ਸੀਜੀਸੀ ਲਾਂਡਰਾਂ ਦੀ ਝੋਲੀ ਤਮਗ਼ੇ ਪਾਉਣ ਵਾਲੇ ਖਿਡਾਰੀਆਂ ਦਾ 10-10 ਹਜ਼ਾਰ ਰੁਪਏ ਨਾਲ ਸਨਮਾਨ

ਆਲ ਇੰਡੀਆ ਇੰਟਰ ਯੂਨੀਵਰਸਿਟੀ ਚੈਂਪੀਅਨਸ਼ਿਪ ਦੌਰਾਨ ਬਾਡੀਬਿਲਡਿੰਗ ਤੇ ਮਾਰਸ਼ਲ ਆਰਟ ਵਿੱਚ ਜਿੱਤੇ ਕਾਂਸੀ ਦੇ ਤਮਗ਼ੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਫਰਵਰੀ:
ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਲਾਂਡਰਾਂ ਦੇ ਖਿਡਾਰੀਆਂ ਨੇ ਬਾਡੀਬਿਲਡਿੰਗ ਅਤੇ ਮਾਰਸ਼ਲ ਆਰਟ ‘ਗਤਕਾ’ ਵਿੱਚ ਵਿਅਕਤੀਗਤ ਖੇਡਾਂ ਵਿੱਚ ਆਪਣੀ ਦਮਦਾਰ ਖੇਡ ਪ੍ਰਤਿਭਾ ਦਾ ਲੋਹਾ ਮਨਵਾਉਂਦਿਆਂ ਆਲ ਇੰਡੀਆ ਇੰਟਰ ਯੂਨੀਵਰਸਿਟੀ ਮੁਕਾਬਲਿਆਂ ਦੌਰਾਨ ਤੀਜਾ ਸਥਾਨ ਪ੍ਰਾਪਤ ਕੀਤਾ ਹੈ ਅਤੇ ਕਾਂਸੀ ਦੇ ਤਮਗ਼ੇ ਸੀ.ਜੀ.ਸੀ. ਦੀ ਝੋਲੀ ਪਾਏ ਹਨ। ਆਲ ਇੰਡੀਆ ਇੰਟਰ ਯੂਨੀਵਰਸਿਟੀ ਮੁਕਾਬਲੇ ਵਿਚ ਕਾਸ਼ੀ ਦੇ ਮੈਡਲ ਜਿੱਤ ਕੇ ਕਾਲਜ ਕੈਂਪਸ ਪਹੁੰਚਣ ’ਤੇ ਸੀਜੀਸੀ ਦੇ ਚੇਅਰਮਨ ਸਤਨਾਮ ਸਿੰਘ ਸੰਧੂ ਅਤੇ ਪ੍ਰੈਜੀਡੈਂਟ ਰਸ਼ਪਾਲ ਸਿੰਘ ਧਾਲੀਵਾਲ ਨੇ ਜਿਥੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਉਥੇ ਉਨ੍ਹਾਂ ਨੂੰ 10-10 ਹਜ਼ਾਰ ਰੁਪਏ ਦੇ ਨਕਦ ਇਨਾਮਾਂ ਨਾਲ ਸਨਮਾਨਿਤ ਵੀ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਜੀਸੀ ਦੇ ਖੇਡ ਵਿਭਾਗ ਦੇ ਮੁਖੀ ਸ. ਕਮਲਦੀਪ ਸਿੰਘ ਨੇ ਦੱਸਿਆ ਕਿ ‘ਪੰਜਾਬ ਯੂਨੀਵਰਸਿਟੀ ਚੰਡੀਗੜ੍ਹ’ ਵਿਖੇ ਹੋਏ ਬਾਡੀਬਿਲਡਿੰਗ ਮੁਕਾਬਲੇ ਦੇ 90 ਕਿਲੋਗ੍ਰਾਮ ਭਾਰ ਵਰਗ ਵਿਚ ਭਾਗ ਲੈਂਦਿਆਂ ਸੀ.ਜੀ.ਸੀ. ਦੇ ਖਿਡਾਰੀ ਜਗਪ੍ਰੀਤ ਸਿੰਘ ਨੇ ਦੇਸ਼ ਦੀਆਂ ਵਕਾਰੀ ਸਿੱਖਿਆ ਸੰਸਥਾਵਾਂ ਦੇ ਖਿਡਾਰੀਆਂ ਨਾਲ ਲੋਹਾ ਲੈਂਦਿਆਂ ਤੀਜਾ ਸਥਾਨ ਪ੍ਰਾਪਤ ਕੀਤਾ ਹੈ ਅਤੇ ਆਲ ਇੰਡੀਆ ਪੱਧਰ ’ਤੇ ਕਾਂਸੀ ਦਾ ਮੈਡਲ ਜਿੱਤ ਕੇ ਸੀ.ਜੀ.ਸੀ. ਲਾਂਡਰਾਂ ਦੇ ਸਿਰ ਨੂੰ ਊਚਾ ਕਰ ਦਿੱਤਾ ਹੈ। ਇਸੇ ਤਰ੍ਹਾਂ ਮਾਰਸ਼ਲ ਆਰਟ ‘ਗਤਕਾ’ ਅਧਾਰਿਤ ਆਲ ਇੰਡੀਆ ਇੰਟਰ ਯੂਨੀਵਰਸਿਟੀ ਚੈਂਪੀਅਨਸ਼ਿਪ ਦੌਰਾਨ ‘ਗੁਰੂ ਕਾਸ਼ੀ ਯੂਨੀਵਰਸਿਟੀ’ ਤਲਵੰਡੀ ਸਾਬੋ (ਬਠਿੰਡਾ) ਵਿਖੇ ਹੋਏ ਮੁਕਾਬਲੇ ਦੌਰਾਨ ਸੀ.ਜੀ.ਸੀ. ਲਾਂਡਰਾਂ ਦੇ ਵਿਦਿਆਰਥੀ ਚਿਤਮਨਚੀਤ ਸਿੰਘ ਨੇ ਪੀ.ਟੀ.ਯੂ. ਦੀ ਤਰਫ਼ੋਂ ਸੀ.ਜੀ.ਸੀ. ਦੀ ਅਗਵਾਈ ਕਰਦਿਆਂ ਸਿੰਗਲ ਸਟਿੱਕ ਵਿਅਕਤੀਗਤ ਮੁਕਾਬਲੇ ਦੌਰਾਨ ਤੀਜਾ ਸਥਾਨ ਪ੍ਰਾਪਤ ਕੀਤਾ ਹੈ ਅਤੇ ਸੀ.ਜੀ.ਸੀ. ਦੀ ਝੋਲੀ ਵਿਚ ਕਾਸ਼ੀ ਦਾ ਤਮਗ਼ਾ ਪਾਇਆ ਹੈ।
ਸ੍ਰੀ ਸਤਨਾਮ ਸਿੰਘ ਸੰਧੂ ਅਤੇ ਸ੍ਰੀ ਰਸ਼ਪਾਲ ਸਿੰਘ ਧਾਲੀਵਾਲ ਨੇ ਸੀ.ਜੀ.ਸੀ. ਦੇ ਇਨ੍ਹਾਂ ਵਿਦਿਆਰਥੀਆਂ ਦੀ ਪ੍ਰਾਪਤੀ ਦੇ ਸਬੰਧ ਵਿਚ ਬੋਲਦਿਆਂ ਕਿਹਾ ਕਿ ਸਾਨੂੰ ਆਪਣੇ ਪਲੇਅਰਾਂ ਦੀ ਕਾਬਲੀਅਤ ’ਤੇ ਪੂਰਾ ਪੂਰਾ ਭਰੋਸਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਖਿਡਾਰੀਆਂ ਵੱਲੋਂ ਪਹਿਲੀ ਵਾਰ ਇਸ ਪ੍ਰਤੀਯੋਗਤਾ ਵਿਚ ਭਾਗ ਲੈਂਦਿਆਂ ਤੀਜਾ ਸਥਾਨ ਪ੍ਰਾਪਤ ਕਰਨਾ ਬਹੁਤ ਵੱਡੀ ਪ੍ਰਾਪਤੀ ਹੈ। ਉਨ੍ਹਾਂ ਕਿਹਾ ਕਿ ਨਵੇਂ ਵਿਦਿਅਕ ਸੈਸ਼ਨ ਦੌਰਾਨ ਹੋਣ ਵਾਲੇ ਮੁਕਾਬਲਿਆਂ ਵਿਚ ਇਨ੍ਹਾਂ ਦਾ ਮਨੋਬਲ ਹੋਰ ਨਿਖਰੇਗਾ ਅਤੇ ਤਮਗ਼ੇ ਦਾ ਰੰਗ ਬਦਲਣ ਲਈ ਮੈਦਾਨ ’ਤੇ ਉਤਰਨਗੇ। ਉਨ੍ਹਾਂ ਖਿਡਾਰੀਆਂ ਨੂੰ ਹੋਰ ਸਖ਼ਤ ਮਿਹਨਤ ਕਰਨ ਦੀ ਤਾਕੀਦ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਖੇਡ ਵਿਭਾਗ ਦੇ ਮੁਖੀ ਕਮਲਦੀਪ ਸਿੰਘ, ਕੈਂਪਸ ਡਾਇਰੈਕਟਰ ਡਾ. ਜਗਤਾਰ ਸਿੰਘ ਖੱਟੜਾ, ਡਾਇਰੈਕਟ ਐਡਮਿਨ ਏ.ਸੀ. ਸ਼ਰਮਾ ਸਮੇਤ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…