Share on Facebook Share on Twitter Share on Google+ Share on Pinterest Share on Linkedin ਪਲਾਟ ਅਲਾਟਮੈਂਟ ਐਂਡ ਡਿਵੈਲਪਮੈਂਟ ਵੈਲਫੇਅਰ ਕਮੇਟੀ ਵੱਲੋਂ 21 ਨੂੰ ਗਮਾਡਾ ਵਿਰੁੱਧ ਧਰਨਾ ਦੇਣ ਦਾ ਐਲਾਨ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਦਸੰਬਰ: ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਸੈਕਟਰ 76-80 ਪਲਾਟ ਅਲਾਟਮੈਂਟ ਐਂਡ ਡਿਵੈਲਪਮੈਂਟ ਵੈਲਫੇਅਰ ਕਮੇਟੀ (ਰਜਿ) ਦੀ ਕਾਰਜਕਾਰਨੀ ਦੀ ਮੀਟਿੰਗ 16 ਦਸੰਬਰ 2017 ਨੂੰ ਸੈਕਟਰ 79 ਦੇ ਪੈਟਰੋਲ ਪੰਪ ਨੇੜੇ ਕਮੇਟੀ ਦੇ ੇ ਪ੍ਰਧਾਨ ਸੁੱਚਾ ਸਿੰਘ ਕਲੌੜ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਪ੍ਰਧਾਨ ਸੁੱਚਾ ਸਿੰਘ ਕਲੌੜ ਨੇ ਦੱਸਿਆ ਕਿ ਗਮਾਡਾ ਖੇਤਰ ਅਧੀਨ ਆਉੱਦੇ ਸੈਕਟਰਾਂ ਦੇ 5:5 ਗੁਣਾ ਪਾਣੀ ਦੇ ਬਿਲਾਂ ਵਿੱਚੇ ਵਧਾਏ ਰੇਟਾਂ ਨੂੰ ਲੈ ਕੇ ਸੈਕਟਰ 76-80 ਪਲਾਟ ਅਲਾਟਮੈਂਟ ਐਂਡ ਡਿਵੈਲਪਮੈਂਟ ਵੈਅਫੇਅਰ ਕਮੇਟੀ (ਰਜਿ) ਵੱਲੋੱ ਮਿਤੀ 7 ਨਵੰਬਰ 2017 ਨੂੰ ਵਧੀਕ ਮੁੱਖ-ਸਕੱਤਰ, ਮਕਾਨ ਉਸਾਰੀ ਤੇ ਸਹਿਰੀ ਵਿਕਾਸ ਵਿਭਾਗ ਨੂੰ ਯਾਦ ਪੱਤਰ ਦਿੱਤਾ ਗਿਆ ਅਤੇ ਬਾਅਦ ਵਿੱਚ ਕਮੇਟੀ ਦੀ ਮੀਟਿੰਗ 15 ਨਵੰਬਰ 2017 ਨੂੰ ਗਮਾਡਾ ਦੇ ਅਧਿਕਾਰੀਆਂ ਜਿਸ ਵਿੱਚ ਵਧੀਕ ਮੁੱਖ-ਪ੍ਰਸਾਸਕ, ਚੀਫ ਇੰਜੀਨੀਅਰ ਅਤੇ ਗਮਾਡਾ ਦੇ ਹੋਰ ਅਧਿਕਾਰੀ ਵੀ ਸਾਮਲ ਸਨ, ਨੂੰ ਵੀ ਪਾਣੀ ਦੇ ਵਾਧੇ ਨੂੰ ਵਾਪਿਸ ਲੈਣ ਦੀ ਮੰਗ ਕੀਤੀ ਗਈ ਪਰੰਤੂ ਮਹੀਨੇ ਤੋੱ ਵੱਧ ਦਾ ਸਮਾਂ ਬੀਤਣ ਦੇ ਬਾਵਜੂਦ ਅਜੇ ਤੱਕ ਸਰਕਾਰ/ਗਮਾਡਾ ਵੱਲੋੱ ਕੋਈ ਕਾਰਵਾਈ ਨਹੀੱ ਕੀਤੀ ਗਈ। ਇਸ ਲਈ ਕਮੇਟੀ ਵੱਲੋੱ ਮਿਤੀ 21 ਦਸੰਬਰ 2017 ਨੂੰ ਸਵੇਰੇ 10.30 ਗਮਾਡਾ ਦੇ ਦਫਤਰ ਪੁੱਡਾ ਭਵਨ ਵਿਖੇ ਧਰਨਾ ਦੇਣ ਦਾ ਐਲਾਨ ਕੀਤਾ ਗਿਆ। ਕਮੇਟੀ ਦੇੇ ਸਰਪ੍ਰਸਤ ਸ. ਰਘਬੀਰ ਸਿੰਘ ਸੰਧੂ ਵੱਲੋੱ ਗਮਾਡਾ ਅਧੀਨ ਆਉੱਦੇੇ ਸੈਕਟਰਾਂ 66 ਤੋੱ 69, ਐਰੋ ਸਿਟੀ ਅਤੇ ਆਈ.ਟੀ.ਸਿਟੀ ਦੇ ਅਲਾਟੀਆਂ/ ਵੈਲਫੇਅਰ ਕਮੇਟੀ ਨੂੰ ਦਿੱਤੇ ਜਾ ਰਹੇ ਧਰਨੇ ਵਿੱਚ ਸਾਮਲ ਹੋਣ ਦੀ ਅਪੀਲ ਕੀਤੀ ਗਈ। ਇਸ ਮੀਟਿੰਗ ਵਿੱਚ ਕਮੇਟੀ ਦੇ ਸੀਨੀ. ਮੀਤ ਪ੍ਰਧਾਨ ਮੇਜਰ ਸਿੰਘ, ਰਣਜੀਤ ਸਿੰਘ ਜਨਰਲ ਸਕੱਤਰ, ਜੀ.ਐਸ ਪਠਾਨੀਆਂ ਵਿੱਤ ਸਕੱਤਰ, ਸਰਦੂਲ ਸਿੰਘ ਪੂੰਨੀਆਂ ਪ੍ਰੈਸ ਸਕੱਤਰ, ਅਮਰੀਕ ਸਿੰਘ ਕਾਨੂੰਨੀ ਸਲਾਹਕਾਰ, ਗੁਰਮੇਲ ਸਿੰਘ ਢੀਂਡਸਾ, ਸੁਦਰਸਨ ਸਿੰਘ, ਨਿਰਮਲ ਸਿੰਘ ਸਭਰਵਾਲ, ਹਰਮੇਸ਼ ਲਾਲ ਕਾਰਜਕਾਰਨੀ ਮੈਂਬਰ, ਹਰਦਿਆਲ ਚੰਦ ਬਡਬਰ, ਦਰਸ਼ਨ ਸਿੰਘ, ਅਧਿਆਤਮ ਪ੍ਰਕਾਸ਼, ਸੁਦੇਸ਼ ਸ਼ਰਮਾ, ਜਗਤਾਰ ਸਿੰਘ, ਗੁਰਦੀਪ ਸਿੰਘ, ਰਮੇਸ਼ ਚੰਦ, ਦਿਆਲ ਚੰਦ, ਕ੍ਰਿਸਨਾ ਮਿੱਤੂ ਅਤੇ ਐਮ.ਪੀ ਸਿੰਘ ਵੀ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ