nabaz-e-punjab.com

ਅੰਬ ਸਾਹਿਬ ਕਲੋਨੀ ਵਿੱਚ ਝਗੜੇ ਦੇ ਮਾਮਲੇ ਵਿੱਚ ਪੁਲੀਸ ’ਤੇ ਪੱਖਪਾਤ ਕਰਨ ਦਾ ਦੋਸ਼, ਪੁਲੀਸ ਨੇ ਦੋਸ਼ ਨਕਾਰੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ,30 ਜੂਨ:
ਕੁਝ ਦਿਨ ਪਹਿਲਾਂ ਫੇਜ਼ 11 ਦੇ ਬਾਹਰ ਵਾਰ ਬਣੀ ਅੰਬ ਸਾਹਿਬ ਕਾਲੋਨੀ ਦੇ ਪ੍ਰਧਾਨ ਸ੍ਰੀ ਗਿਰਧਾਰੀ ਲਾਲ ਅਤੇ ਇੱਕ ਸਥਾਨਕ ਵਸਨੀਕ ਵਿਚਾਲੇ ਹੋਏ ਝਗੜੇ (ਜਿਸ ਵਿੱਚ ਦੋਵਾਂ ਧਿਰਾਂ ਦੇ ਲਗਭਗ ਅੱਧਾ ਦਰਜਨ ਵਿਅਕਤੀ ਜਖਮੀ ਹੋਏ ਸਨ) ਦੇ ਮਾਮਲੇ ਵਿੱਚ ਕਾਲੋਨੀ ਦੇ ਪ੍ਰਧਾਨ ਸ੍ਰੀ ਗਿਰਧਾਰੀ ਲਾਲ ਨੇ ਸਥਾਨਕ ਪੁਲੀਸ ਤੇ ਇੱਕ ਪਾਸੜ ਕਾਰਵਾਈ ਕਰਨ ਦਾ ਇਲਜਾਮ ਲਗਾਉਂਦਿਆਂ ਕਿਹਾ ਕਿ ਪੁਲੀਸ ਵਲੋੱ ਉਸਨੂੰ ਅਤੇ ਉਸਦੇ ਪੁੱਤਰ ਨੂੰ ਸੱਟਾਂ ਮਾਰਨ ਵਾਲੇ ਕਾਲੋਨੀ ਦੇ ਵਸਨੀਕਾਂ ਖਿਲਾਫ ਕਾਰਵਾਈ ਕਰਨ ਦੀ ਥਾਂ ਉਲਟਾ ਉਹਨਾਂ ਤੇ ਹੀ ਮਾਮਲਾ ਦਰਜ ਕਰ ਦਿੱਤਾ।
ਅੱਜ ਇੱਥੇ ਇੱਕ ਪੱਤਰਕਾਰ ਸੰਮੇਲਨ ਦੌਰਾਨ ਸ੍ਰੀ ਗਿਰਧਾਰੀ ਲਾਲ ਅਤੇ ਉਹਨਾਂ ਦੇ ਪੁੱਤਰ ਨੇ ਦੱਸਿਆ ਕਿ ਬੀਤੇ ਸੋਮਵਾਰ ਦੀ ਰਾਤ ਨੂੰ ਉਹ ਆਪਣੀ ਗੱਡੀ ਵਿੱਚ ਘਰ ਜਾ ਰਿਹਾ ਸੀ ਅਤੇ ਰਾਹ ਵਿੱਚ (100 ਕੁ ਮੀਟਰ ਪਹਿਲਾਂ) ਕਾਲੋਨੀ ਦੇ ਵਸਨੀਕ ਸਤੀਸ਼ ਕੁਮਾਰ ਦੀ ਕਾਰ ਖੜ੍ਹੀ ਸੀ। ਜਦੋਂ ਉਸ ਨੂੰ ਸਤੀਸ਼ ਕੁਮਾਰ ਨੂੰ ਗੱਡੀ ਪਾਸੇ ਕਰਨ ਲਈ ਕਿਹਾ ਤਾਂ ਉਹ ਭੜਕ ਗਿਆ ਅਤੇ ਆਪਣੇ ਸਾਥੀਆਂ ਨਾਲ ਉਸਤੇ ਹਮਲਾ ਕਰ ਦਿੱਤਾ ਜਿਸ ਕਾਰਨ ਉਹ ਦੋਵੇੱ ਜਖਮੀ ਹੋ ਗਏ ਅਤੇ ਉਹਨਾਂ ਨੂੰ ਫੇਜ਼-6 ਦੇ ਹਸਪਤਾਲ ਵਿੱਚ ਦਾਖਿਲ ਕਰਵਾਉਣ ਪਿਆ। ਉਨ੍ਹਾਂ ਇਲਜਾਮ ਲਗਾਇਆ ਕਿ ਇੱਕ ਅਧਿਕਾਰੀ ਥਾਣੇ ਵਿੱਚੋੱ ਆ ਕੇ ਉਹਨਾਂ ਦੇ ਬਿਆਨ ਵੀ ਦਰਜ ਕਰਕੇ ਗਿਆ ਸੀ ਪਰੰਤੂ ਬਾਅਦ ਵਿੱਚ ਪੁਲੀਸ ਨੇ ਉਨ੍ਹਾਂ ਤੇ ਹੀ ਮਾਮਲਾ ਦਰਜ ਕਰ ਦਿੱਤਾ।
ਦੂਜੇ ਪਾਸੇ ਸਤੀਸ਼ ਕੁਮਾਰ ਨੇ ਇਲਜਾਮ ਲਗਾਇਆ ਕਿ ਝਗੜੇ ਵਾਲੀ ਰਾਤ ਨੂੰ ਗਿਰਧਾਰੀ ਲਾਲ ਅਤੇ ਉਸ ਦੇ ਸਾਥੀਆਂ ਨੇ ਕਾਰ ਪਾਸੇ ਕਰਨ ਲਈ ਹੋਏ ਵਿਵਾਦ ਤੇ ਉਸ ਨਾਲ ਅਤੇ ਉਸਦੇ ਇੱਕ ਨਜਦੀਕੀ ਰਿਸ਼ਤੇਦਾਰ ਨਾਲ ਕੁੱਟਮਾਰ ਕੀਤੀ। ਜਿਸ ਕਾਰਨ ਉਹ ਦੋਵੇੱ ਜਖਮੀ ਹੋ ਗਏ। ਉਹਨਾਂ ਕਿਹਾ ਕਿ ਗਿਰਧਾਰੀ ਲਾਲ ਅਤੇ ਉਸਦੇ ਸਾਥੀ ਹੁਣ ਉਲਟਾ ਇਲਜਾਮ ਲਗਾ ਰਹੇ ਹਨ ਜਦੋਂ ਕਿ ਉਹਨਾਂ ਨੂੰ ਕੁਝ ਵੀ ਨਹੀੱ ਹੋਇਆ ਹੈ।
ਸੰਪਰਕ ਕਰਨ ਤੇ ਮਾਮਲੇ ਦੀ ਜਾਂਚ ਕਰ ਰਹੇ ਪੁਲੀਸ ਅਧਿਕਾਰੀ ਨੇ ਕਿਹਾ ਕਿ ਦੋਵੇੱ ਧਿਰਾਂ ਵਲੋੱ ਇੱਕ ਦੂਜੇ ਦੇ ਖਿਲਾਫ ਸ਼ਿਕਾਇਤ ਕੀਤੀ ਗਈ ਹੈ। ਉਹਨਾਂ ਕਿਹਾ ਕਿ ਗਿਰਧਾਰੀ ਲਾਲ ਦੀ ਮੈਡੀਕਲ ਰਿਪੋਰਟ ਹਾਲੇ ਪੁਲੀਸ ਨੂੰ ਨਹੀਂ ਮਿਲੀ ਅਤੇ ਡਾਕਟਰਾਂ ਵਲੋੱ ਐਕਸ-ਰੇ ਦੀ ਰਿਪੋਰਟ ਤੋਂ ਬਾਅਦ ਮੈਡੀਕਲ ਰਿਪੋਰਟ ਦੇਣ ਦੀ ਗੱਲ ਕੀਤੀ ਜਾ ਰਹੀ ਹੈ। ਜਿਸਦੇ ਆਧਾਰ ਤੇ ਦੂਜੀ ਧਿਰ ਦੇ ਖਿਲਾਫ ਬਣਦਾ ਮਾਮਲਾ ਦਰਜ ਕੀਤਾ ਜਾਵੇਗਾ। ਸੰਪਰਕ ਕਰਨ ’ਤੇ ਡੀਐਸਪੀ ਸਿਟੀ-2 ਰਮਨਦੀਪ ਸਿੰਘ ਨੇ ਕਿਹਾ ਕਿ ਅੰਬ ਸਾਹਿਬ ਕਾਲੋਨੀ ਵਿੱਚ ਹੋਏ ਝਗੜੇ ਦੇ ਮਾਮਲੇ ਵਿੱਚ ਪੁਲੀਸ ਵਲੋੱ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਕਿਸੇ ਨਾਲ ਵੀ ਵਿਤਕਰਾ ਨਹੀਂ ਕੀਤਾ ਜਾਵੇਗਾ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …