ਪੈਰਾਗਾਨ ਸਕੂਲ ਸਕੂਲ-69 ਵਿੱਚ ਸਮਾਗਮ ਦੌਰਾਨ ਕਾਵਿ ਪੁਸਤਕ ‘ਰੂਹ ਦਾ ਦਰਦ’ ਰਿਲੀਜ਼

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਨਵੰਬਰ:
ਸਾਹਿਤ ਕਲਾ ਸੱਭਿਆਚਾਰ ਮੰਚ (ਰਜਿ:) ਮੁਹਾਲੀ ਵੱਲੋਂ ਲੇਖਿਕਾ ਬੀਬੀ ਅਵਿਨਾਸ਼ ਕੌਰ ਦੀ ਕਾਵਿ-ਵਾਰਤਕ ਪੁਸਤਕ ‘ਰੂਹ ਦਾ ਦਰਦ’ ਪੈਰਾਗਾਨ ਸੀਨੀਅਰ ਸੈਕੰਡਰੀ ਸਕੂਲ ਸੈਕਟਰ-69 ਮੁਹਾਲੀ ਵਿਖੇ ਲੋਕ-ਅਰਪਣ ਕੀਤੀ ਗਈ। ਇਸ ਮੌਕੇ ਕਰਵਾਏ ਗਏ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਬੀਬੀ ਗੁਰਸ਼ਰਨ ਕੌਰ, ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਅਤੇ ਪ੍ਰਸਿੱਧ ਨਾਟਕਾਰ ਤੇ ਨਿਰਦੇਸ਼ਕ ਡਾ: ਸਾਹਿਬ ਸਿੰਘ ਨੇ ਹਾਜ਼ਰੀ ਲੁਆਈ, ਜਦਕਿ ਪ੍ਰਧਾਨਗੀ ਮੰਡਲ ਵਿਚ ਸ਼੍ਰੋਮਣੀ ਸਾਹਿਤਕਾਰ ਪ੍ਰੋ: ਮਨਮੋਹਨ ਸਿੰਘ ਦਾਊਂ, ਮੋਹਨਬੀਰ ਸਿੰਘ ਸ਼ੇਰਗਿੱਲ ਡਾਇਰੈਕਟਰ ਪੈਰਾਗਾਨ ਸਕੂਲ-69 ਅਤੇ ਦਲਜੀਤ ਸਿੰਘ ਅਰੋੜਾ ਸੰਪਾਦਕ ‘ਸੋਚ ਦੀ ਸ਼ਕਤੀ (ਪਟਿਆਲਾ) ਬਿਰਾਜ਼ਮਾਨ ਸਨ।
ਇਸ ਮੌਕੇ ਪਰਮਜੀਤ ਸਿੰਘ ਹੈਪੀ ਪ੍ਰਧਾਨ ਨਾਗਰਿਕ ਭਲਾਈ ਤੇ ਵਿਕਾਸ ਮਚ ਮੁਹਾਲੀ ਨੇ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰੀ ਲੁਆਈ। ਇਸ ਮੌਕੇ ਸਭ ਤੋਂ ਪਹਿਲਾਂ ਮੰਚ ਦੇ ਪ੍ਰਧਾਨ ਬਾਬੂ ਰਾਮ ਦੀਵਾਨਾ ਨੇ ਸਵਾਗਤੀ ਸ਼ਬਦ ਆਖੇ, ਉਪਰੰਤ ਜਗਜੀਤ ਸਿੰਘ ਤੂਰ ਨੇ ਪੁਸਤਕ ’ਚੋਂ ਕੁਝ ਸਤਰਾਂ ਪੇਸ਼ ਕੀਤੀਆਂ। ਪ੍ਰਧਾਨਗੀ ਮੰਡਲ ਵਲੋਂ ਪੁਸਤਕ ਲੋਕ-ਅਰਪਣ ਕਰਨ ਤੋਂ ਬਾਅਦ ਦੀਪਕ ਸ਼ਰਮਾ ਚਨਾਰਥਲ ਨੇ ਖੂਬਸੂਰਤ ਪਰਚਾ ਪੇਸ਼ ਕੀਤਾ। ਪੁਸਤਕ ਬਾਰੇ ਵਿਚਾਰ-ਚਰਚਾਾ ’ਚ ਦਲਜੀਤ ਕੌਰ ਦਾਊਂ, ਭਗਤਰਾਮ ਰੰਗਾੜਾ ਅਤੇ ਦਰਸ਼ਨ ਬੇਦੀ ਨੇ ਸ਼ਮੂਲੀਅਤ ਕੀਤੀ। ਇਸ ਤੋਂ ਬਾਅਦ ਡਾ: ਸਾਹਿਬ ਸਿੰਘ ਅਤੇ ਬੀਬੀ ਗੁਰਸ਼ਰਨ ਕੌਰ ਨੇ ਆਪਣੇ ਮੰਚ ਦੀਆਂ ਗਤੀਵਿਧੀਆਂ ’ਤੇ ਚਾਨਣਾ ਪਾਇਆ।
ਇਸ ਮੌਕੇ ਦਲਜੀਤ ਸਿੰਘ ਅਰੋੜਾ ਅਤੇ ਪਰਮਜੀਤ ਸਿੰਘ ਹੈਪੀ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਪ੍ਰਸਿੱਧ ਅਦਾਕਾਰਾ ਤੇ ਗਾਇਕਾ ਪਿੰਕੀ ਮੋਗੇਵਾਲੀ ਨੇ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰਦਿਆਂ ਆਪਣੇ ਗੀਤਾਂ ਨਾਲ ਸ੍ਰੋਤਿਆਂ ਦਾ ਭਰਪੂਰ ਮਨੋਰੰਜਨ ਕੀਤਾ। ਇਸ ਤੋਂ ਬਾਅਦ ਮਨਜੀਤ ਕੌਰ ਮੁਹਾਲੀ, ਸੁਧਾ ਜੈਨ ਸੁਦੀਪ, ਅਮਰਜੀਤ ਹਿਰਦੇ, ਖੁਸ਼ਹਾਲ ਸਿੰਘ ਨਾਗਾ ਆਦਿ ਨੇ ਪੰਜਾਬੀ ਮਾਂ-ਬੋਲੀ ਨੂੰ ਸਿਜਦਾ ਕੀਤਾ। ਇਸੇ ਦੌਰਾਨ ਮੰਚ ਵਲੋਂ ਪ੍ਰਧਾਨਗੀ ਮੰਡਲ ’ਚ ਸ਼ਾਮਿਲ ਸ਼ਖ਼ਸੀਅਤਾਂ ਅਤੇ ਸਾਹਿਤਕਾਰਾਂ ਨੂੰ ਲੋਈਆਂ, ਯਾਦ ਚਿੰਨ੍ਹ ਅਤੇ ਪੁਸਤਕਾਂ ਦੇ ਸੈੱਟ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮਨਮੋਹਨ ਸਿੰਘ ਦਾਊਂ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਸਾਰੇ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਪੰਜਾਬੀ ਬੋਲੀ ਦੇ ਪ੍ਰਚਾਰ ਦੇ ਪ੍ਰਸਾਰ ਬਾਰੇ ਹੰਭਲੇ ਮਾਰਨ ਸਬੰਧੀ ਪ੍ਰੇਰਿਤ ਕੀਤਾ ਗਿਆ। ਅੰਤ ’ਚ ਮੋਹਨਬੀਰ ਸਿੰਘ ਸ਼ੇਰਗਿੱਲ ਨੇ ਸਾਰੇ ਸਾਹਿਤਕਾਰਾਂ ਅਤੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਆਪਣੇ ਵਲੋਂ ਸਾਹਿਤਕ ਪ੍ਰੋਗਰਾਮਾਂ ਦੌਰਾਨ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…