nabaz-e-punjab.com

ਫੂਲਕਾ ਵੱਲੋਂ ਖੇਤੀ ਵਿਗਿਆਨੀ ਨੂੰ ਬਦਲ ਕੇ ਰਾਜਸੀ ਵਿਅਕਤੀ ਨੂੰ ਪੰਜਾਬ ਕਿਸਾਨ ਕਮਿਸ਼ਨ ਦਾ ਮੁੱਖੀ ਲਗਾਉਣ ’ਤੇ ਇਤਰਾਜ਼

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਅਪਰੈਲ:
ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਆਗੂ ਅਤੇ ਦਾਖਾ ਹਲਕੇ ਦੇ ਵਿਧਾਇਕ ਹਰਵਿੰਦਰ ਸਿੰਘ ਫੂਲਕਾ ਨੇ ਪੰਜਾਬ ਰਾਜ ਕਿਸਾਨ ਕਮਿਸ਼ਨ ਵਿੱਚ ਖੇਤੀਬਾੜੀ ਮਾਹਿਰ ਵਿਗਿਆਨੀ ਨੂੰ ਬਦਲ ਕੇ ਇੱਕ ਰਾਜਨੀਤਿਕ ਵਿਅਕਤੀ ਨੂੰ ਇਸਦਾ ਮੁੱਖੀ ਬਣਾਏ ਜਾਣ ਤੇ ਸਖ਼ਤ ਇਤਰਾਜ਼ ਜਤਾਇਆ ਹੈ। ਫੂਲਕਾ ਨੇ ਕਿਹਾ ਕਿ ਇਹ ਬਹੁਤ ਨਿੰਦਣਯੋਗ ਗੱਲ ਹੈ ਕਿ ਇੱਕ ਪ੍ਰਸਿੱਧ ਖੇਤੀਬਾੜੀ ਮਾਹਿਰ ਅਤੇ ਵਿਗਿਆਨਕ ਕਾਬਲੀਅਤ ਰੱਖਣ ਵਾਲੇ ਜੀ.ਐਸ. ਕਲਕਟ ਨੂੰ ਬਦਲ ਕੇ ਰਾਜਨੀਤਿਕ ਵਿਅਕਤੀ ਅਜੈ ਵੀਰ ਜਾਖੜ ਨੂੰ ਉਸ ਪੋਸਟ ਤੇ ਤੈਨਾਤ ਕਰ ਦਿੱਤਾ ਗਿਆ ਹੈ, ਜਿਸ ਤੇ ਇੱਕ ਬਹੁਤ ਹੀ ਉੱਚ-ਤਕਨੀਕੀ ਮਹਾਰਤ ਰੱਖਣ ਵਾਲੇ ਵਿਅਕਤੀ ਦੀ ਲੋੜ ਹੈ।
ਸ੍ਰੀ ਫੂਲਕਾ ਨੇ ਕਿਹਾ ਕਿ ਪੰਜਾਬ ਵਰਗੇ ਖੇਤੀ-ਪ੍ਰਧਾਨ ਸੂਬੇ ਵਿੱਚ ਪੰਜਾਬ ਕਿਸਾਨ ਕਮੀਸ਼ਨ ਦਾ ਬਹੁਤ ਹੀ ਅਹਿਮ ਰੋਲ ਹੁੰਦਾ ਹੈ। ਜਿੱਥੇ ਕਿਸਾਨਾਂ ਨੂੰ ਦਿਸ਼ਾ ਦੇਣ ਦੀ ਲੋੜ ਹੈ ਅਤੇ ਕਣਕ ਅਤੇ ਚੋਲ਼ ਦੀਆਂ ਫਸਲਾਂ ਦੀ ਬਿਜਾਈ ਤੋਂ ਇਲਾਵਾ ਬਦਲ-ਬਦਲ ਕੇ ਵੱਖ-ਵੱਖ ਫਸਲਾਂ ਉਗਾਉਣ ਲਈ ਪ੍ਰੇਰਿਤ ਕਰਨ ਦੀ ਲੋੜ ਹੈ, ਉੱਥੇ ਦੂਸਰੇ ਪਾਸੇ ਕਮਿਸ਼ਨ ਗਲਤ ਤੈਨਾਤੀ ਕਰਕੇ ਕਿਰਸਾਨੀ ਨੂੰ ਨਾਕਾਰਾਤਮਕ ਉੱਨਤੀ ਵੱਲ ਲਿਜਾ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਵਿੱਚ ਬਹੁਤ ਸਾਰੇ ਵਿਸ਼ਵ ਪ੍ਰਸਿੱਧ ਖੇਤੀਬਾੜੀ ਵਿਗਿਆਨੀ ਹਨ। ਜਿਨ੍ਹਾਂ ਦੀਆਂ, ਇਸ ਪੋਸਟ, ਜਿਸ ਤੇ ਖੇਤੀਬਾੜੀ ਦੇ ਬਹੁਤ ਹੀ ਸੁਖ਼ਮ ਅਤੇ ਗਹਿਰਾਈ ਵਾਲੇ ਅਨੁਭਵੀ ਵਿਅਕਤੀ ਦੀ ਲੋੜ ਹੈ, ਦੀਆਂ ਸੇਵਾਵਾਂ ਲਈਆਂ ਜਾ ਸਕਦੀਆਂ ਹਨ।

Load More Related Articles
Load More By Nabaz-e-Punjab
Load More In Uncategorized

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਨਬਜ਼-ਏ-ਪੰ…