ਲਾਜਪਤ ਰਾਏ ਭਵਨ ਸੈਕਟਰ-15 ਵਿੱਚ ਤ੍ਰੈਭਾਸ਼ੀ ਕਵੀ ਦਰਬਾਰ ’ਤੇ ਸਨਮਾਨ ਸਮਾਗਮ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 20 ਨਵੰਬਰ:
ਸਰਵੈਂਟਸ ਆਫ਼ ਦੀ ਪੀਪਲ ਸੁਸਾਇਟੀ ਚੰਡੀਗੜ੍ਹ ਵੱਲੋਂ ਅਖਿਲ ਭਾਰਤੀਯ ਸਾਹਿਤ ਪ੍ਰੀਸ਼ਦ ਦੇ ਸਹਿਯੋਗ ਨਾਲ ਸ਼ੇਰ-ਏ-ਪੰਜਾਬ ਲਾਲਾ ਲਾਜਪਤ ਰਾਏ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਤ੍ਰੈਭਾਸ਼ੀ ਕਵੀ ਦਰਬਾਰ ਅਤੇ ਸਨਮਾਨ ਸਮਾਗਮ ਲਾਜਪਤ ਰਾਏ ਭਵਨ ਸੈਕਟਰ-15 ਚੰਡੀਗੜ੍ਹ ਵਿਖੇ ਆਯੋਜਿਤ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਨਾਮਵਰ ਸ਼ਾਇਰ ਭਗਤ ਰਾਮ ਰੰਗਾੜਾ ਨੇ ਕੀਤੀ। ਰਾਜਿੰਦਰ ਟੋਕੀ ਬਤੌਰ ਮੁੱਖ ਮਹਿਮਾਨ ਦੇ ਤੌਰ ਤੇ ਅਤੇ ਉੱਕਾਰ ਚੰਦ ਚੇਅਰਮੈਨ ਸਰਵੈਂਟਸ ਆਫ਼ ਦੀ ਪੀਪਲ ਸੁਸਾਇਟੀ ਤੇ ਪੰਕਜ ਅਨੇਜਾ ਪ੍ਰਧਾਨ ਅਖਿਲ ਭਾਰਤੀਯ ਸਾਹਿਤ ਪ੍ਰੀਸ਼ਦ ਪੰਜਾਬ ਚੰਡੀਗੜ੍ਹ ਪ੍ਰਧਾਨਗੀ ਮੰਡਲ ਵਿੱਚ ਸੁਸੋਭਿਤ ਹੋਏ। ਉੱਕਾਰ ਚੰਦ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਅਤੇ ਲਾਲਾ ਜੀ ਦੇ ਜੀਵਨ ਬਾਰੇ ਸੰਖੇਪ ਵਿੱਚ ਜਾਣਕਾਰੀ ਦਿੱਤੀ। ਪ੍ਰਸਿੱਧ ਸ਼ਾਇਰ ਅਸ਼ਕ ਅੰਮ੍ਰਿਤਸਰੀ ਦੀ ਕਵਿਤਾ ਨਾਲ ਜਿਸਦੇ ਬੋਲ ਸਨ ‘ਲਾਲਾ ਲਾਜਪਤ ਰਾਏ ਦੀ ਬੜਕ ਸੁਣਕੇ ਇੰਗਲਿਸ਼ ਰਾਜ ਦੀ ਹਿੱਲ ਗਈ ਜੜ ਬੇਲੀ’ ਨਾਲ ਕਵੀ ਦਰਬਾਰ ਦਾ ਆਗਾਜ਼ ਹੋਇਆ।
ਚਮਨ ਲਾਲ ਚਮਨ ਦੇ ਬੋਲ ਸਨ ‘ਮੁਸਕਰਾ ਕੇ ਦੇਸ ਪਰ ਕੁਰਬਾਨ ਹੋਨਾ ਚਾਹੀਏ, ਸਭ ਸੇ ਆਗੇ ਮੈਂ ਰਹੂੰ ਈਹ ਗਿਆਨ ਹੋਨਾ ਚਾਹੀਏ’। ਸ਼ਾਹਿਦ ਹਸਨ ਸ਼ਾਹਿਦ ਦੀ ਗ਼ਜ਼ਲ ਦਾ ਸ਼ਿਅਰ ਸੀ ‘ਉਲਝ ਕਰ ਰਹਿ ਗਏ ਹੈਂ ਲੋਗ ਮਕੜੀ ਕੇ ਜਾਲੋੱ ਮੇੱ ਉਜਾਲੇ ਕਤਲ ਹੋਤੇ ਦੇਖੇ ਹੈਂ ਉਜਾਲੋੱ ਮੇੱ। ਪ੍ਰੋਗਰਾਮ ਵਿੱਚ ਸਲੀਮ ਅਨਸਾਰੀ ਜਲੰਧਰ, ਪ੍ਰੋ. ਬਲਵਿੰਦਰ ਸਿੰਘ, ਪਰਸ ਰਾਮ ਸਿੰਘ ਬੱਧਣ, ਸੁਲਤਾਨ ਮੁਹੰਮਦ ਅੰਜਮ, ਜਗਤਾਰ ਸਿੰਘ ਜੋਗ, ਸ਼ੁਸ਼ੀਲ ਹਸਰਤ ਨਰੇਲਵੀ, ਦੀਪਕ ਸ਼ਰਮਾ ਚਨਾਰਥਲ, ਦੀਪਕ ਖੇਤਰਪਾਲ, ਧਿਆਨ ਸਿੰਘ ਕਾਹਲੋਂ ਤੇ ਰਾਣੀ ਕੌਸ਼ੱਲਿਆ ਭਾਟੀਆ ਆਦਿ ਨੇ ਭਾਗ ਲਿਆ। ਪ੍ਰਸਿੱਧ ਕਵੀਆਂ ਸਲੀਮ ਅੰਸਾਰੀ ਜਲੰਧਰ, ਸ਼ਾਹਿਦ ਹਸਨ ਸ਼ਾਹਿਦ ਪੱਤਰਕਾਰ ਜਲੰਧਰ, ਰਾਜਿੰਦਰ ਟੋਕੀ ਖੰਨਾ, ਸੁਲਤਾਨ ਮੁਹੰਮਦ ਅੰਜਮ, ਭਗਤ ਰਾਮ ਰੰਗਾੜਾ, ਸ਼ੁਸ਼ੀਲ ਹਸਰਤ ਨਰੇਲਵੀ ਅਤੇ ਪ੍ਰੋ. ਬਲਵਿੰਦਰ ਸਿੰਘ ਹੁਰਾਂ ਨੂੰ ਉਨ੍ਹਾਂ ਦੀਆਂ ਸਾਹਿਤ ਪ੍ਰਤੀ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਦੀ ਕਾਰਵਾਈ ਸ਼ੁਸ਼ੀਲ ਹਸਰਤ ਨਰੇਲਵੀ ਨੇ ਬਾਖੂਬੀ ਨਿਭਾਈ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…