀ ਗਈ ਹੈ ਅਤੇ ਉਨ੍ਹਾਂ ਵੱਲੋਂ ਸਮਾਜ ਸੇਵੀਆਂ ਦੀ ਮਦਦ ਨਾਲ ਹੋਰਨਾਂ ਬਸਤੀਆਂ ਅਤੇ ਖਾਸ ਕਰਕੇ ਲੇਬਰ ਕਲਾਸ ਦੇ ਮਜਦੂਰਾਂ ਨੂੰ 1/2 ਦਿਨ ਬਾਅਦ ਸੁੱਕਾ ਰਾਸ਼ਨ ਮੁਹੱਈਆ ਕਰਵਾਇਆ ਜਾਵੇਗਾ। ਉਨਾਂ ਕਿਹਾ ਕਿ ਜੇਕਰ 17 ਮਈ ਤੋੱ ਬਾਅਦ ਵੀ ਲਾਕਡਾਊਨ ਜਾਂ ਪੰਜਾਬ ਸਰਕਾਰ ਵਲੋੱ ਕਰਫਿਊ ਦੀ ਤਰੀਕ ਵਧਾਈ ਜਾਂਦੀ ਹੈ ਤਾਂ ਸ਼ਹਿਰ ਦੇ ਜਰੂਰਤਮੰਦਾਂ ਤੱਕ ਇਹ ਰਾਸ਼ਨ ਪਹਿਲਾਂ ਦੀ ਤਰ੍ਹਾਂ ਹੀ ਪਹੁੰਚਾਇਆ ਜਾਵੇਗਾ। ਇਸ ਮੌਕੇ ਗੋਦਰੇਜ ਕੰਪਨੀ ਦੇ ਪ੍ਰਬੰਧਕ ਪ੍ਰਿਤਪਾਲ ਸਿੰਘ, ਕੁਆਰਕ ਕੰਪਨੀ ਦੇ ਪ੍ਰਬੰਧਕ ਰਾਜੇਸ਼ ਕੁਮਾਰ ਨੇ ਦੱਸਿਆ ਕਿ ਸਰਕਾਰ ਵੱਲੋਂ ਦੱਸੇ ਨਿਯਮਾਂ ਮੁਤਾਬਕ ਸਾਨੂੰ ਸਾਰੀਆਂ ਨੂੰ ਘਰਾਂ ਅੰਦਰ ਰਹਿਣਾ ਚਾਹੀਦਾ ਹੈ ਅਤੇ ਸਾਫ ਸਫਾਈ ਦਾ ਧਿਆਨ ਰੱਖ ਕੇ ਕੋਰੋਨਾ ਵਰਗੀ ਮਹਾਂਮਾਰੀ ਨੂੰ ਮਾਤ ਦਿੱਤਾ ਜਾ ਸਕਦੀ ਹੈ। ਇਸ ਮੌਕੇ ਏ. ਐਸ. ਰਾਠੌਰ, ਸਮਾਜ ਸੇਵੀ ਵਕੀਲ ਪ੍ਰਿਤਪਾਲ ਸਿੰਘ ਬਾਸੀ ਅਤੇ ਜਸਬੀਰ ਸਿੰਘ ਜੱਸੀ, ਏਐਸਆਈ ਸਰਬਜੀਤ ਸਿੰਘ ਅਤੇ ਠੇਕੇਦਾਰ ਅਨਿਲ ਕੁਮਾਰ ਵੀ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ