Nabaz-e-punjab.com

ਗੁਰਦੁਆਰਾ ਅੰਬ ਸਾਹਿਬ ਵਿੱਚ ਫਿਜੀਓਥਰੈਪੀ ਕੈਂਪ ਲਗਾਇਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਜਨਵਰੀ:
ਮੁਹਾਲੀ ਵੈੱਲਫੇਅਰ ਸੁਸਾਇਟੀ ਵੱਲੋਂ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਅੰਬ ਸਾਹਿਬ ਫੇਜ਼-8 ਵਿੱਚ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੋ ਰੋਜ਼ਾ ਫਿਜੀਓ ਹੋਲਿਸਟਿਕ ਥਰੈਪੀ ਕੈਂਪ ਲਗਾਇਆ ਗਿਆ। ਇਸ ਦੌਰਾਨ ਸੰਗਤ ਨੂੰ ਫਿਜੀਓ ਹੋਲਿਸਟਿਕ ਥਰੈਪੀ ਰਾਹੀਂ ਜੀਵਨ ਸ਼ੈਲੀ ਵਿੱਚ ਸੁਧਾਰ ਲਿਆ ਕੇ ਨਿਰੋਗ ਜਿੰਦਗੀ ਜਿਊਣ ਬਾਰੇ ਜਾਗਰੂਕ ਕੀਤਾ ਗਿਆ। ਸੁਸਾਇਟੀ ਦੇ ਪ੍ਰਧਾਨ ਡਾ. ਪ੍ਰੀਤਮ ਸਿੰਘ ਨੇ ਦੱਸਿਆ ਕਿ ਇਸ ਥਰੈਪੀ ਨੂੰ ਅਪਣਾ ਕੇ ਦਰਦ ਨਿਵਾਰਕ ਐਂਟੀ ਅਲਰਜਿਕ ਅਤੇ ਸਿਹਤ ’ਤੇ ਮਾਰੂ ਪ੍ਰਭਾਵ ਪਾਉਣ ਵਾਲੇ ਸਟੀਰਾਇਡ ਤੋਂ ਨਿਜਾਤ ਪਾਈ ਜਾ ਸਕਦੀ ਹੈ। ਖੁਰਾਕ ਦੀ ਵਿਧੀ, ਸਾਫ਼ ਤੇ ਸਵੱਛ ਜੀਵਨ ਸ਼ੈਲੀ ਅਪਣਾਉਣਾ ਅਤੇ ਸੌਣ ਵੇਲੇ ਮੈਡੀਟੇਸ਼ਨ ਕਰਦੇ ਹੋਏ ਵਿਚਾਰ ਮੁਕਤ ਹੋ ਕੇ ਸੌਣਾ ਹੀ ਸਰੀਰਕ ਤੇ ਮਾਨਸਿਕ ਤੌਰ ’ਤੇ ਸਿਹਤਮੰਦ ਰਹਿਣ ਦੀ ਕਲਾ ਹੈ। ਉਨ੍ਹਾਂ ਕਿਹਾ ਕਿ ਇਸ ਵਿਧੀ ਨੂੰ ਅਪਣਾ ਕੇ ਜੀਵਨ ਊਰਜਾ ਨੂੰ ਕਿਰਿਆਸ਼ੀਲ ਕਰਕੇ ਸਰੀਰ ਨੂੰ ਤੰਦਰੁਸਤ ਰੱਖਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਧਰਮ ਅਤੇ ਵਿਗਿਆਨ ਦੇ ਸੁਮੇਲ ਨਾਲ ਵਿਕਸਤ ਹੋ ਰਹੀ ਇਸ ਸਾਇੰਸ ਨੂੰ ਆਮ ਲੋਕਾਂ ਨੇ ਬਹੁਤ ਪਸੰਦ ਕੀਤਾ। ਇਸ ਕੈਂਪ ਵਿੱਚ ਡਾ. ਬਲਬੀਰ ਸਿੰਘ ਫਿਜੀਓਥਰੈਪਿਸਟ, ਰੁਪਿੰਦਰ ਕੌਰ ਲੇਡੀ ਫਿਜੀਓਥਰੈਪਿਸਟ, ਸੋਸ਼ਲ ਵਰਕਰ ਅਰਸ਼ਪ੍ਰੀਤ ਕੌਰ ਨੇ ਵੀ ਆਪਣੀਆਂ ਸੇਵਾਵਾਂ ਨਿਭਾਈਆਂ।

Load More Related Articles
Load More By Nabaz-e-Punjab
Load More In Health / Hospitals

Check Also

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ ਨਬਜ਼-ਏ-ਪੰਜਾਬ ਬਿਊਰੋ, …