ਪਿੰਡ ਮਸੌਲ ਦੇ ਲੋਕਾਂ ਨੂੰ ਰੁਜ਼ਗਾਰ ਲਈ ਪੀਐਨਬੀ ਬੈਂਕ ਵੱਲੋਂ ਦਿੱਤੀ ਜਾਵੇਗੀ ਮਹੀਨੇ ਦੀ ਟਰੇਨਿੰਗ: ਸ੍ਰੀਮਤੀ ਬਰਾੜ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ\ਖਰੜ, 23 ਸਤੰਬਰ:
ਪਿੰਡ ਮਸੌਲ ਦੇ ਵਸਨੀਕਾਂ ਨੂੰ ਆਪਣਾ ਰੁਜ਼ਗਾਰ ਸਥਾਪਿਤ ਕਰਨ ਲਈ ਪੰਜਾਬ ਨੈਸ਼ਨਲ ਬੈਕ ਅਤੇ ਨਬਾਰਡ ਵੱਲੋਂ ਸਾਂਝੇ ਤੌਰ ਤੇ ਵੱਖ ਵੱਖ ਕਿੱਤਿਆਂ ਸਬੰਧੀ ਇੱਕ ਮਹੀਨੇ ਦੀ ਟੇ੍ਰਨਿੰਗ ਦਿੱਤੀ ਜਾਵੇਗੀ। ਇਹ ਪ੍ਰਗਟਾਵਾ ਉਪ ਮੰਡਲ ਮੈਜਿਸਟੇ੍ਰਟ ਖਰੜ ਅਮਨਿੰਦਰ ਕੌਰ ਬਰਾੜ ਨੇ ਪਿੰਡ ਵਿਚ ਕੈਂਪ ਲਗਾ ਕੇ ਸ਼ੁਰੂ ਕੀਤੀ ਗਈ ਟੇ੍ਰੇਨਿੰਗ ਮੌਕੇ ਪਿੰਡ ਨਿਵਾਸੀਆਂ ਨੂੰ ਸੰਬੋਧਨ ਕਰਦਿਆ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀ ਜਿਲ੍ਹਾ ਐਸ.ਏ.ਐਸ.ਨਗਰ ਦੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਵਲੋ ਪਿੰਡ ਦਾ ਦੌਰਾ ਕਰਕੇ ਸਮੱਸਿਆਵਾਂ ਦਾ ਜਾਇਜ਼ਾ ਲਿਆ ਗਿਆ ਸੀ। ਇਸ ਪਿੰਡ ਵਿਚ ਅੱਜ ਤੋ ਪੀ.ਐਨ.ਬੀ. ਵਲੋਂ ਟੇ੍ਰਨਿੰਗ ਦੀ ਸ਼ੁਰੂਆਤ ਕਰਵਾ ਦਿੱਤੀ ਗਈ ਹੈ। ਪੀ.ਐਨ.ਬੀ. ਦੇ ਚੀਫ ਲੀਡ ਜਿਲ੍ਹਾ ਮੈਨੇਜ਼ਰ ਆਰ.ਕੇ.ਸੈਣੀ ਨੇ ਦੱਸਿਆ ਕਿ ਪਿੰਡ ਵਿਚ ਦੋ ਸੈਲਪ ਹੈਲਪ ਗਰੁੱਪ ਬਣਾਏ ਗਏ ਹਨ ਅਤੇ ਲੜਕੀਆਂ, ਇਸਤਰੀਆਂ ਨੂੰ ਸਿਲਾਈ ਕਢਾਈ, ਨੌਜਵਾਨਾਂ, ਕਿਸਾਨਾਂ ਨੂੰ ਡੈਅਰੀ, ਫੂਡ ਪ੍ਰੋਸੈਸਿੰਗ ਸਮੇਤ ਹੋਰ ਵੱਖ ਵੱਖ ਕਿੱਤਿਆਂ ਬਾਰੇ ਟੇ੍ਰਨਿੰਗ ਦਿੱਤੀ ਜਾਵੇਗੀ। ਉਨ੍ਹਾਂ ਬੈਕ ਵਲੋਂ ਚਲਾਈਆਂ ਜਾ ਰਹੀਆਂ ਸਕੀਮਾਂ, ਬੀਮਾ ਯੋਜਨਾ ਬਾਰੇ ਵੀ ਦੱਸਦਿਆ ਕਿਹਾ ਕਿ ਟੇ੍ਰਨਿੰਗ ਪੂਰੀ ਕਰਨ ਤੋਂ ਬਾਅਦ ਕੋਈ ਵੀ ਬੈਕ ਤੋਂ ਕਾਰੋਬਾਰ ਲਈ ਕਰਜ਼ਾ ਲੈ ਸਕਦਾ ਹੈ ਜਿਸਤੇ ਬੈਕ ਵਲੋਂ 4 ਫੀਸਦੀ ਵਿਆਜ਼ ਵਸੂਲ ਕੀਤਾ ਜਾਵੇਗਾ। ਇਸ ਮੌਕੇ ਜਿਲ੍ਹਾ ਸ਼ਕਾਇਤ ਨਿਵਾਰਣ ਅਫਸਰ ਪਾਲਿਕਾ ਅਰੋੜਾ, ਨਬਾਰਡ ਦੇ ਡੀ.ਡੀ.ਐਮ.ਸੰਜੀਵ ਕੁਮਾਰ,ਰੂਰਲ ਸੈਲਫ ਇੰਪਲਾਈਮੈਂਟ ਟੇੇ੍ਰਨਿੰਗ ਇੰਸਟੀਚਿਊਟ ਦੀ ਫਕੈਲਟੀ ਸੁਸੀਲਾ, ਐਫ.ਐਲ.ਸੀ. ਸੁਭਾਸ ਰਠੌਰ, ਹਰਭਜਨ ਲਾਲ ਮੈਨੇਜ਼ਰ ਪੀ.ਐਨ.ਬੀ., ਦੀਪਕਾ ਸਿੰਧਬਾਨੀ ਸਮੇਤ ਹੋਰ ਪਿੰਡ ਨਿਵਾਸੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Banks

Check Also

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, …