ਅੰਤਿਮ ਪ੍ਰਕਾਸ਼ਨਾਂ ਉਪਰੰਤ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਸੌਂਪੀਆਂ ਫੋਟੋ ਵੋਟਰ ਸੂਚੀਆਂ ਤੇ ਸੀਡੀਜ਼

ਜ਼ਿਲ੍ਹਾ ਮੁਹਾਲੀ ਦੇ ਕੁੱਲ 6 ਲੱਖ 74 ਹਜ਼ਾਰ 421 ਵੋਟਰਾਂ ਪਿੱਛੇ 744 ਪੋਲਿੰਗ ਸਟੇਸ਼ਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਜਨਵਰੀ:
ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਰ ਸੂਚੀ ਦੀ ਸਰਸਰੀ ਸੁਧਾਈ 2018 ਦੀ ਅੰਤਿਮ ਪ੍ਰਕਾਸ਼ਨਾ ਕਰਵਾਈ ਗਈ। 01 ਜਨਵਰੀ 2018 ਨੂੰ ਅਧਾਰ ਮੰਨਕੇ ਜ਼ਿਲ੍ਹੇ ਵਿਚ ਕੀਤੀ ਗਈ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਪ੍ਰੋਗਰਾਮ ਤਹਿਤ ਫੋਟੋ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ ਕਰਵਾਉਣ ਉਪਰੰਤ ਮਾਨਤਾ ਪ੍ਰਾਪਤ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਅੰਤਿਮ ਪ੍ਰਕਾਸ਼ਨਾਂ ਵਾਲੀਆਂ ਫੋਟੋ ਵੋਟਰ ਸੂਚੀਆਂ ਅਤੇ ਸੀ.ਡੀਜ਼ ਸੌਂਪੀਆਂ ਗਈਆਂ। ਇਹ ਸੂਚੀਆਂ ਜ਼ਿਲਾ੍ਹ ਪ੍ਰਬੰਧਕੀ ਕੰਪਲੈਕਸ ਵਿਖੇ ਤਹਿਸੀਲਦਾਰ (ਚੋਣਾਂ) ਹਰਦੀਪ ਸਿੰਘ ਨੇ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਕੀਤੀ ਮੀਟਿੰਗ ਦੌਰਾਨ ਸੌਪੀਆਂ।
ਤਹਿਸੀਲਦਾਰ (ਚੋਣਾਂ) ਨੇ ਦੱਸਿਆ ਕਿ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜਿਲ੍ਹੇ ਵਿਚ ਕੁਲ 06 ਲੱਖ 74 ਹਜ਼ਾਰ 421ਵੋੋਟਰ ਹਨ, ਜਿਨ੍ਹਾਂ ਵਿਚ ਪੁਰਸ਼ ਵੋਟਰ 3 ਲੱਖ 55 ਹਜ਼ਾਰ 322 ਅਤੇ ਮਹਿਲਾ ਵੋਟਰ 3 ਲੱਖ 19 ਹਜ਼ਾਰ 099 ਹਨ। ਉਨ੍ਹਾਂ ਦੱਸਿਆ ਕਿ ਖਰੜ ਵਿਧਾਨ ਸਭਾ ਹਲਕੇ ਦੇ 2 ਲੱਖ 23 ਹਜ਼ਾਰ 067 ਵੋਟਰ ਹਨ, ਜਿਨ੍ਹਾਂ ਵਿਚ 1 ਲੱਖ 18 ਹਜ਼ਾਰ 076 ਪੁਰਸ਼ ਵੋਟਰ ਅਤੇ 1 ਲੱਖ 4 ਹਜ਼ਾਰ 991 ਮਹਿਲਾ ਵੋਟਰ ਸ਼ਾਮਲ ਹਨ। ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਧਾਨ ਸਭਾ ਹਲਕੇ ਦੇ 2 ਲੱਖ 10 ਹਜ਼ਾਰ 857 ਵੋਟਰ ਹਨ। ਜਿਨ੍ਹਾਂ ਵਿੱਚ 1 ਲੱਖ 10 ਹਜ਼ਾਰ 729 ਪੁਰਸ਼ ਵੋਟਰ ਅਤੇ 1 ਲੱਖ 128 ਮਹਿਲਾ ਵੋਟਰ ਸ਼ਾਮਲ ਹਨ। ਡੇਰਾਬਸੀ ਵਿਧਾਨ ਸਭਾ ਹਲਕੇ ਦੇ ਕੁਲ 2 ਲੱਖ 40 ਹਜ਼ਾਰ 497 ਵੋਟਰਾਂ ਵਿੱਚ 1 ਲੱਖ 26 ਹਜ਼ਾਰ 517 ਪੁਰਸ਼ ਵੋਟਰ ਅਤੇ 1 ਲੱਖ 13 ਹਜ਼ਾਰ 980 ਮਹਿਲਾ ਵੋਟਰ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਜਿਲ੍ਹੇ ਵਿੱਚ 744 ਪੋਲਿੰਗ ਸਟੇਸ਼ਨ ਹਨ। ਜਿਨ੍ਹਾਂ ਵਿਚ ਖਰੜ ,’ਚ 254, ਸਾਹਿਬਜ਼ਾਦਾ ਅਜੀਤ ਸਿੰਘ ਨਗਰ ’ਚ 232 ਅਤੇ ਡੇਰਾਬਸੀ ’ਚ 258 ਪੋਲਿੰਗ ਸਟੇਸ਼ਨ ਹਨ।
ਸ੍ਰੀ ਹਰਦੀਪ ਸਿੰਘ ਨੇ ਦੱਸਿਆ ਕਿ ਮੁੱਖ ਚੋਣ ਕਮਿਸ਼ਨ ਵੱਲੋਂ ਜਾਰੀ ਕੀਤੇ ਚੋਣ ਪ੍ਰੋਗਰਾਮ ਅਨੁਸਾਰ 15 ਨਵੰਬਰ ਤੋਂ 14 ਦਸੰਬਰ 2017 ਤੱਕ ਵੋਟਰ ਸੂਚੀਆਂ ਸਬੰਧੀ ਦਾਅਵੇ ਅਤੇ ਇਤਰਾਜ਼ ਫਾਈਲ ਕੀਤੇ ਗਏ ਅਤੇ 19 ਤੇ 26 ਨਵੰਬਰ ਨੂੰ ਰਾਜਨੀਤਿਕ ਪਾਰਟੀਆਂ ਦੇ ਬੂਥ ਲੈਵਲ ਏਜੰਟਾਂ ਨਾਲ ਦਾਅਵੇ ਅਤੇ ਇਤਰਾਜ਼ ਪ੍ਰਾਪਤ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ। ਉਨ੍ਹਾਂ ਇਹ ਵੀ ਦੱਸਿਆ ਕਿ 03 ਜਨਵਰੀ, 2018 ਨੂੰ ਦਾਅਵੇ ਅਤੇ ਇਤਰਾਜ਼ਾਂ ਦਾ ਨਿਪਟਾਰਾ ਕਰਨ ਉਪਰੰਤ ਅੱਜ 13 ਜਨਵਰੀ, 2018 ਨੂੰ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ ਕਰਨ ਮਗਰੋਂ ਇਹ ਸੂਚੀਆਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਨੂੰ ਸੋਂਪਿਆ ਗਈਆਂ ਹਨ। ਤਹਿਸੀਲਦਾਰ (ਚੋਣਾਂ) ਨੇ ਇਸ ਮੌਕੇ ਸਮੂਹ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਆਖਿਆ ਕਿ ਉਹ ਇਨ੍ਹਾਂ ਵੋਟਰ ਸੂਚੀਆਂ ਨੂੰ ਪੁਰੀ ਤਰ੍ਹਾਂ ਘੋਖ ਲੈਣ ਤਾਂ ਜੋ ਕਿਸੇ ਕਿਸਮ ਦੀ ਗਲਤੀ ਨੂੰ ਸੁਧਾਰਿਆ ਜਾ ਸਕੇ ਅਤੇ ਇਸ ਸਬੰਧੀ ਉਹ ਸਬੰਧਤ ਐਸ.ਡੀ.ਐਮਜ਼ ਅਤੇ ਬੀ.ਐਲ.ਓਜ਼ ਨਾਲ ਸੰਪਰਕ ਕਰ ਸਕਦੇ ਹਨ।
ਮੀਟਿੰਗ ਵਿੱਚ ਵੱਖ ਵੱਖ ਪਾਰਟੀਆਂ ਦੇ ਨੁਮਾਇੰਦੇ ਜਿਨ੍ਹਾਂ ਵਿਚ ਕਾਂਗਰਸ ਪਾਰਟੀ ਤੋਂ ਵਿਧਾਇਕ ਬਲਬੀਰ ਸਿੱਧੂ ਦੇ ਸਿਆਸੀ ਸਲਾਹਕਾਰ ਹਰਕੇਸ਼ ਚੰਦ ਸ਼ਰਮਾ ਮੱਛਲੀਕਲਾਂ, ਭਾਰਤੀ ਜਨਤਾ ਪਾਰਟੀ ਤੋਂ ਜੋਗਿੰਦਰ ਸਿੰਘ, ਸੀ.ਪੀ.ਆਈ ਤੋਂ ਮਹਿੰਦਰ ਪਾਲ ਸਿੰਘ, ਸ਼੍ਰੋਮਣੀ ਅਕਾਲੀ ਦਲ ਤੋਂ ਯੂਥ ਵਿੰਗ ਦੇ ਪ੍ਰਧਾਨ ਹਰਮਨਪ੍ਰੀਤ ਸਿੰਘ ਪ੍ਰਿੰਸ, ਸੀਪੀਆਈ (ਐਮ) ਦੇ ਰਮੇਸ਼ ਕੁਮਾਰ, ਆਮ ਆਦਮੀ ਪਾਰਟੀ ਦੇ ਦਿਲਾਵਰ ਸਿੰਘ ਸਮੇਤ ਰਾਜਪਾਲ ਸਿੰਘ, ਮਨਪ੍ਰੀਤ ਸਿੰਘ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਪੁਰਾਣਾ ਬੈਰੀਅਰ ’ਤੇ ਸੜਕ ਕੰਢੇ ਲੋਕ ਕੂੜਾ ਤੇ ਰਾਸ਼ਨ ਸੁੱਟ ਕੇ ਖ਼ੁਦ ਫੈਲਾ ਰਹੇ ਨੇ ਗੰਦਗੀ

ਪੁਰਾਣਾ ਬੈਰੀਅਰ ’ਤੇ ਸੜਕ ਕੰਢੇ ਲੋਕ ਕੂੜਾ ਤੇ ਰਾਸ਼ਨ ਸੁੱਟ ਕੇ ਖ਼ੁਦ ਫੈਲਾ ਰਹੇ ਨੇ ਗੰਦਗੀ ਸ਼ਹਿਰ ਵਿੱਚ ਤਿੰਨ ਗ…