nabaz-e-punjab.com

ਕਾਵਿ ਪੁਸਤਕਾਂ ‘ਜੀਵਨ ਦੇ ਰੰਗ’ ਅਤੇ ‘ਕਲਾਮ-ਏ-ਮੁਸਾਫਿਰ’ ਦੀ ਹੋਈ ਮੁੱਖ ਵਿਖਾਈ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਅਗਸਤ:
ਰਾਣਾ ਹੈਂਡੀ ਕਰਾਫਟਸ ਇੰਟਰਨੈਸ਼ਨਲ ਮੁਹਾਲੀ ਦੇ ਸਾਹਿਤਕ ਵਿੰਗ ਵੱਲੋੱ ਸ਼ਾਇਰ ਬਲਦੇਵ ਸਿੰਘ ਪ੍ਰਦੇਸੀ ਦੀ ਕਾਵਿ ਪੁਸਤਕ ‘ਜੀਵਨ ਦੇ ਰੰਗ’ ਅਤੇ ਸ਼ਾਇਰ ਬਲਵੰਤ ਸਿੰਘ ਮੁਸਾਫਿਰ ਦੀ ਪੁਸਤਕ ‘ਕਲਾਮ-ਏ-ਮੁਸਾਫਿਰ’ ਦੀ ਮੁੱਖ ਵਿਖਾਈ ਦੀ ਰਸਮ ਨਾਲ ਸਬੰਧਤ ਸਮਾਗਮ ਬਾਲ ਭਵਨ, ਫੇਜ਼-4 ਮੁਹਾਲੀ ਦੇ ਕਾਨਫੰਰਸ ਹਾਲ ਵਿੱਚ ਕਰਵਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਸ਼ਾਇਰ ਵਰਿਆਮ ਸਿੰਘ ਬਟਾਲਵੀ, ਮੈਡਮ ਪ੍ਰੀਤਮ ਸੰਧੂ, ਗੀਤਕਾਰ ਰਣਜੋਧ ਸਿੰਘ ਰਾਣਾ, ਰੁਬਾਈਕਾਰ ਭਗਤ ਰਾਮ ਰੰਗਾੜਾ ਵੱਲੋਂ ਸਾਂਝੇ ਤੌਰ ਤੇ ਕੀਤੀ ਗਈ ਜਦੋੱ ਕਿ ਪੁਸਤਕਾਂ ਦੇ ਰਚੇਤਾ ਸ. ਬਲਦੇਵ ਸਿੰਘ ਪ੍ਰਦੇਸੀ ਅਤੇ ਸ. ਬਲਵੰਤ ਸਿੰਘ ਮੁਸਾਫਿਰ ਵੀ ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ ਸਨ। ‘ਕਲਾਮ-ਏ-ਮੁਸਾਫਿਰ’ ਪੁਸਤਕ ਤੇ ਪਰਚਾ ਆਰ.ਕੇ ਭਗਤ ਨੇ ਪੜ੍ਹਿਆ ਜਦੋਂ ਕਿ ਗੀਤਕਾਰ ਰਣਜੋਧ ਸਿੰਘ ਰਾਣਾ ਵੱਲੋੱ ਪੁਸਤਕ ਤੇ ਚਰਚਾ ਕੀਤੀ ਗਈ। ਦੂਸਰੀ ਪੁਸਤਕ ‘ਜੀਵਨ ਦੇ ਰੰਗ’ ਦਾ ਪਰਚਾ ਪ੍ਰਸਿਧ ਸ਼ਾਇਰ ਅਤੇ ਚਿੰਤਕ ਡਾ. ਪੰਨਾ ਲਾਲ ਮੁਸਤਫਾਬਾਦੀ ਅਤੇ ਵਿਅੰਗ ਲੇਖਕ ਰਾਜ ਕੁਮਾਰ ਸਾਹੋਵਾਲੀਆ ਵੱਲੋੱ ਪੜ੍ਹਿਆ ਗਿਆ। ਇਸ ਪੁਸਤਕ ਬਾਰੇ ਵੀ ਰਣਜੋਧ ਸਿੰਘ ਰਾਣਾ ਨੇ ਆਪਣੇ ਵਿਚਾਰ ਪੇਸ਼ ਕੀਤੇ।
ਗਾਇਕ ਮਲਕੀਤ ਕਲਸੀ ਵੱਲੋਂ ਬਲਦੇਵ ਸਿੰਘ ਪ੍ਰਦੇਸ਼ੀ ਦੀ ਰਚਨਾ ‘ਕਦੇ ਤਾਂ ਹਟਾਇਆ ਕਰ ਮੱਥੇ ਉੱਤੋਂ ਤਿਊੜੀਆਂ’ ਅਤੇ ਸ਼ਾਇਰ ਮੁਸਾਫਿਰ ਦੀ ਰਚਨਾ ‘ਲੋਕੀ ਗੱਲਾਂ ਕਰਦੇ ਤੇਰੇ ਸ਼ਹਿਰ ਦੀਆਂ’ ਫਿਰ ਕਾਕਾ ਕੁੰਵਰ ਵੱਲੋੱ ਸ਼ਹੀਦ ਭਗਤ ਸਿੰਘ ਨੂੰ ਚੇਤੇ ਕਰਦਿਆਂ ਇੱਕ ਰਚਨਾ ਪੇਸ਼ ਕੀਤੀ ਗਈ। ਇਸ ਉਪਰੰਤ ਉਲ਼ਘੇ ਲੋਕ ਗਾਇਕ ਅਮਰ ਵਿਰਦੀ ਵੱਲੋੱ ਬਾਪੂ ਦਾ ਹਾਲ, ਤੇ ਕੁਲਬੀਰ ਸੈਣੀ ਵੱਲੋੱ ਕਿਸਾਨ ਦੀ ਤਰਾਸਦੀ ਸਬੰਧੀ ਵਧੀਆ ਗੀਤ ਪੇਸ਼ ਕਰਕੇ ਸਮਾਜ ਨੂੰ ਦਰਪੇਸ਼ ਮੁਸ਼ਕਿਲਾਂ ਵੱਲ ਸਰੋਤਿਆਂ ਦਾ ਧਿਆਨ ਖਿੱਚਿਆ। ਸ਼ਾਇਰ ਕਸ਼ਮੀਰ ਘੇਸਲ ਨੇ ਆਪਣੀ ਇੱਕ ਰਚਨਾ ਸਰੋਤਿਆਂ ਨਾਲ ਸਾਂਝੀ ਕੀਤੀ। ਲੇਖਕ ਤੇ ਗਾਇਕ ਭੁਪਿੰਦਰ ਮਟੋਰੀਆ, ਨਰੈਣ ਯਮਲਾ, ਦਰਸ਼ਨ ਤਿਊਣਾ, ਜਖਮੀ ਜਲਾਲਾਬਾਦੀ, ਅਜਮੇਰ ਸਾਗਰ, ਮੈਡਮ ਪ੍ਰੀਤਮ ਸੰਧੂ, ਕਰਨੈਲ ਸਿੰਘ ਸਹੋਤਾ, ਬਹਾਦਰ ਸਿੰਘ ਗੋਸਲ ਨੇ ਵੀ ਆਜਾਦੀ ਦਿਵਸ ਨੂੰ ਸਮਰਪਿਤ ਆਪੋ ਆਪਣੀਆਂ ਰਚਨਾਵਾਂ ਦਾ ਗਾਇਨ ਕੀਤਾ।
ਜਿੱਥੇ ਲੋਕ ਅਰਪਿਤ ਹੋਈਆਂ ਪੁਸਤਕਾਂ ਦੇ ਰਚੇਤੇ ਬਲਦੇਵ ਸਿੰਘ ਪ੍ਰਦੇਸੀ ਅਤੇ ਬਲਵੰਤ ਸਿੰਘ ਮੁਸਾਫਿਰ ਨੇ ਆਪਣੀਆਂ ਪੁਸਤਕਾਂ ਵਿੱਚੋਂ ਚੁਣੀਂਦੀਆਂ ਰਚਨਾਵਾਂ ਸੁਣਾਈਆਂ ਉੱਥੇ ਕਵੀ ਦਰਬਾਰ ਵਿੱਚ ਵਰਿਆਮ ਬਟਾਲਵੀ, ਸੁਰਿੰਦਰ ਕੌਰ ਭੋਗਲ, ਭਗਤ ਰਾਮ ਰੰਗਾੜਾ, ਜਤਿੰਦਰ ਸਿੰਘ, ਕੁਲਵਿੰਦਰ ਕੌਰ ਮਹਿਕ, ਅਮਰੀਕ ਸਿੰਘ ਬੱਲੋਪੁਰੀ, ਸ਼ਵਿੰਦਰ ਸਿੰਘ ਭੱਟੀ, ਸੁਖਦੇਵ ਸਿੰਘ ਭੱਟੀ, ਹਰਬੰਸ ਸਿੰਘ ਪ੍ਰੀਤ, ਮਹਿੰਦਰ ਸਿੰਘ, ਸੁਮਿੱਤਰ ਸਿੰਘ ਦੋਸਤ, ਧਿਆਨ ਸਿੰਘ ਕਾਹਲੋ, ਸਰਵਣ ਸਿੰਘ ਸਹੋਤਾ, ਗੁਰਸ਼ਰਨ ਸਿੰਘ ਕਾਕਾ ਤੇ ਰਾਜ ਕੁਮਾਰ ਸਾਹੋਵਾਲੀਆ ਨੇ ਰਚਨਾਵਾਂ ਪੇਸ਼ ਕੀਤੀਆਂ। ਇਸ ਉਪਰੰਤ ਕਮੇਡੀ ਕਲਾਕਾਰ ਸੁਖਵਿੰਦਰ ਸਿੰਘ ਸੁੱਖੀ ਨੇ ਹਾਸ ਵਿਅੰਗ ਚੁਟਕਲਿਆਂ ਰਾਹੀਂ ਸਰੋਤਿਆਂ ਦਾ ਮੰਨੋਰਜਨ ਕੀਤਾ।
ਇਸ ਮੌਕੇ ਮੋਟੂ ਕੁਮਾਰ, ਮਨਜੀਤ ਸਿੰਘ ਕਲਸੀ, ਜਸਬੀਰ ਸਿੰਘ ਕਲਸੀ ਉਰਫ਼ ਜਿੰਮੀ, ਰਜਿੰਦਰ ਕੌਰ, ਜਗਪਾਲ ਸਿੰਘ, ਕਿਰਨਬੇਦੀ, ਅਵਤਾਰ ਸਿੰਘ ਪਾਲ, ਹਰਲੀਨ ਕੌਰ, ਗੁਰਪ੍ਰੀਤ ਸਿੰਘ ਕਲਸੀ, ਕਰਮਜੀਤ ਸਿੰਘ, ਤੇਜਾ ਸਿੰਘ ਥੂਹਾ, ਪ੍ਰੀਤਮ ਲੁਧਿਆਣਵੀ, ਫਤਹਿ ਸਿੰਘ ਬਾਗੜੀ, ਸੋਹਣ ਸਿੰਘ, ਗੁਰਦਰਸ਼ਨ ਮਾਵੀ, ਸੇਵੀ ਰਾਇਤ, ਜੰਗ ਬਹਾਦਰ ਮਸੀਹ ਅਤੇ ਹੋਰਾਂ ਵੱਲੋੱ ਲੰਬਾ ਸਮਾਂ ਕਵੀ ਦਰਬਾਰ ਵਿੱਚ ਹਾਜਰੀ ਭਰ ਕੇ ਚੰਗੇ ਸਰੋਤੇ ਹੋਣ ਦਾ ਸਬੂਤ ਦਿੱਤਾ। ਉੱਘੇ ਪੱਤਰਕਾਰ ਜਸਪਾਲ ਸਿੰਘ ਸਿੱਧੂ, ਕਹਾਣੀਕਾਰ ਪ੍ਰੀਤਮ ਸੰਧੂ ਅਤੇ ਸਾਹਿਤਕ ਵਿੰਗ ਦੇ ਪ੍ਰਧਾਨ ਵਰਿਆਮ ਬਟਾਲਵੀ ਵੱਲੋਂ ਕੂੰਜੀਵਤ ਭਾਸ਼ਣ ਦਿੱਤੇ ਗਏ।

Load More Related Articles
Load More By Nabaz-e-Punjab
Load More In General News

Check Also

ਕੇਂਦਰ ਸਰਕਾਰ ਨੂੰ ਕੌਮੀ ਪੱਧਰ ’ਤੇ ਜਿਨਸਾਂ ਦੀ ਉਪਜ ਤੇ ਖਪਤ ਸਬੰਧੀ ਸਰਵੇ ਕਰਵਾਉਣ ਦੀ ਲੋੜ: ਬਰਸਟ

ਕੇਂਦਰ ਸਰਕਾਰ ਨੂੰ ਕੌਮੀ ਪੱਧਰ ’ਤੇ ਜਿਨਸਾਂ ਦੀ ਉਪਜ ਤੇ ਖਪਤ ਸਬੰਧੀ ਸਰਵੇ ਕਰਵਾਉਣ ਦੀ ਲੋੜ: ਬਰਸਟ ਮਾਡਰਨਾਈਜ…