nabaz-e-punjab.com

ਪੰਚਾਇਤੀ ਜ਼ਮੀਨਾਂ ਵਿੱਚ ਇਸ ਸਾਲ ਹੁਣ ਤੱਕ 20 ਲੱਖ ਪੌਦੇ ਲਗਾਏ: ਤ੍ਰਿਪਤ ਬਾਜਵਾ

ਤੰਦਰੁਸਤ ਪੰਜਾਬ ਮਿਸ਼ਨ ਤਹਿਤ 7909 ਏਕੜ ਪੰਚਾਇਤੀ ਰਕਬਾ ਪੌਦਿਆਂ ਅਧੀਨ ਲਿਆਂਦਾ ਗਿਆ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 8 ਅਕਤੂਬਰ:
ਪੰਜਾਬ ਸਰਕਾਰ ਵੱਲੋਂ ਸੂਬੇ ਵਿਚ ਚਲਾਈ ਗਈ ਤੰਦਰੁਸਤ ਮੁਹਿੰਮ ਤਹਿਤ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵਲੋਂ ਵੀ ਚਾਲੂ ਮਾਲੀ ਸਾਲ ਵਿੱਚ ਮਨਰੇਗਾ ਸਕੀਮ ਅਧੀਨ ਪੰਚਾਇਤੀ ਜ਼ਮੀਨਾ ਤੇ ਹੁਣ ਤੱਕ ਲਗਭਗ 20 ਲੱਖ ਪੌਦੇ ਲਗਾਏ ਗਏ ਹਨ। ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਅੱਜ ਇੱਥੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਭਾਗ ਵਲੋਂ ਇਸ ਮੁਹਿੰਮ ਤਹਿਤ ਲਗਭਗ 7909 ਏਕੜ ਪੰਚਾਇਤੀ ਰਕਬਾ ਪੌਦਿਆਂ ਅਧੀਨ ਲਿਆਂਦਾ ਗਿਆ ਹੈ। ਉਹਨਾਂ ਕਿਹਾ ਕਿ ਵਿਭਾਗ ਨੂੰ ਇਹ ਸਖ਼ਤ ਹਿਦਾਇਤਾਂ ਦਿੱਤੀਆਂ ਗਈਆਂ ਹਨ ਕਿ ਲਾਏ ਗਏ ਪੌਦਿਆਂ ਦੀ ਪੂਰੀ ਤਰਾਂ ਦੇਖ ਭਾਲ ਕੀਤੀ ਜਾਵੇ ਤਾਂ ਕਿ ਇਹ ਪੌਦੇ ਮਰ ਨਾ ਜਾਣ।
ਸ.੍ਰੀਬਾਜਵਾ ਨੇ ਕਿਹਾ ਕਿ ਸੂਬਾ ਸਰਕਾਰ ਵਲੋਂ ਤੰਦਰੁਸਤ ਪੰਜਾਬ ਮਿਸ਼ਨ ਦੇ ਤਹਿਤ ਮਿਲਾਵਟੀ ਸਮਾਨ ਅਤੇ ਨਸ਼ਿਆਂ ਦੇ ਖਿਲਾਫ ਛੇੜੀ ਮੁਹਿੰਮ ਦੇ ਨਾਲੋ ਨਾਲ ਸਾਡੇ ਵਾਤਾਵਰਣ ਅਤੇ ਆਬੋ ਹਵਾ ਨੂੰ ਸਾਫ ਸੁਥਰਾ ਬਣਾਉਣ ਲਈ ਸੂਬੇ ਭਰ ਵਿਚ ਪੌਦੇ ਲਗਾਉਣ ਦੀ ਵਿਆਪਕ ਮੁਹਿੰਮ ਅਰੰਭੀ ਗਈ ਹੈ।ਉਨ੍ਹਾਂ ਕਿ ਸਰਕਾਰ ਵਲੋਂ ਸਿਰਫ ਲਗਾਏ ਹੀ ਨਹੀਂ ਜਾਣਗੇ ਬਲਕਿ ਇੰਨਾਂ ਨੂੰ ਪਾਲਣ ਲਈ ਪਾਣੀ ਦੇਣ ਅਤੇ ਸੰਭਾਲਣ ਲਈ ਵਿਸੇਸ਼ ਉਪਰਾਲੇ ਕੀਤੇ ਜਾ ਰਹੇ ਹਨ।
ਉਹਨਾਂ ਦੱਸਿਆ ਕਿ ਇਸ ਮੁਹਿੰਮ ਦੇ ਅਧੀਨ ਟਾਹਲੀ, ਟੁਨ, ਕਿੱਕਰ, ਖੈਰ, ਬਰਮਾ ਨੀਮ, ਬੋਹਰ, ਈਮਲੀ, ਬੋਤਲ ਬਰਸ਼, ਅਰਜਨ, ਜਾਮੂਨ, ਅਮਰੂਦ, ਪਿੱਪਲ, ਮਲਬਰੀ, ਸੁਖਚੈਨ, ਅੰਬ, ਕਦਮ, ਸੁਹਨਜ਼ਨਾ, ਹਬਿਸਕਸ, ਬੋਗਨਵਿਲਾ, ਬੇਰੀ, ਕਨੇਰ, ਗੁਲਮੋਹਰ ਅਤੇ ਧਰੇਕ ਆਦਿ ਕਿਸਮਾਂ ਦੇ ਰੱੁਖ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਇਸਤੋਂ ਇਲਾਵਾ ਪਿੰਡਾਂ ਵਿੱਚ ਬਾਕੀ ਸਾਂਝੀਆਂ ਥਾਵਾਂ ਜਿਵੇਂ ਕਿ ਸਕੂਲ, ਸ਼ਮਸ਼ਾਨ ਘਾਟ ਅਤੇ ਪੇਂਡੂ ਜਲ ਘਰ ਆਦਿ ‘ਤੇ ਹੁਣ ਤੱਕ ਲਗਭਗ 9 ਲੱਖ ਪੌਦੇ ਲਗਾਏ ਜਾ ਸੱਕੇ ਹਨ।
ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਪ੍ਰਮੁੱਖ ਸਕੱਤਰ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਤੋਂ ਇਲਾਵਾ ਅਗਲੇ ਸਾਲ ਪੌਦੇ ਲਗਾਉਣ ਲਈ ਹੁਣ ਤੋਂ ਹੀ ਤਿਆਰੀ ਕੀਤੀ ਜਾ ਰਹੀ ਹੈ ਅਤੇ ਨਰੇਗਾ ਅਧੀਨ 79.70 ਲੱਖ ਪੌਦਿਆਂ ਦੀ ਨਰਸਰੀ ਤਿਆਰ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਕੰਮ ਵਿਚ ਸਮਾਜ ਸੇਵੀ ਸੰਸਥਾਵਾਂ ਦਾ ਵੀ ਯੋਗਦਾਨ ਲਿਆ ਜਾ ਰਿਹਾ ਹੈ। ਜਿਸ ਦੇ ਤਹਿਤ ਜ਼ਿਲਾ ਜਲੰਧਰ ਵਿੱਚ ਪਿੰਡ ਸੀਚੇਵਾਲ ਵਿੱਚ ਬਾਬਾ ਬਲਬੀਰ ਸਿੰਘ ਸੀਚੇਵਾਲ ਦੀ ਨਿਗਰਾਨੀ ਵਿੱਚ ਪੰਚਾਇਤੀ/ਡੀਐਫ਼ਓ ਰਾਹੀਂ ਪੰਜ ਲੱਖ ਪੌਦਿਆਂ ਦੀ ਨਰਸਰੀ ਤਿਆਰ ਕੀਤੀ ਜਾ ਰਹੀ ਹੈ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …