
ਮੁਹਾਲੀ ’ਚ ਦਿਨ ਦਿਹਾੜੇ ਸ਼ਰਧਾਲੂ ਦੀ ਹਾਂਡਾ ਅਮੇਜ਼ ਕਾਰ ਦਾ ਸ਼ੀਸ਼ਾ ਤੋੜ ਕੇ ਪਰਸ ਚੋਰੀ
ਗੁਰਦੁਆਰਾ ਕਲਗੀਧਰ ਸਾਹਿਬ ਫੇਜ਼-4 ਵਿੱਚ ਮੱਥਾ ਟੇਕਣ ਆਇਆ ਸੀ ਪੀੜਤ ਵਿਅਕਤੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਮਾਰਚ:
ਇੱਥੋਂ ਦੇ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਫੇਜ਼-4 ਵਿੱਚ ਅੱਜ ਦੁਪਹਿਰ ਕਰੀਬ 12 ਵਜੇ ਸ਼ਰਧਾਲੂ ਆਪਣੀ ਹਾਂਡਾ ਅਮੇਜ਼ ਕਾਰ ਵਿੱਚ ਮੱਥਾ ਟੇਕਣ ਆਏ ਸਨ ਜਦੋਂ ਮੱਥਾ ਟੇਕ ਕੇ ਬਾਹਰ ਆਏ ਤਾਂ ਉਨ੍ਹਾਂ ਦੇਖਿਆ ਕਿ ਉਨ੍ਹਾਂ ਦੀ ਕਾਰ ਦਾ ਡਰਾਈਵਰ ਸਾਈਡ ਦਾ ਸ਼ੀਸ਼ਾ ਟੁੱਟਾ ਹੋਇਆ ਹੈ ਅਤੇ ਅੰਦਰ ਪਿਆ ਪਰਸ ਗਾਇਬ ਸੀ। ਜਿਸ ਵਿੱਚ ਉਨ੍ਹਾਂ ਦੱਸਿਆ ਕਿ ਕਰੀਬ 35 ਤੋਂ 40 ਹਜ਼ਾਰ ਉਸ ਵਿੱਚ ਪਿਆ ਸੀ ਅਤੇ ਉਸ ਤੋਂ ਇਲਾਵਾ ਕਈ ਬੈਂਕਾਂ ਦੇ ਡੈਬਿਟ ਅਤੇ ਕ੍ਰੈਡਿਟ ਕਾਰਡ ਵੀ ਸਨ ਇਸ ਉਪਰੰਤ ਪੁਲੀਸ ਨੂੰ ਕੰਟਰੋਲ ਰੂਮ ਤੇ ਫੋਨ ਕੀਤਾ ਗਿਆ ਅਤੇ ਮੌਕੇ ’ਤੇ ਪੁਲੀਸ ਨੇ ਪਹੁੰਚ ਕੇ ਆਪਣੀ ਜਾਂਚ ਆਰੰਭ ਕਰ ਦਿੱਤੀ ਸੀ। ਗੁਰਦੁਆਰਾ ਕਲਗੀਧਰ ਸਿੰਘ ਸਭਾ ਫੇਜ਼-4 ਦੇ ਪ੍ਰਧਾਨ ਭਾਈ ਜਤਿੰਦਰਪਾਲ ਸਿੰਘ ਜੇਪੀ ਨੇ ਮੰਗ ਕੀਤੀ ਹੈ ਕਿ ਗੁਰਦੁਆਰਾ ਸਾਹਿਬ ਦੇ ਬਾਹਰ ਪੁਲੀਸ ਦੀ ਗਸ਼ਤ ਵਧਾਈ ਜਾਵੇ ਤਾਂ ਕਿ ਅੱਗੋਂ ਅਜਿਹੀ ਕੋਈ ਵੀ ਵਾਰਦਾਤ ਨਾ ਹੋਵੇ।