nabaz-e-punjab.com

ਪ੍ਰਦੂਸ਼ਿਤ ਹੋ ਰਹੇ ਵਾਤਾਵਰਨ ਨੂੰ ਬਚਾਉਣ ਲਈ ਵੱਧ ਤੋਂ ਵੱਧ ਪੌਦੇ ਲਗਾਏ ਜਾਣ: ਡੀਆਈਜੀ ਮੀਨਾ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 20 ਜੁਲਾਈ
ਦੂਸ਼ਿਤ ਹੋ ਰਹੇ ਵਾਤਾਵਰਣ ਨੂੰ ਬਚਾਉਣ ਲਈ ਹਰੇਕ ਮਨੁੱਖ ਆਪਣੇ ਪੱਧਰ ’ਤੇ ਪੌਦਾ ਲਗਾ ਕੇ ਉਸ ਦੀ ਸੰਭਾਲ ਕਰਨ ਦਾ ਪ੍ਰਣ ਕੀਤਾ ਜਾਵੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡੀ.ਆਈ.ਜੀ. ਬੀ.ਐਲ ਮੀਨਾ ਨੇ ਖੇਡ ਸਟੇਡੀਅਮ ਵਿਖੇ ਸਾਂਝ ਕੇਂਦਰ ਵੱਲੋਂ ਮਨਾਏ ਵਣ ਮਹਾਂਉਤਸ਼ਵ ਦੌਰਾਨ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਕੀਤਾ। ਸਿੰਘਪੁਰਾ ਰੋਡ ਤੇ ਸਥਿਤ ਖੇਡ ਸਟੇਡੀਅਮ ਦੀ ਹਾਲਤ ਸੁਧਾਰਨ ਅਤੇ ਉਸਨੂੰ ਸੁੰਦਰ ਬਣਾਉਣ ਲਈ ਸਾਂਝ ਕੇਂਦਰ ਕੁਰਾਲੀ ਦੇ ਇੰਚਾਰਜ ਮੋਹਨ ਸਿੰਘ ਦੀ ਅਗਵਾਈ ਵਿਚ ਸ਼ਹਿਰ ਦੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਪਤਵੰਤਿਆਂ ਦੇ ਸਹਿਯੋਗ ਨਾਲ ਵਣ ਮਹਾਂਉਤਸ਼ਵ ਮਨਾਇਆ ਗਿਆ। ਇਸ ਦੌਰਾਨ ਕਮਿਊਨਿਟੀ ਸੈਂਟਰ ਵਿਖੇ ਕਰਵਾਏ ਇੱਕ ਸਮਾਰੋਹ ਦੌਰਾਨ ਵਿਸ਼ੇਸ ਤੌਰ ਤੇ ਰੋਪੜ ਰੇਂਜ ਦੇ ਡੀ.ਆਈ.ਜੀ ਬੀ.ਐਲ ਮੀਣਾ ਨੇ ਸ਼ਿਰਕਤ ਕੀਤੀ ਜਦਕਿ ਵਿਸ਼ੇਸ ਤੌਰ ਤੇ ਡੀ.ਐਸ.ਪੀ ਅਮਰੋਜ ਸਿੰਘ ਕਮਿਊਨਿਟੀ ਅਫਸਰ ਅਤੇ ਦੀਪਕਮਲ ਨੇ ਹਾਜ਼ਰੀ ਭਰਦਿਆਂ ਪ੍ਰਬੰਧਕਾਂ ਦੇ ਉਪਰਾਲੇ ਦੀ ਸਲਾਘਾ ਕੀਤੀ।
ਇਸ ਦੌਰਾਨ ਮੋਹਨ ਸਿੰਘ ਦੀ ਅਗਵਾਈ ਵਿਚ ਜਿਲ੍ਹਾ ਸਾਂਝ ਕੇਂਦਰ ਇੰਚਾਰਜ ਗੁਰਿੰਦਰ ਸਿੰਘ ਤੇ ਐਸ.ਐਚ.ਓ ਭਾਰਤ ਭੂਸ਼ਨ ਅਤੇ ਟਰੈਫਿਕ ਇੰਚਾਰਜ ਨਿੱਕਾ ਰਾਮ ਦੀ ਦੇਖ ਰੇਖ ਵਿਚ ਡੀ.ਆਈ.ਜੀ ਮੀਣਾ ਵੱਲੋਂ ਸਟੇਡੀਅਮ ਵਿਚ ਪੌਦੇ ਲਗਾਏ ਗਏ। ਇਸ ਮੌਕੇ ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ, ਚੈਨ ਸਿੰਘ ਚੀਮਾ, ਰਾਕੇਸ਼ ਕਾਲੀਆ, ਕੌਂਸਲਰ ਸ਼ਿਵ ਵਰਮਾ, ਰਾਕੇਸ਼ ਅੱਗਰਵਾਲ, ਨੰਦੀਪਾਲ ਬਾਂਸਲ, ਕੌਂਸਲਰ ਬਹਾਦਰ ਸਿੰਘ ਓ.ਕੇ, ਰਾਣਾ ਹਰਮੇਸ਼ ਕੁਮਾਰ ਸਾਬਕਾ ਪ੍ਰਧਾਨ, ਪ੍ਰਦੀਪ ਕੁਮਾਰ ਰੂੜਾ, ਡਾ. ਅਸ਼ਵਨੀ ਸ਼ਰਮਾ, ਦਿਨੇਸ਼ ਗੌਤਮ, ਬਲਵਿੰਦਰ ਧੀਮਾਨ, ਸੰਦੀਪ ਕੌਰ, ਦਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਸ਼ਹਿਰ ਵਾਸੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਮੇਅਰ ਵੱਲੋਂ ਸਮੱਸਿਆਵਾਂ ਹੱਲ ਕਰਨ ਦਾ ਭਰੋਸਾ, ਐਸਐਚਓ ਨੇ ਚੋਰ ਜਲਦੀ ਫੜਨ ਦੀ ਗੱਲ ਕਹੀ

ਮੇਅਰ ਵੱਲੋਂ ਸਮੱਸਿਆਵਾਂ ਹੱਲ ਕਰਨ ਦਾ ਭਰੋਸਾ, ਐਸਐਚਓ ਨੇ ਚੋਰ ਜਲਦੀ ਫੜਨ ਦੀ ਗੱਲ ਕਹੀ ਵੈੱਲਫੇਅਰ ਐਸੋਸੀਏਸ਼ਨ …