Share on Facebook Share on Twitter Share on Google+ Share on Pinterest Share on Linkedin ਸਾਬਕਾ ਵਿਧਾਇਕ ਸਵਰਗੀ ਰਾਜਾ ਸਿੰਘ ਦੀ ਨਿੱਘੀ ਯਾਦ ਵਿੱਚ ਪੌਦੇ ਲਗਾਏ ਰਜਨੀਕਾਂਤ ਗਰੋਵਰ ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 31 ਜੁਲਾਈ: ਸਥਾਨਕ ਸ਼ਹਿਰ ਦੇ ਚੰਡੀਗੜ੍ਹ-ਖਰੜ ਰੋਡ ਤੇ ਪਿੰਡ ਲਖਨੌਰ ਸਥਿਤ ਸਾਬਕਾ ਵਿਧਾਇਕ ਸਵਰਗੀ ਰਾਜਾ ਸਿੰਘ ਦੀ ਯਾਦ ਵਿਚ ਉਨ੍ਹਾਂ ਦੀ ਬੇਟੀ ਸਰੋਜ ਕੌਰ ਬਸਰਾਨ ਅਤੇ ਦਾਮਾਦ ਗੁਰਮੇਜ ਸਿੰਘ ਬਸਰਾਨ ਵੱਲੋਂ ਭੁਪਿੰਦਰ ਸਿੰਘ ਯੂ.ਐਸ.ਏ ਦੀ ਦੇਖ ਰੇਖ ਵਿਚ ਪੌਦੇ ਲਗਾਏ ਗਏ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸਾਬਕਾ ਵਿਧਾਇਕ ਰਾਜਾ ਸਿੰਘ ਦੇ ਸਪੁੱਤਰ ਭੁਪਿੰਦਰ ਸਿੰਘ ਯੂ.ਐਸ.ਏ ਨੇ ਦੱਸਿਆ ਕਿ ਪਿਛਲੇ ਦਿਨੀਂ ਉਨ੍ਹਾਂ ਦੇ ਪਿਤਾ ਅਕਾਲ ਚਲਾਣਾ ਕਰ ਗਏ ਸਨ ਜਿਨ੍ਹਾਂ ਦੀ ਯਾਦ ਵਿਚ ਅੱਜ ਪੌਦੇ ਲਗਾਏ ਗਏ ਹਨ ਅਤੇ ਪਰਿਵਾਰ ਵੱਲੋਂ ‘ਪ੍ਰਭ ਆਸਰਾ’ ਸੰਸਥਾ ਨੂੰ ਇੱਕ ਲੱਖ, ਸ਼ਮਸ਼ਾਨ ਘਾਟ ਕੁਰਾਲੀ ਨੂੰ 51 ਹਜ਼ਾਰ ਰੁਪਏ, ਗੁਰਦਵਾਰਾ ਸ਼੍ਰੀ ਕਰਤਾਸਰ ਸਾਹਿਬ ਨੂੰ 21 ਹਜ਼ਾਰ ਰੁਪਏ, ਗੁਰਦਵਾਰਾ ਹਰਿਗੋਬਿੰਦਗੜ੍ਹ ਸਾਹਿਬ ਕੁਰਾਲੀ ਨੂੰ 21 ਹਾਜ਼ਰ, ਪਿੰਡ ਚਤਾਮਲੀ ਦੇ ਗੁਰਦਵਾਰਾ ਸਾਹਿਬ ਨੂੰ 21 ਹਜ਼ਾਰ ਅਤੇ ਸਰਹੰਦ ਫਤਹਿਗੜ੍ਹ ਟੂਡੇ ਲਈ 21 ਹਜ਼ਾਰ ਰੁਪਏ ਸਾਬਕਾ ਵਿਧਾਇਕ ਰਾਜਾ ਸਿੰਘ ਦੀ ਯਾਦ ਵਿਚ ਦਿੱਤੇ ਗਏ। ਇਸ ਮੌਕੇ ਸਾਬਕਾ ਵਿਧਾਇਕ ਰਾਜਾ ਸਿੰਘ ਦੇ ਭਾਣਜੇ ਨੇ ਕਿਹਾ ਕਿ ਇਨ੍ਹਾਂ ਪੌਦਿਆਂ ਦੀ ਸੇਵਾ ਸੰਭਾਲ ਪਰਿਵਾਰ ਵੱਲੋਂ ਕੀਤੀ ਜਾਵੇਗੀ ਤਾਂ ਜੋ ਉਨ੍ਹਾਂ ਦੇ ਸਤਿਕਾਰਯੋਗ ਮਾਮਾ ਸਵ. ਰਾਜਾ ਸਿੰਘ ਦੀ ਯਾਦ ਤਾਜ਼ਾ ਰਹੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ