nabaz-e-punjab.com

ਪਦ ਉੱਨਤ ਫਿਜ਼ਿਕਸ ਲੈਕਚਰਾਰ ਸੰਘਰਸ਼ ਮੋਰਚਾ ਵੱਲੋਂ ਮੁਹਾਲੀ ਵੇਰਕਾ ਚੌਕ ’ਤੇ ਰੋਸ ਰੈਲੀ

ਐਸਡੀਐਮ ਆਰ.ਪੀ. ਸਿੰਘ ਦੇ ਸਿੱਖਿਆ ਮੰਤਰੀ ਨਾਲ ਮੀਟਿੰਗ ਕਰਵਾਉਣ ਦੇ ਭਰੋਸੇ ਮਗਰੋਂ ਧਰਨਾ ਚੁੱਕਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਜੂਨ:
ਪਦ ਉੱਨਤ ਫਿਜ਼ਿਕਸ ਲੈਕਚਰਾਰ ਸੰਘਰਸ਼ ਮੋਰਚਾ ਦੇ ਮੋਰਚੇ ਦੇ ਸਟੇਟ ਮੈਂਬਰਜ਼ ਹਰਜੀਤ ਸਿੰਘ ਬਸੋਤਾ, ਸੋਮ ਸਿੰਘ, ਅਮਰਦੀਪ ਸਿੰਘ, ਸੰਜੀਵ ਕੁਮਾਰ ਲੁਧਿਆਣਾ, ਰਣਵੀਰ ਸਿੰਘ ਭੰਡਾਰੀ, ਸੰਜੀਵ ਕੁਮਾਰ ਰੋਪੜ, ਅਨੁਪਮ ਮਦਾਨ ਮਾਨਸਾ,ਅਤੇ ਦਿਨੇਸ਼ ਮੋਦੀ ਦੀ ਅਗਵਾਈ ਵਿੱਚ ਅਤੇ ਭਰਾਤਰੀ ਜਥੇਬੰਦੀ ਵੱਲੋ ਸੁਖਦੇਵ ਸੈਣੀ ਸੂਬਾ ਜਨਰਲ ਸਕੱਤਰ ਪਸਸਫ ਅਤੇ ਹਾਕਮ ਸਿੰਘ ਪ੍ਰਧਾਨ ਲੈਕਚਰਾਰ ਯੂਨੀਅਨ ਪੰਜਾਬ ਵੇਰਕਾ ਪਾਰਕ ਦੇ ਸਾਹਮਣੇ ਇੱਕ ਵਿਸਾਲ ਰੈਲੀ ਕੀਤੀ ਗਈ ਤੇ ਵਿਧਾਨ ਸਭਾ ਵੱਲ ਰੋਸ ਮਾਰਚ ਕੀਤਾ ਗਿਆ। ਬੁਲਾਰਿਆਂ ਨੇ ਸਰਕਾਰ ਤੋਂ 132 ਨਵੇਂ ਪਦ ਉਨਤ ਫਜਿਕਸ ਲੈਕਚਰਾਰ ਨੂੰ ਸਟੇਸ਼ਨ ਅਲਾਟ ਕਰਨ ਦੀ ਮੰਗ ਕੀਤੀ ਤੇ ਚਿਤਾਵਨੀ ਦਿੱਤੀ ਕਿ ਜੇਕਰ ਜਲਦੀ ਸਟੇਸ਼ਨ ਅਲਾਟ ਨਾਂ ਕੀਤੇ ਗਏ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।
ਬੁਲਾਰਿਆਂ ਨੇ ਬੋਲਦੀਆ ਕਿਹਾ ਕਿ ਸਰਕਾਰ ਵੱਲੋਂ 27-2-17 ਨ ੂੰਕੋਈ 779 ਦੇ ਕਰੀਬ ਵੱਖ ਵੱਖ ਵਿਸ਼ਿਆ ਦੇ ਮਾਸਟਰ ਕੇਡਰ ਤੋ ਅਧਿਆਪਕ ਪ੍ਰਮੋਟ ਕੀਤੇ ਸਨ, 15-3-17 ਨੂੰ ਡੀ ਈ ਓ ਦਫਤਰ ਵਿਖੇ ਹਾਜ਼ਰ ਕਰਵਾ ਲਿਆ ਗਿਆ ਲੱਗ ਭੱਗ ਫਜਿਕਸ ਲੈਕਚਰਾਰਾ ਨੂ ਛੱਡ ਕੇ ਸਰਿਆ ਲੈਕਚਰਾਰ ਨ 11-5-17 ਤੱਕ ਸਟੇਸ਼ਨ ਅਲਾਟ ਕਰ ਦਿੱਤੇ ਗਏ। ਸਟੇਸ਼ਨ ਨਾਂ ਦੇਣ ਸਬੰਧੀ ਸਿੱਖਿਆ ਮੰਤਰੀ ਅਤੇ ਪ੍ਰਸ਼ਾਸਨ ਅਧਿਕਰੀਆ ਨੂੰ ਮਿਲ ਕੇ ਉਹਨਾਂ ਨੂੰ ਕਈ ਵਾਰ ਜਾਣੂ ਕਰਵਾਇਆ ਗਿਆ ਪਰ ਉਹਨਾਂ ਵੱਲੋਂ ਭਰੋਸਾ ਦੇਣ ਦੇ ਬਾਵਜ਼ੂਦ ਕੋਈ ਕਰਵਾਈ ਨਹੀਂ ਹੋਈ, ਸਰਕਾਰ ਤੋ ਮੰਗ ਕੀਤੀ ਕਿ ਸਟੇਸਨ ਜਲਦ ਅਲਾਟ ਕੀਤੇ ਜਾਣ। ਬੁਲਾਰਿਆਂ ਵਿੱਚ ਵਿੱਚ ਸੁਖਦੇਵ ਸਿੰਘ ਸੈਣੀ, ਹਰਜੀਤ ਸਿੰਘ ਬਸੋਤਾ ਮੁਹਾਲੀ, ਹਾਕਮ ਸਿੰਘ ਪ੍ਰਧਾਨ ਲੈਕਚਰਰ ਯੁਨੀਅਨ, ਨਰੈਣ ਦੱਤ ਤਿਵਾੜੀ, ਸੋਮ ਸਿੰਘ ਅਤੇ ਰਵਿੰਦਰਜੀਤ ਸਿੰਘ ਪੰਨੂ ਗੁਰਦਾਸਪੁਰ,ਅਨੁਪਮ ਮਦਾਨ ਮਾਨਸਾ, ਲਖਵਿੰਦਰ ਸਿੰਘ, ਵਿਕਰਮਜੀਤ ਸਿੰਘ,ਸੁਰਿੰਦਰ ਕੁਮਾਰ ਮੋਗਾ,ਰਣਵੀਰ ਸਿੰਘ ਭੰਡਾਰੀ ਮੁਕਤਸਰ,ਅੰਗਰੇਜ਼ ਸਿੰਘ ਅੰਮ੍ਰਿਤਸਰ,ਸੰਜੀਵ ਕੁਮਾਰ ਰੋਪੜ,ਅਵਿਸ਼ੇਕ ਜਲੋਟਾ ਅਤੇ ਸੰਜੀਵ ਕੁਮਾਰ ਪਟਿਆਲਾ, ਹਰਜੀਤ ਸਿੰਘ ਸੱਗੂ, ਗੁਰਸੇਵਕ ਸਿੰਘ, ਗੁਰਜੀਤ ਸਿੰਘ ਮੁਹਾਲੀ, ਹਰਨੀਤ ਸਿੰਘ, ਭਾਟੀਆ, ਭੁਪਿੰਦਰ ਸਿੰਘ ਰਾਏ, ਸੰਜੀਵ ਕੁਮਾਰ, ਦਿਨੇਸ਼ ਮੋਦੀ ਅਤੇ ਸਤਨਾਮ ਸਿੰਘ, ਨਰਿੰਦਰ ਸਿੰਘ ਮੁਹਾਲੀ ਲੁਧਿਆਣਾ, ਗੁਰਤੇਜ਼ ਸਿੰਘ ਆਦਿ ਨੇ ਭਾਸ਼ਨ ਦਿੱਤੇ।
ਰੈਲੀ ਵਿੱਚ ਪਹੁੰਚ ਕੇ ਐਸਡੀਐਮ ਮੁਹਾਲੀ ਆਰਪੀ ਸਿੰਘ ਨੇ ਮੰਗ ਪੱਤਰ ਪ੍ਰਾਪਤ ਕੀਤਾ ਅਤੇ ਸਿੱਖਿਆ ਮੰਤਰੀ ਨਾਲ ਮੀਟਿੰਗ ਫਿਕਸ ਹੋਣ ਬਾਰੇ ਦੱਸਿਆ ਗਿਆ। ਉਧਰ, ਅੱਜ ਸਿੱਖਿਆ ਮੰਤਰੀ ਨਾਲ ਮੀਟਿੰਗ ਹੋਣ ਤੋਂ ਪਹਿਲਾਂ ਹੀ ਫਿਜ਼ਿਕਸ ਵਿਸ਼ੇ ਦੇ ਕੁੱਲ ਪ੍ਰਮੋਟ ਹੋਏ ਲੈਕਚਰਾਰਾਂ ਵਿੱਚੋਂ ਕੇਵਲ 75 ਉਮੀਦਵਾਰਾਂ ਨੂੰ ਹੀ ਸਟੇਸ਼ਨ ਅਲਾਟ ਕਰਨ ਦਾ ਸ਼ਡਿਊਲ ਪਾਉਣ ਦਾ ਜਥੇਬੰਦੀ ਵੱਲੋਂ ਸਖਤ ਸ਼ਬਦਾਂ ਵਿੱਚ ਵਿਰੋਧ ਕੀਤਾ ਗਿਆ ਅਤੇ ਚੇਤਾਵਨੀ ਦਿੱਤੀ ਗਈ ਕਿ ਸਰਕਾਰ ਜਲਦ ਹੀ ਸਾਰੇ ਪਦਉੱਨਤ ਕੀਤੇ ਲੈਕਚਰਾਰਾਂ ਨੂੰ ਸਟੇਸ਼ਨ ਅਲਾਟ ਕਰਨ ਦਾ ਸ਼ਡਿਊਲ ਪਾਉਣ ਸਬੰਧੀ ਪੱਤਰ ਜਾਰੀ ਕਰੇ ਨਹੀਂ ਤਾਂ ਆਉਣ ਵਾਲੇ ਦਿਨਾਂ ਵਿੱਚ ਜਥੇਬੰਦੀ ਵੱਲੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …