nabaz-e-punjab.com

ਸਰਕਾਰੀ ਹਸਪਤਾਲਾਂ ਨੂੰ ਪ੍ਰਾਈਵੇਟ ਹੱਥਾਂ ‘ਚ ਦੇਣ ਦਾ ਕੋਈ ਇਰਾਦਾ ਨਹੀਂ: ਬ੍ਰਹਮ ਮਹਿੰਦਰਾ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ•, 21 ਜਨਵਰੀ:
ਪੇਂਡੂ ਇਲਾਕਿਆਂ ਵਿੱਚ ਸਥਾਪਿਤ ਮੁੱਢਲੇ ਸਿਹਤ ਕੇਂਦਰ ਅਤੇ ਕਮਿਊਨਿਟੀ ਸਿਹਤ ਕੇਂਦਰਾਂ ਨੂੰ ਨਿੱਜੀ ਅਦਾਰਿਆਂ ਨੂੰ ਦੇਣ ਸਬੰਧੀ ਮੀਡੀਆ ਰਿਪੋਰਟਾਂ ਦਾ ਖੰਡਨ ਕਰਦਿਆਂ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਇੱਕ ਪ੍ਰੈਸ ਬਿਆਨ ਰਾਹੀਂ ਸਪੱਸ਼ਟ ਕੀਤਾ ਕਿ ਪੰਜਾਬ ਸਰਕਾਰ ਦਾ ਸਰਕਾਰੀ ਹਸਪਤਾਲਾਂ ਨੂੰ ਪ੍ਰਾਈਵੇਟ ਹੱਥਾਂ ‘ਚ ਦੇਣ ਦਾ ਕੋਈ ਇਰਾਦਾ ਨਹੀਂ ਹੈ।
ਸ੍ਰੀ ਮਹਿੰਦਰਾ ਨੇ ਕਿਹਾ ਕਿ ਮੌਜੂਦਾ ਸਰਕਾਰ ਦਾ ਮੁੱਖ ਮੰਤਵ ਪਬਲਿਕ ਹੈਲਥ ਸਿਸਟਮ ਨੂੰ ਮਜਬੂਤੀ ਪ੍ਰਦਾਨ ਕਰਨਾ ਹੈ। ਪਿਛਲੀ ਸਰਕਾਰ ਵੱਲੋਂ ਭਰਤੀਆਂ ‘ਤੇ ਲਗਾਈ ਰੋਕ ਨੂੰ ਹਟਾਕੇ ਸਿਹਤ ਵਿਭਾਗ ਵੱਲੋਂ ਅਕਤੂਬਰ, 2018 ਦੌਰਾਨ ਪੀਪੀਐਸਸੀ ਰਾਹੀਂ 308 ਡਾਕਟਰਾਂ ਦੀ ਭਰਤੀ ਕੀਤੀ ਗਈ, 513 ਮੈਡੀਕਲ ਅਫਸਰ(ਸਪੈਸ਼ਲਿਸਟ ਐਮਐਸ/ਐਮਡੀ) ਦਾ ਇਸ਼ਤਿਹਾਰ ਜਾਰੀ ਕੀਤਾ ਗਿਆ ਜਦਕਿ ਭਰਤੀ ਨੂੰ ਭਰਵਾਂ ਹੁੰਘਾਰਾ ਨਾ ਮਿਲਣ ਕਾਰਣ ਕੇਵਲ 140 ਡਾਕਟਰ ਹੀ ਭਰਤੀ ਕੀਤੇ ਜਾ ਸਕੇ। ਪਿਛਲੀ ਸਰਕਾਰ ਦੁਆਰਾ ਸਾਲ 2015 ਵਿੱਚ ਜਾਰੀ ਹਦਾਇਤਾਂ ਮੁਤਾਬਕ ਪਹਿਲੇ ਤਿੰਨ ਸਾਲਾਂ ਲਈ ਨਵੇਂ ਭਰਤੀ ਕੀਤੇ ਡਾਕਟਰਾਂ ਨੂੰ ਉੱਕੀ-ਪੁੱਕੀ 15,600 ਰੁਪਏ ਤਨਖਾਹ ‘ਤੇ ਹੀ ਭਰਤੀ ਕੀਤਾ ਜਾਂਦਾ ਸੀ ਪਰ ਸਾਡੀ ਸਰਕਾਰ ਵਲੋਂ ਡਾਕਟਰਾਂ ਨੂੰ ਐਨਪੀਏ ਸਮੇਤ ਪੂਰੀ ਤਨਖਾਹ ਅਤੇ ਭੱਤੇ ਦੇਣ ਦਾ ਫੈਸਲਾ ਕੀਤਾ ਗਿਆ।
ਉਨਾਂ ਦੱਸਿਆ ਕਿ ਸਿਹਤ ਵਿਭਾਗ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਿੱਚ ਕੰਮ ਕਰਦੇ 750 ਰੂਰਲ ਮੈਡੀਕਲ ਅਫਸਰਾਂ(ਆਰਐਮਓ) ਨੂੰ ਸਿਹਤ ਵਿਭਾਗ ਵਿੱਚ ਲਿਆਉਣ ਲਈ ਪੂਰੇ ਯਤਨ ਕੀਤੇ ਜਾ ਰਹੇ ਹਨ। ਉਨ•ਾਂ ਕਿਹਾ ਕਿ ਸਿਹਤ ਵਿਭਾਗ ਵਿੱਚ ਹੁਣ ਵੀ 373 ਸਪੈਸ਼ਲਿਸਟ ਅਤੇ 256 ਮੈਡੀਕਲ ਅਫਸਰਾਂ ਦੀਆਂ ਆਸਾਮੀਆਂ ਖਾਲੀਆਂ ਪਈਆਂ ਹਨ ਅਤੇ ਜਿਨ•ਾਂ ਜਲਦ ਹੀ ਭਰ ਲਿਆ ਜਾਵੇਗਾ। ਉਨ•ਾਂ ਕਿਹਾ ਕਿ 190 ਸਬ-ਸੈਂਟਰ ਅਤੇ 239 ਮੁੱਢਲੇ ਸਿਹਤ ਕੇਂਦਰਾਂ ਵਿੱਚ ਹੈਲਥ ਤੇ ਵੈਲਨੈੱਸ ਸੈਂਟਰ ਖੋਲੇ ਗਏ ਹਨ। ਫਰਵਰੀ ,2019 ਤੱਕ 258 ਉਮੀਦਵਾਰਾਂ ਟ੍ਰੇਨਿੰਗ ਮੁਕੰਮਲ ਕਰ ਲੈਣਗੇ ਅਤੇ 258 ਹੋਰ ਸਬ-ਸੈਂਟਰਾਂ ਨੂੰ ਹੈਲਥ ਤੇ ਵੈਲਨੈੱਸ ਸੈਂਟਰ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ। ਉਨ•ਾਂ ਕਿਹਾ ਕਿ ਛੇ ਮਹੀਨਿਆਂ ਦੇ ਕੋਰਸ ਲਈ 800 ਉਮੀਦਵਾਰਾਂ ਦੀ ਅਗਲੀ ਸੂਚੀ ਤਿਆਰ ਕੀਤੀ ਗਈ ਹੈ ਜੋ ਜੂਨ,2019 ਤੱਕ 1487 ਵੈਲਨੈੱਸ ਸੈਂਟਰਾਂ ਵਿਖੇ ਤਾਇਨਾਤ ਕੀਤੇ ਜਾਣਗੇ। ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ ਦੀਆਂ ਆਸਾਮੀਆਂ ਨੂੰ ਭਰਨ ਲਈ ਇੱਕ ਪ੍ਰਸਤਾਵ ਕੈਬਨਿਟ ਨੂੰ ਭੇਜਿਆ ਜਾ ਰਿਹਾ ਹੈ ਇਸ ਤੋਂ ਇਲਾਵਾ ਮੌਜੂਦਾ ਸਰਕਾਰ ਵੱਲੋਂ ਵੱਖ ਵੱਖ ਸ੍ਰੇਣੀਆਂ ਵਿੱਚ ਰਾਸ਼ਟਰੀ ਸਿਹਤ ਮਿਸ਼ਨ ਅਧੀਨ 866 ਕਰਮਚਾਰੀਆਂ ਨੂੰ ਭਰਤੀ ਕੀਤਾ ਗਿਆ ਹੈ ਅਤੇ 2100 ਆਸਾਮੀਆਂ ਨੂੰ ਭਰਨ ਦਾ ਮਾਮਲਾ ਪ੍ਰਕਿਰਿਆ ਅਧੀਨ ਹੈ।
ਸਿਹਤ ਮੰਤਰੀ ਨੇ ਕਿਹਾ ਕਿ ਇਸੇ ਤਰ•ਾਂ ਹੀ ਵਿੱਤ ਵਿਭਾਗ ਵੱਲੋਂ ਰੈਗੂਲਰ ਸਟਾਫ ਭਰਤੀ ਹੋਣ ਤੱਕ ਈਐਸਆਈ ਹਸਪਤਾਲ ਦੀਆਂ ਮੈਡੀਕਲ ਅਫਸਰ ਅਤੇ ਪੈਰਾ ਮੈਡੀਕਲ ਸਟਾਫ ਦੀਆਂ ਸਾਰੀਆਂ ਆਸਾਮੀਆਂ ਭਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ। ਉਨ•ਾਂ ਦੱਸਿਆ ਕਿ ਜਲਦ ਹੀ 108 ਸੇਵਾ ਤਹਿਤ ਮਰੀਜਾਂ ਨੂੰ ਐਮਰਜੈਂਸੀ ਸੇਵਾਵਾਂ ਮੁਹੱਈਆ ਕਰਵਾਉਣ ਲਈ 80 ਨਵੀਆਂ ਐਂਬੂਲੈਂਸਾਂ ਚਲਾਈਆਂ ਜਾਣਗੀਆਂ। ਉਨ•ਾਂ ਕਿਹਾ ਕਿ ਸਿਹਤ ਵਿਭਾਗ 1 ਮਾਰਚ,2019 ਤੋਂ 43 ਲੱਖ ਪਰਿਵਾਰਾਂ ਨੂੰ 5 ਲੱਖ ਰੁਪਏ ਤੱਕ ਸਿਹਤ ਬੀਮਾ ਮੁਹੱਈਆ ਕਰਾਉਣ ਲਈ ਸਰਬੱਤ ਸਿਹਤ ਬੀਮਾ ਯੋਜਨਾ ਸ਼ੁਰੂ ਕਰਨ ਜਾ ਰਿਹਾ ਹੈ। ਸਿਹਤ ਵਿਭਾਗ ਨੇ ਇਸ ਬੀਮਾ ਯੋਜਨਾ ਅਧੀਨ ਵੱਧ ਤੋਂ ਵੱਧ ਲੋਕਾਂ ਨੂੰ ਇਲਾਜ ਸੇਵਾਵਾਂ ਯਕੀਨੀ ਤੌਰ ਤੇ ਮੁਹੱਈਆ ਕਰਾਉਣ ਲਈ ਵੱਡੇ ਪੱਧਰ ‘ਤੇ ਸਬਡਵੀਜ਼ਨ ਹਸਪਤਾਲ ਅਤੇ ਜ਼ਿਲ•ਾ ਹਸਪਤਾਲਾਂ ਦੀ ਕਾਰਜ ਕੁਸ਼ਲਤਾ ਵਿੱਚ ਵਾਧਾ ਕਰਨ ਲਈ ਇੱਕ ਯੋਜਨਾ ਵੀ ਤਿਆਰ ਕੀਤੀ ਹੈ।
ਸ੍ਰੀ ਮਹਿੰਦਰਾ ਨੇ ਅੱਗੇ ਕਿਹਾ ਕਿ ਦੇਸ਼ ਦੀਆਂ ਰਾਜ ਸਰਕਾਰਾਂ ਨੂੰ ਵੱਖ ਵੱਖ ਕਾਰਨਾਂ ਕਰਕੇ ਸਪੈਸ਼ਲਿਸਟ ਡਾਕਟਰਾਂ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਿਹਤ ਵਿਭਾਗ ਨੂੰ ਡਾਕਟਰਾਂ, ਗੈਰ-ਸਰਕਾਰੀ ਸੰਸਥਾਵਾਂ ਅਤੇ ਹੋਰ ਸੰਸਥਾਵਾਂ ਵੱਲੋਂ ਸਰਕਾਰੀ ਸਿਹਤ ਸੰਸਥਾਵਾਂ ਵਿਖੇ ਸੇਵਾਵਾਂ ਪ੍ਰਦਾਨ ਕਰਨ ਸਬੰਧੀਆਂ ਬੇਨਤੀਆਂ ਮਿਲ ਰਹੀਆਂ ਹਨ। ਤਿੰਨ ਬੇਨਤੀਆਂ ਪਹਿਲਾਂ ਹੀ ਵਿਚਾਰ ਅਧੀਨ ਹਨ- ਐਸਬੀਐਸ ਨਗਰ ਅਤੇ ਪਟਿਆਲਾ ਵਿਖੇ ਇੱਕ-ਇੱਕ ਕਾਰਡੀਆਲੋਜਿਸਟ ਅਤੇ ਇੱਕ ਡਾਕਟਰ ਵੱਲੋਂ ਲੁਧਿਆਣਾ ਦੇ ਕਮਿਊਨਿਟੀ ਹੈਲਥ ਸੈਂਟਰ ਵਿਖੇ ਸੇਵਾ ਨਿਭਾਉਣ ਲਈ ਬੇਨਤੀ ਕੀਤੀ ਗਈ ਹੈ। ਉਨ•ਾਂ ਕਿਹਾ ਕਿ ਭਾਰਤ ਸਰਕਾਰ ਵਲੋਂ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਸਰਕਾਰੀ ਸੰਸਥਾਵਾਂ ਵਿੱਚ ਬਿਮਾਰੀਆਂ ਦੇ ਇਲਾਜ ਲਈ ਪ੍ਰਾਈਵੇਟ ਸੰਸਥਾਵਾਂ ਨੂੰ ਕੰਮ ਕਰਨ ਦਾ ਮੌਕਾ ਦਿੱਤਾ ਜਾਵੇਗਾ। ਭਾਰਤ ਸਰਕਾਰ ਇਸਦੇ ਲਈ ਵਿੱਤੀ ਸਹਾਇਤਾ ਦੇਣ ਦੀ ਤਿਆਰੀ ਵੀ ਕਰ ਰਹੀ ਹੈ । ਸਾਰੇ ਭਾਈਵਾਲਾਂ ਦੇ ਸੁਝਾਅ ਲੈਣ ਤੋਂ ਬਾਅਦ ਹੀ ਸਿਹਤ ਵਿਭਾਗ ਇਸ ਯੋਜਨਾ ਨੂੰ ਅਮਲ ਵਿੱਚ ਲਿਆਣ ਬਾਰੇ ਵਿਚਾਰ ਕਰੇਗਾ।
ਉਨ•ਾਂ ਕਿਹਾ ਕਿ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਸਥਾਪਤ ਸਰਕਾਰੀ ਸੰਸਥਾਵਾਂ ਅਤੇ ਸਰਕਾਰੀ ਹਸਪਤਾਲਾਂ ਵਿੱਚ ਸਿਹਤ ਸੇਵਾਵਾਂ ਮੁਹੱਈਆ ਕਰਾਉਣ ਲਈ ਇਛੁੱਕ ਪ੍ਰਾਈਵੇਟ ਐਨਜੀਓ, ਡਾਕਟਰਾਂ ਦੀ ਰੁਚੀ ਪ੍ਰਗਟਾਉਣ ਸਬੰਧੀ ਇੱਕ ਵਿਗਿਆਪਨ ਦਿੱਤਾ ਗਿਆ। ਜੇਕਰ ਦੂਰ ਦੁਰਾਡੇ ਦੇ ਇਲਾਕਿਆਂ ਵਿੱਚ ਕੋਈ ਕੰਮ ਕਰਨ ਲਈ ਸਹਿਮਤ ਹੁੰਦਾ ਹੈ ਤਾਂ ਮਰੀਜਾਂ ਉੱੇਤੇ ਕਿਸੇ ਵੀ ਤਰ•ਾਂ ਦਾ ਵਿੱਤੀ ਭਾਰ ਨਹੀਂ ਪਾਇਆ ਜਾਵੇਗਾ ਕੇਵਲ ਮੌਜੂਦਾ ਕੀਮਤ ‘ਤੇ ਹੀ ਸਰਕਾਰੀ ਹਸਪਤਾਲਾਂ ਵਿੱਚ ਫੀਸ ਲਈ ਜਾਵੇਗੀ। ਪ੍ਰਾਪਤ ਪ੍ਰਤੀਕਿਰਿਆ ਦੇ ਆਧਾਰ ‘ਤੇ ਹੀ 1-2 ਸੰਸਥਾਵਾਂ ਵਿੱਚ ਪਾਇਲਟ ਪ੍ਰੋਜੈਕਟ ਪ੍ਰਯੋਗ ਕੀਤਾ ਜਾਵੇਗਾ। ਸਿਹਤ ਅਤੇ ਮੈਡੀਕਲ ਐਜੂਕੇਸ਼ਨ ਵਿਭਾਗ ਵਿੱਚ ਕਈ ਸਫਲ ਪ੍ਰੋਜੈਕਟ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਤਹਿਤ ਚਲਾਏ ਜਾ ਰਹੇ ਹਨ। ਜਿਵੇਂ ਕਿ ਪੰਜਾਬ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼(ਪੀ.ਆਈ.ਐਮ.ਐਸ)ਜਲੰਧਰ, ਮੋਹਾਲੀ ਤੇ ਬਠਿੰਡਾ ਵਿਖੇ 2 ਮੈਕਸ ਹਸਪਤਾਲ ਅਤੇ ਫਤਹਿਗੜ• ਸਾਹਿਬ ਵਿਖੇ ਇੱਕ ਇੰਡੱਸ ਹਸਪਤਾਲ।
ਸ੍ਰ੍ਰੀ ਬ੍ਰਹਮ ਮਹਿੰਦਰਾ ਨੇ ਪੀਸੀਐਮਐਸ ਡਾਕਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਤੁਹਾਨੂੰ ਇਸ ਮਾਮਲੇ ਸਬੰਧੀ ਚਿੰਤਾ ਕਰਨ ਦੀ ਲੋੜ ਨਹੀਂ ਹੈ, ਸਿਹਤ ਵਿਭਾਗ ਸਮੇਂ -ਸਮੇਂ ‘ਤੇ ਸਪੈਸ਼ਲਿਸਟਾਂ ਤੇ ਡਾਕਟਰਾਂ ਦੀ ਭਰਤੀ ਕਰਨ ਸਬੰਧੀ ਇਸ਼ਤਿਹਾਰ ਜਾਰੀ ਕਰਦਾ ਆ ਰਿਹਾ ਹੈ। ਉਨ•ਾਂ ਕਿਹਾ ਵਿਭਾਗ ਰਾਸ਼ਟਰੀ ਸਿਹਤ ਮਿਸ਼ਨ ਅਤੇ ਸਟੇਟ ਬੱਜਟ ਦੁਆਰਾ ਸਰਕਾਰੀ ਹਸਪਤਾਲਾਂ ਦਾ ਸੁਧਾਰ ਅਤੇ ਹੋਰ ਮਜਬੂਤੀਕਰਨ ਕਰਨ ਲਈ ਵਚਨਬੱਧ ਹੈ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …