
ਸਰਕਾਰੀ ਆਈਟੀਆਈ ਵਿੱਚ ‘ਤੀਆਂ ਤੀਜ਼ ਦੀਆਂ’ ਮੇਲੇ ਮੌਕੇ ਪੌਦੇ ਲਗਾਏ
ਭਵਿੱਖ ਦੀ ਸਲਾਮਤੀ ਲਈ ਧੀਆਂ ਤੇ ਰੁੱਖਾਂ ਨੂੰ ਸਾਂਭਣਾ ਬਹੁਤ ਜ਼ਰੂਰੀ: ਪੁਰਖਾਲਵੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਅਗਸਤ:
ਇੱਥੋਂ ਦੇ ਫੇਜ਼-5 ਸਥਿਤ ਸਰਕਾਰੀ ਆਈਟੀਆਈ ਵਿੱਚ ਸਾਵਣ ਦਾ ਤਿਉਹਾਰ ‘ਤੀਆਂ ਤੀਜ਼ ਦੀਆਂ’ ਬੈਨਰ ਅਧੀਨ ਬੜੀ ਧੂਮ ਧਾਮ ਨਾਲ ਮਨਾਇਆ ਗਿਆ, ਜਿਸ ਵਿੱਚ ਮਹਿਲਾਵਾਂ ਅਤੇ ਸਿਖਿਆਰਥਣਾਂ ਨੇ ਇਕੱਤਰ ਹੋਕੇ ਰਵਾਇਤੀ ਗਿੱਧਾ ਅਤੇ ਲੋਕ ਬੋਲੀਆਂ ਪਾਕੇ ਵਾਹਵਾ ਰੌਣਕ ਲਾਈ, ਇਸ ਮੌਕੇ ਖੀਰ ਅਤੇ ਪੂੜਿਆਂ ਦਾ ਲੰਗਰ ਵੀ ਲਾਇਆ ਗਿਆ। ਪ੍ਰੋਗਰਾਮ ਵਿੱਚ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਸੰਸਥਾ ਦੇ ਪ੍ਰਿੰਸੀਪਲ ਅਤੇ ਜਿਲ੍ਹਾ ਨੋਡਲ ਅਫ਼ਸਰ ਸ਼੍ਰੀ ਸ਼ਮਸ਼ੇਰ ਪੁਰਖਾਲਵੀ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਵਿੱਖ ਦੀ ਸਲਾਮਤੀ ਲਈ ਧੀਆਂ ਅਤੇ ਰੁੱਖਾਂ ਨੂੰ ਸਾਂਭਣਾ ਬਹੁਤ ਜਰੂਰੀ ਹੈ। ਉਨ੍ਹਾਂ ਕਿਹਾ ਕਿ ਲੜਕੀਆਂ ਦੀ ਅਣਹੋਂਦ ਨਾਲ ਸਮਾਜ ਦੀ ਤਰੱਕੀ ਅਤੇ ਖੁਸ਼ਹਾਲੀ ਮੁਸ਼ਕਲ ਹੀ ਨਹੀਂ ਬਲਕਿ ਨਾਮੁਮਕਿਨ ਹੈ।
ਸ੍ਰੀ ਪੁਰਖਾਲਵੀ ਵੱਲੋਂ ਵਾਤਾਵਰਣ ਨੂੰ ਬਚਾਉਣ ਲਈ ਮਹਿਲਾਵਾਂ ਨਾਲ ਮਿਲਕੇ ਸੰਸਥਾ ਵਿੱਚ ਇੱਕ ਰੁੱਖ ਲਗਾਉਣ ਉਪਰੰਤ ਐਲਾਨ ਕੀਤਾ ਕਿ ਸ਼ਹਿਰ ਦੀਆਂ ਖਾਲੀ ਥਾਵਾਂ ਤੇ ਸੰਸਥਾ ਵੱਲੋਂ ਸਮੁੱਚੇ ਸਟਾਫ਼ ਦੇ ਸਹਿਯੋਗ ਨਾਲ 500 ਦਰੱਖਤ ਲਗਾਏ ਜਾਣਗੇ ਜਿਨ੍ਹਾਂ ਦੀ ਸਾਂਭ ਸੰਭਾਲ ਵੀ ਸਟਾਫ਼ ਵੱਲੋਂ ਹੀ ਕੀਤੀ ਜਾਵੇਗੀ।
ਇਸ ਮੌਕੇ ਸ੍ਰੀਮਤੀ ਰਜਨੀ ਬੰਗਾ, ਸ਼੍ਰੀਮਤੀ ਜਸਵੀਰ ਕੌਰ, ਸ਼੍ਰੀਮਤੀ ਅਮਿੰ੍ਰਤਬੀਰ ਕੌਰ, ਸ਼੍ਰੀਮਤੀ ਉਪਾਸਨਾ ਅੱਤਰੀ, ਸ਼੍ਰੀਮਤੀ ਦਰਸ਼ਨਾ ਕੁਮਾਰੀ, ਸ਼੍ਰੀਮਤੀ ਰੇਨੂੰ ਸ਼ਰਮਾ, ਸ਼੍ਰੀਮਤੀ ਸ਼ਵੀ ਗੋਇਲ, ਸ਼੍ਰੀਮਤੀ ਸਰਿਤਾ, ਸ਼੍ਰੀਮਤੀ ਰਮਨਦੀਪ ਕੌਰ, ਸ਼੍ਰੀਮਤੀ ਅੰਜਲੀ, ਕੁਮਾਰੀ ਅਲਕਾ, ਕੁਮਾਰੀ ਮੁਨੀਸ਼ਾ, ਕੁਮਾਰੀ ਚਿੰਤਾ ਅਤੇ ਕੁਮਾਰੀ ਅਰਸ਼ਦੀਪ ਕੌਰ ਤੋਂ ਇਲਾਵਾ ਅਨਿਲ ਗਰੋਵਰ ਕੁਲਦੀਪ ਸਿੰਘ, ਰਾਕੇਸ਼ ਕੁਮਾਰ ਡੱਲਾ, ਵਰਿੰਦਪਾਲ ਸਿੰਘ, ਮਨਿੰਦਰਪਾਲ ਸਿੰਘ ਅਤੇ ਰੋਹਿਤ ਕੌਸ਼ਲ ਆਦਿ ਹਾਜ਼ਰ ਸਨ।