
ਲਿਖਾਰੀ ਸਭਾ ਵਿੱਚ ਚੱਲਿਆ ਕਵਿਤਾਵਾਂ ਦਾ ਦੌਰ
ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 3 ਜਨਵਰੀ:
ਸਥਾਨਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਲਿਖਾਰੀ ਸਭਾ ਕੁਰਾਲੀ ਦੀ ਵਿਸ਼ੇਸ ਬੈਠਕ ਸ਼ਹੀਦੀ ਪੰਦਰਵਾੜੇ ਨੂੰ ਸਮਰਪਿਤ ਸਭਾ ਦੇ ਪ੍ਰਧਾਨ ਕੁਲਵੰਤ ਸਿੰਘ ਮਾਵੀ ਦੀ ਪ੍ਰਧਾਨਗੀ ਹੇਠ ਹੋਈ। ਜਿਸ ਦੌਰਾਨ ਕਵਿਤਾਵਾਂ ਦਾ ਦੌਰ ਚੱਲਿਆ। ਇਸ ਦੌਰਾਨ ਸੁਰਿੰਦਰ ਸੌਂਕੀ ਸਹੇੜੀ ਨੇ ‘ਸਰਹੰਦ ਦੀ ਦੀਵਾਰ’, ਸੀਤਲ ਸਹੌੜਾਂ ਨੇ ਗਜ਼ਲ ‘ਇਹ ਢੰਗ ਨਿਰਾਲਾ’, ਸੁੱਚਾ ਸਿੰਘ ਅਧਰੇੜਾ ਨੇ ‘ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ’, ਕੁਲਵਿੰਦਰ ਖੈਰਾਬਾਦ ਨੇ ‘ਸੂਬੇ ਦੀ ਕਚਹਿਰੀ’, ਕਾਮਰੇਡ ਗੁਰਨਾਮ ਸਿੰਘ ਨੇ ਲੇਖ ‘ਸਰਸਾ ਨਦੀ ਤੋਂ’, ਹਰਦੀਪ ਗਿੱਲ ਨੇ ‘ਜੀ ਆਇਆ’, ਨਿਰਮਲ ਅਧਰੇੜਾ ਨੇ ‘ਨਵਾਂ ਸਾਲ ਮੁਬਾਰਿਕ’, ਭਿੰਦਰ ਭਾਗੋਮਾਜਰਾ ਨੇ ‘ਨੋਟਬੰਦੀ’ ਅਤੇ ਕੁਲਵੰਤ ਮਾਵੀ ਨੇ ‘ਦੋ ਪੁੱਤਰ ਗੁਰੂ ਗੋਬਿੰਦ ਦੇ’ ਪੇਸ਼ ਕਰਕੇ ਮਹੌਲ ਨੂੰ ਗਮਗੀਨ ਬਣਾ ਦਿੱਤਾ। ਇਸ ਦੌਰਾਨ ਸੁਖਵਿੰਦਰ ਸਿੰਘ ਚਰਹੇੜੀ ਅਤੇ ਰਣਜੀਤ ਸਿੰਘ ਨੇ ਵਿਸ਼ੇਸ ਤੌਰ ਤੇ ਸਮੂਲੀਅਤ ਕੀਤੀ। ਇਸ ਦੌਰਾਨ ਸਭਾ ਦੇ ਜਨਰਲ ਸਕੱਤਰ ਭਿੰਦਰ ਭਾਗੋਮਾਜਰਾ ਨੇ ਸਮੂਹ ਕਵੀਆਂ ਦਾ ਧੰਨਵਾਦ ਕੀਤਾ ਅਤੇ ਪ੍ਰਧਾਨ ਕੁਲਵੰਤ ਮਾਵੀ ਨੇ ਲੇਖਕਾਂ ਨੂੰ ਵਧੀਆ ਤੇ ਉਸਾਰੂ ਸਾਹਿਤ ਲਿਖਣ ਦੀ ਅਪੀਲ ਕੀਤੀ।