Share on Facebook Share on Twitter Share on Google+ Share on Pinterest Share on Linkedin ਮਾਨਸੂਨ ਦੀ ਪਹਿਲੀ ਬਾਰਸ਼ ਵਿੱਚ ਮੁਹਾਲੀ ਦੇ ਫੇਜ਼-5 ਵਿੱਚ ਜ਼ਮੀਨ ਧਸੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਜੂਨ: ਸਥਾਨਕ ਫੇਜ਼-5 ਵਿੱਚ ਐਚਈ ਮਕਾਨਾਂ ਵਾਲੇ ਬਲਾਕ ਦੇ ਪਿਛਲੇ ਪਾਸੇ ਨਗਰ ਨਿਗਮ ਵਲੋੱ ਬਣਾਏ ਗਏ ਫੁੱਟਪਾਥ ਬੀਤੀ ਰਾਤ ਪਈ ਬਰਸਾਤ ਤੋਂ ਬਾਅਦ ਦੋ ਵੱਖ-ਵੱਖ ਥਾਵਾਂ ਤੇ ਧਸਣ ਕਾਰਨ ਇਹਨਾਂ ਥਾਵਾਂ ਤੇ ਖੱਡੇ ਪੈ ਗਏ। ਇਹਨਾਂ ਵਿੱਚੋੱ ਇੱਕ ਖੱਡੇ ਵਿੱਚ ਉੱਥੇ ਖੜ੍ਹੀ ਇੱਕ ਕਾਰ ਦਾ ਟਾਇਰ ਵੀ ਫਸ ਗਿਆ ਜਿਸਨੂੰ ਕਾਫੀ ਮਸ਼ਕੱਤ ਤੋਂ ਬਾਅਦ ਕੱਢਿਆ ਗਿਆ। ਇਸ ਸਬੰਧੀ ਇਲਾਕੇ ਦੇ ਭਾਜਪਾ ਕੌਂਸਲਰ ਅਰੁਣ ਸ਼ਰਮਾ ਨੇ ਕਿਹਾ ਕਿ ਫੇਜ਼-5 ਵਿੱਚ ਜ਼ਮੀਨ ਹੇਠਾਂ ਪਾਈਆਂ ਗਈਆਂ ਪਾਈਪਾਂ ਲਗਭਗ 35 ਸਾਲ ਪੁਰਾਣੀਆਂ ਹਨ ਅਤੇ ਇਹਨਾਂ ਵਿੱਚ ਹੋਣ ਵਾਲੀ ਲੀਕੇਜ ਕਾਰਨ ਪਿਛਲੇ ਤਿੰਨ ਸਾਲਾਂ ਦੌਰਾਨ ਵੱਖ ਵੱਖ ਥਾਵਾਂ ਤੇ ਦੋ ਦਰਜਨ ਤੋਂ ਵੀ ਵੱਧ ਵਾਰ ਜ਼ਮੀਨ ਧਸ ਚੁੱਕੀ ਹੈ ਪ੍ਰੰਤੂ ਨਿਗਮ ਵੱਲੋਂ ਆਰਜ਼ੀ ਤੌਰ ’ਤੇ ਖੱਡੇ ਪੂਰ ਕੇ ਕੰਮ ਚਲਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਸ ਸਬੰਧੀ ਉਹਨਾਂ ਵਲੋੱ ਕਈ ਵਾਰ ਨਗਰ ਨਿਗਮ ਦੇ ਸੰਬੰਧਿਤ ਅਧਿਕਾਰੀਆਂ ਤੋੱ ਇਸ ਸਮੱਸਿਆ ਦੇ ਹਲ ਲਈ ਇੱਥੇ ਨਵੀਆਂ ਪਾਈਪਾਂ ਪਾਉਣ ਦੀ ਮੰਗ ਕੀਤੀ ਜਾਂਦੀ ਰਹੀ ਹੈ ਪਰੰਤੂ ਨਿਗਮ ਵੱਲੋਂ ਲੋੜੀਂਦੀ ਕਾਰਵਾਈ ਨਾ ਕੀਤੇ ਜਾਣ ਕਾਰਨ ਇਹ ਸਮੱਸਿਆ ਬਰਕਰਾਰ ਹੈ। ਉਹਨਾਂ ਕਿਹਾ ਕਿ ਮਾਨਸੂਨ ਦਾ ਮੌਸਮ ਸਿਰ ’ਤੇ ਆ ਗਿਆ ਹੈ ਪ੍ਰੰਤੂ ਪ੍ਰਸ਼ਾਸ਼ਨ ਵੱਲੋਂ ਇਸ ਸਮੱਸਿਆ ਦੇ ਹਲ ਲਈ ਕੋਈ ਕਾਰਵਾਈ ਨਾ ਕੀਤੇ ਜਾਣ ਕਾਰਨ ਅਜਿਹਾ ਲੱਗਦਾ ਹੈ ਕਿ ਪ੍ਰਸ਼ਾਸਨ ਕਿਸੇ ਵੱਡੇ ਹਾਦਸੇ ਦੀ ਉਡੀਕ ਕਰ ਰਿਹਾ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ