Share on Facebook Share on Twitter Share on Google+ Share on Pinterest Share on Linkedin ਕੁਰਾਲੀ ਰੂਪਨਗਰ ਸੜਕ ’ਤੇ ਪਲਾਈਵੁੱਡ ਦੀ ਫੈਕਟਰੀ ਵਿੱਚ ਲੱਗੀ ਭਿਆਨਕ ਅੱਗ ਰਜਨੀਕਾਂਤ ਗਰੋਵਰ ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 11 ਸਤੰਬਰ: ਨੈਸ਼ਨਲ ਹਾਈਵੇਅ 21 ਰੋਪੜ ਰੋਡ ਤੇ ਸਥਿਤ ਰੋਮਾ ਪਾਲੀਵੁੱਡ ਫੈਕਟਰੀ ਵਿਚ ਬੀਤੀ ਰਾਤ ਅਚਾਨਕ ਲੱਗੀ ਅੱਗ ਨੇ ਲੱਖਾਂ ਰੁਪਏ ਦਾ ਨੁਕਸਾਨ ਕਰ ਦਿੱਤਾ ਜਦੋਂ ਤੱਕ ਅੱਗ ਬੁਝਾਊ ਦਸਤਿਆਂ ਨੇ ਅੱਗ ਤੇ ਕਾਬੂ ਪਾਇਆ ਉਦੋਂ ਤੱਕ ਬਹੁਤ ਜਿਆਦਾ ਨੁਕਸਾਨ ਹੋ ਚੁੱਕਾ ਸੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰੋਮਾ ਪਲਾਈਵੁੱਡ ਫੈਕਟਰੀ ਦੇ ਮਾਲਕ ਰਵਿੰਦਰ ਸਿੰਘ ਨੇ ਦੱਸਿਆ ਕਿ ਉਸਨੂੰ ਰਾਤ ਕਰੀਬ ਢਾਈ ਵਜੇ ਫੋਨ ਆਇਆ ਕਿ ਤੁਹਾਡੀ ਫੈਕਟਰੀ ਵਿਚ ਅੱਗ ਲੱਗੀ ਹੈ ਜਦੋਂ ਤੱਕ ਉਹ ਫੈਕਟਰੀ ਪਹੁੰਚੇ ਉਦੋਂ ਤੱਕ ਅੱਗ ਕਾਫੀ ਫੇਲ ਚੁੱਕੀ। ਇਸ ਦੌਰਾਨ ਅੱਗ ਬੁਝਾਊ ਦਸਤਿਆਂ ਦੀਆਂ ਰੋਪੜ ਅਤੇ ਮੋਹਾਲੀ ਤੋਂ ਪਹੁੰਚੀਆਂ ਚਾਰ ਗੱਡੀਆਂ ਨੇ ਅੱਗ ਤੇ ਕਈ ਘੰਟਿਆਂ ਦੀ ਮਿਹਨਤ ਮਗਰੋਂ ਕਾਬੂ ਪਾਇਆ ਜਦੋਂ ਤੱਕ ਅੱਗ ਬੁੱਝਦੀ ਉਸ ਸਮੇਂ ਤੱਕ ਫੈਕਟਰੀ ਅੰਦਰ ਦਸ ਲੱਖ ਰੁਪਏ ਦੀ ਲੱਕੜ ਅਤੇ ਹੋਰ ਕੀਮਤੀ ਸਮਾਨ ਸੁਆਹ ਹੋ ਗਿਆ। ਇਸ ਘਟਨਾ ਦੀ ਵੱਖ ਵੱਖ ਪਹਿਲੂਆਂ ਤੋਂ ਜਾਂਚ ਚੱਲ ਰਹੀ ਹੈ ਜਦਕਿ ਅੱਗ ਦੇ ਕਰਨਾ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਇਸ ਸਬੰਧੀ ਸੰਪਰਕ ਕਰਨ ਤੇ ਥਾਣਾ ਸਿੰਘ ਭਗਵੰਤਪੁਰ ਦੀ ਪੁਲਿਸ ਨੇ ਦੱਸਿਆ ਕਿ ਅੱਗ ਲੱਗਣ ਦੀ ਘਟਨਾ ਦੀ ਜਾਂਚ ਚੱਲ ਰਹੀ ਹੈ। ਇਸ ਮੌਕੇ ਗਲਬਾਤ ਕਰਦਿਆਂ ਪ੍ਰਤੱਖ ਦਰਸ਼ੀਆਂ ਨੇ ਦੱਸਿਆ ਕਿ ਅੱਗ ਇੰਨੀ ਭਿਆਨਕ ਸੀ ਉਸ ਦੀਆਂ ਲਾਟਾਂ ਕਈ ਕਿਲੋਮੀਟਰ ਤੱਕ ਵੇਖੀਆਂ ਜਾ ਰਹੀਆਂ ਸਨ। ਇਸ ਘਟਨਾ ਬਾਰੇ ਲੋਕਾਂ ਵੱਲੋਂ ਫੈਕਟਰੀ ਮਾਲਕ, ਅੱਗ ਬੁਝਾਊ ਦਸਤੇ ਅਤੇ ਪੁਲਿਸ ਨੂੰ ਜਾਣੂ ਕਰਵਾਇਆ ਗਿਆ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ