ਸਾਇਰ ਸਹੋਤੇ ਦੀਆਂ ਕਾਵਿ ਪੁਸਤਕਾਂ ‘ਸਹੀ ਇੰਝ ਮੈਂ ਕੀਮੋ’ ਤੇ ‘ਸੂਲੋ ਤਿੱਖੇ ਦਰਦ’ ਲੋਕ ਅਰਪਣ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਦਸੰਬਰ:
ਰਾਣਾ ਹੈਂਡੀਕਰਾਫਟਸ ਇੰਟਰਨੈਸ਼ਨਲ (ਰਜਿ) ਮੁਹਾਲੀ ਦੇ ਸਾਹਿਤਕ ਵਿੰਗ ਵੱਲੋੱ ਬਾਲ ਭਵਨ ਫੇਜ਼-4 ਵਿਖੇ ਪੁਸਤਕ ਲੋਕ ਅਰਪਣ ਅਤੇ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਉੱਘੇ ਸ਼ਾਇਰ ਵਰਿਆਮ ਬਟਾਲਵੀ, ਸ਼ਿਲਪੀ ਸ਼ਾਇਰ ਬਲਵੰਤ ਸਿੰਘ ਮੁਸਾਫਿਰ, ਸਾਇਰਾ ਤੇ ਕਹਾਣੀਕਾਰ ਪ੍ਰੀਤਮ ਸੰਧੂ, ਵਿਅੰਗਕਾਰ ਦਲੀਪ ਸਿੰਘ ਜੁਨੇਜਾ, ਗੀਤਕਾਰ ਰਣਜੋਧ ਰਾਣਾ ਅਤੇ ਮਨੂਇੰਦਰ ਸਿੰਘ ਸਹੋਤਾ ਵੱਲੋੱ ਸਾਂਝੇ ਤੌਰ ਤੇ ਕੀਤੀ ਗਈ। ਮੁੱਖ ਮਹਿਮਾਨ ਦੇ ਤੌਰ ਤੇ ਡਾ. ਐਮ.ਪੀ ਸਿੰਘ ਰਾਣਾ (ਕਨੈਡਾ ਨਿਵਾਸੀ) ਸਾਮਲ ਹੋਏ।
ਪ੍ਰੋਗਰਾਮ ਦੇ ਆਰੰਭ ਵਿੱਚ ਸ਼ਾਇਰ ਮੁਸਾਫਿਰ ਦੇ ਬੇਟੇ ਸਰਬਜੀਤ ਸਿੰਘ ਪ੍ਰਿੰਸ ਦੀ ਬੇਵਕਤੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਦੋ ਮਿੰਟ ਦਾ ਮੌਨ ਧਾਰਨ ਕਰਕੇ ਵਿਛੜੀ ਰੂਹ ਨੂੰ ਸਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਮੈਡਮ ਕਿਰਨ ਬੇਦੀ, ਗੀਤਕਾਰ ਰਣਜੋਧ ਰਾਣਾ ਅਤੇ ਦਲੀਪ ਸਿੰਘ ਜੁਨੇਜਾ ਵੱਲੋਂ ਸਰਬਜੀਤ ਸਿੰਘ ਪ੍ਰਿੰਸ ਦੇ ਜੀਵਨ ਸਬੰਧੀ ਆਪੋ ਆਪਣੇ ਵਿਚਾਰ ਸਰੋਤਿਆਂ ਨਾਲ ਸਾਂਝੇ ਕੀਤੇ। ਗਾਇਕ ਮਲਕੀਤ ਕਲਸੀ ਨੇ ਸ਼ਾਇਰ ਮੁਸਾਫਿਰ ਦੀ ਰਚਨਾ ਵਾਹਿਗੁਰੂ-ਵਾਹਿਗੁਰੂ ਕਰਿਆ ਕਰ, ਨੱਥੂ ਹੇੜੀ ਵਾਲੇ ਦੀ ਰਚਨਾ ਐੱਵੇ ਨਾ ਜਿੰਦੇ ਮਾਣ ਕਰੀਂ ਗਾ ਕੇ ਧਾਰਮਿਕ ਮਾਹੌਲ ਸਿਰਜਿਆ। ਫਿਰ ਰਾਣਾ ਬੂਲਪੁਰੀ ਨੇ ਮਾਂ ਦੀ ਮਹਿਮਾ, ਕਸਮੀਰ ਕੌਰ ਸੰਧੂ ਨੇ ਇੱਕ ਬੇਬਸੀ ਦਾ ਮੰਜਰ, ਸਤਪਾਲ ਨਖੋਤਰਾ ਨੇ ਤੇਰੀਆਂ ਯਾਦਾਂ ਸਾਨੂੰ ਆਉੱਦੀਆਂ ਰਹਿਣਗੀਆਂ, ਦਰਸਨ ਤਿਊਣੇ ਨੇ ਬੁੱਲ੍ਹ ਥਰ ਥਰ ਕੰਬਣ ਮੇਰੇ ਅਤੇ ਦਿਲ ਭਰ ਭਰ ਆਵੇ, ਕੁਲਬੀਰ ਸੈਣੀ ਵੱਲੋੱ ਸਿੱਖੀ ਦੀ ਦਾਸਤਾਂ, ਬਲਵੰਤ ਸਿੰਘ ਮੁਸਾਫਿਰ ਵੱਲੋੱ ਮੌਤ ਵਿਸ਼ੇ ਤੇ ਲਿਖੀ ਤਾਜਾ ਰਚਨਾ ਕਵੀ ਦਰਬਾਰ ਵਿੱਚ ਸੁਣਾ ਕੇ ਕਰੁਣਾਮਈ ਮਾਹੌਲ ਨੂੰ ਸਿਖਰ ਪ੍ਰਦਾਨ ਕੀਤੀ।
ਇਸ ਉਪਰੰਤ ਵਰਿਆਮ ਬਟਾਲਵੀ, ਰਾਜ ਕੁਮਾਰ ਸਾਹੋਵਾਲੀਆ, ਭੁਪਿੰਦਰ ਮਟੌਰੀਆ, ਨਰੈਣ ਯਮਲਾ, ਸੁਖਵਿੰਦਰ ਸੁੱਖੀ, ਸੁਰਿੰਦਰ ਕੌਰ ਭੋਗਲ, ਨਰਿੰਦਰ ਕਮਲ, ਕਸਮੀਰ ਘੇਸਲ ਤੇ ਰਣਜੋਧ ਰਾਣਾ ਨੇ ਵੀ ਆਪਣੀ ਧਾਰਮਿਕ ਤੇ ਸਮਾਜਿਕ ਸਾਇਰੀ ਨਾਲ ਕਾਵਿਕ ਹਾਜਰੀ ਬਾਖੂਬੀ ਲੁਆਈ। ਇਸ ਸਮਾਗਮ ਦੇ ਦੂਸਰੇ ਦੌਰ ਵਿੱਚ ਸਾਇਰ ਸਰਵਣ ਸਿੰਘ ਸਹੋਤੇ ਦੀਆਂ ਦੋ ਨਵੇਲੀਆਂ ਕਾਵਿ ਪੁਸਤਕਾਂ ਸਹੀ ਇੰਝ ਮੈਂ ਕੀਮੋ ਅਤੇ ਸੂਲੋ ਤਿੱਖੇ ਦਰਦ ਪ੍ਰਧਾਨਗੀ ਮੰਡਲ ਵੱਲੋੱ ਸਾਂਝੇ ਤੌਰ ਤੇ ਲੋਕ ਅਰਪਣ ਕੀਤੀਆਂ ਗਈਆਂ। ਇਨ੍ਹਾਂ ਪੁਸਤਕਾਂ ਤੇ ਪਰਚੇ ਕਸਮੀਰ ਘੇਸਲ, ਡਾ. ਪੰਨਾ ਲਾਲ ਮੁਸਤਫਾਬਾਦੀ, ਰਾਜ ਕੁਮਾਰ ਸਾਹੋਵਾਲੀਆ ਵੱਲੋੱ ਪੜ੍ਹੇ ਗਏ ਅਤੇ ਸ਼ਾਇਰ ਸਹੋਤੇ ਵੱਲੋਂ ਆਪਣੀਆਂ ਲੋਕ ਅਰਪਣ ਹੋਈਆਂ ਪੁਸਤਕਾਂ ਵਿੱਚੋੱ ਕੁਝ ਰਚਨਾਵਾਂ ਵੀ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ ਗਈਆਂ।
ਇਸ ਪ੍ਰੋਗਰਾਮ ਦੀ ਮੰਚ ਸੰਚਾਲਨਾ ਸਾਹਿਤਕ ਵਿੰਗ ਦੇ ਜਨਰਲ ਸਕੱਤਰ ਰਾਜ ਕੁਮਾਰ ਸਾਹੋਵਾਲੀਆ ਵੱਲੋਂ ਕੀਤੀ ਗਈ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਅਰਵਿੰਦਰ ਸਿੰਘ ਭੋਗਲ, ਜਸਪਾਲ ਸਿੰਘ, ਗੁਰਪ੍ਰੀਤ ਕਲਸੀ, ਗੁਰਪ੍ਰੀਤ ਧਾਲੀਵਾਲ, ਮੰਟੂ ਕੁਮਾਰ, ਤਨਵੀਰ, ਕਿਰਨ ਬੇਦੀ, ਭਗਤ ਰਾਮ ਰੰਗਾੜਾ ਅਤੇ ਹੋਰਾਂ ਵੱਲੋਂ ਨਿੱਠ ਕੇ ਪ੍ਰੋਗਰਾਮ ਨੂੰ ਮਾਣਿਆ ਗਿਆ। ਇਸ ਤਰ੍ਹਾਂ ਇਹ ਪ੍ਰੋਗਰਾਮ ਸਾਹਿਤ ਪ੍ਰੇਮੀ ਸਰਬਜੀਤ ਸਿੰਘ ਪ੍ਰਿੰਸ ਦੀ ਯਾਦ ਨੂੰ ਚੇਤੇ ਕਰਦਿਆਂ ਸੰਪੰਨ ਹੋਇਆ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …