ਕਾਂਗਰਸੀ ਵਿਧਾਇਕਾਂ ਦੇ ਹੱਥਾਂ ਦੀ ਕੱਠਪੁਤਲੀ ਬਣ ਕੇ ਰਹਿ ਗਿਆ ਪੁਲੀਸ ਤੇ ਸਿਵਲ ਪ੍ਰਸ਼ਾਸਨ: ਪਰਮਜੀਤ ਕੈਂਥ

ਮੁੱਖ ਮੰਤਰੀ ਤੋਂ ਨਿੱਜੀ ਦਖ਼ਲ ਦੇਣ ਦੀ ਮੰਗ, ਸਬੰਧਤ ਮਾਮਲਿਆਂ ਦੀ ਨਿਰਪੱਖ ਜਾਂਚ ਕਰਵਾ ਕੇ ਜ਼ਿੰਮੇਵਾਰ ਅਫ਼ਸਰਾਂ ਵਿਰੁੱਧ ਹੋਵੇ ਕਾਰਵਾਈ

ਨਬਜ਼-ਏ-ਪੰਜਾਬ ਬਿਊਰੋ, ਪਟਿਆਲਾ, 15 ਦਸੰਬਰ:
ਸਮਾਜਿਕ ਰਾਜਨੀਤਕ ਸੰਗਠਨ,ਨੈਸਨਲ ਸਡਿਊਲਡ ਕਾਸਟ ਅਲਾਇੰਸ (ਐਨ.ਐਸ.ਸੀ.ਏ) ਦੇ ਕੋਮੀ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਅੱਜ ਇਥੇ ਦੋਸ਼ ਲਗਾਇਆ ਕਿ ਮੋਜੂਦਾ ਸਰਕਾਰ ਦੇ ਅਧੀਨ ਪੁਲਿਸ ਤੇ ਸਿਵਲ ਪ੍ਰਸਾਸ਼ਨ ਪੂਰੀ ਤਰ੍ਹਾਂ ਨਾਲ ਕਾਂਗਰਸੀ ਐਮ.ਐਲ.ਏਜ਼ ਦੇ ਹੱਥ ਦੀ ਕੱਠਪੁੱਤਲੀ ਬਣ ਕੇ ਰਹਿ ਗਿਆ ਹੈ ਤੇ ਇਸ ਕਾਰਨ ਲੋਕਾਂ ਨੂੰ ਨਿਆਂ ਨਹੀਂ ਮਿਲ ਰਿਹਾ ਤੇ ਲੋਕ ਸਰਕਾਰੀ ਦਹਿਸ਼ਤ ਅਧੀਨ ਜੀਣ ਲਈ ਮਜਬੂਰ ਹੋ ਕੇ ਰਹਿ ਗਏ ਹਨ। ਇਥੇ ਪੱਤਰਕਾਰਾਂ ਦੇ ਨਾਲ ਗੱਬਲਾਤ ਕਰਦੇ ਹੋਇਆ ਉਨ੍ਹਾਂ ਨੇ ਕਿਹਾ ਕਿ ਪਟਿਆਲਾ ਜਿਲ੍ਹੇ ਅੰਦਰ ਕਈ ਮਸਲਿਆਂ ਵਿੱਚ ਇਸ ਦੀਆਂ ਉੁਦਹਾਰਣਾ ਮਿਲਦੀਆਂ ਹਨ ਤੇ ਇਨ੍ਹਾਂ ’ਚੋਂ ਇੱਕ ਉਦਹਾਰਣ ਅਧੀਨ ਪਾਤੜਾਂ ਵਿਖੇ ਸੰਦੀਪ ਕੁਮਾਰ ਦੇ ਖੁਦਕੁਸ਼ੀ ਦੇ ਮਾਮਲੇ ਵਿੱਚ ਮਿਲਦੀ ਹੈ।
ਜਿਸ ਅੰਦਰ ਉਕਤ ਵਿਅਕਤੀ ਨੇ ਆਪਣੀ ਘਰਵਾਲੀ ਦੇ ਨਾਲ ਇੱਕ ਸਕੂਲ ਪ੍ਰਬੰਧਕ ਵੱਲੋ ਨਜ਼ਾਇਜ਼ ਸਬੰਧਾਂ ਦੇ ਮਾਮਲੇ ਨੂੰ ਲੈ ਕੇ ਗੱਲ ਕੀਤੀ ਤਾਂ ਉਸ ਨੂੰ ਪ੍ਰੇਸ਼ਾਨ ਕਰਵਾਇਆ ਗਿਆ। ਆਖੀਰ ਤੰਗ ਆ ਕੇ ਉਸ ਨੇ ਖੁਦਕੁਸ਼ੀ ਕਰ ਲਈ ਤੇ ਇਸ ਦੌਰਾਨ ਉਸ ਦਾ ਹੱਥ ਲਿਖਤ ਖੁਦਕੁਸ਼ੀ ਨੋਟ ਵੀ ਮਿਲਿਆ ਤੇ ਪੁਲਿਸ ਨੇ ਮਾਮਲਾ ਐਫ.ਆਈ.ਆਰ ਨੰਬਰ 224 ਮਿਤੀ 26 ਸਤੰਬਰ 2017 ਦਫਾ 306 ਤੇ 120 ਭਰਤੀ ਦੰਡਾਵਲੀ ਅਧੀਨ ਦੋਸ਼ੀ ਅਤੇ ਕਾਂਗਰਸੀ ਸਾਬਕਾ ਐਮ.ਐਲ.ਏ ਮੰਗਤ ਰਾਮ ਬਾਂਸਲ(ਅਨਸਰ), ਸਕੂਲ ਮਾਲਕ ਰਾਕੇਸ਼ ਕੁਮਾਰ, ਸੇਲੀਨਾ ਰਾਣੀ, ਮੋਹਿਤ ਕੁਮਾਰ, ਵੀਨਾ ਰਾਣੀ ਤੇ ਕੁਲਦੀਪ ਕੁਮਾਰ ਵਿਰੁੱਧ ਤਾਂ ਦਰਜ਼ ਕਰ ਲਿਆ ਹੈ ਲੇਕਿਨ ਫਿਲਹਾਲ ਤੱਕ ਮਾਮਲੇ ‘ਚ ਕੋਈ ਠੋਸ ਕਾਰਵਾਈ ਨਹੀ ਹੋਈ ਕਿਉਂਕਿ ਸਿੱੱਧੇ ਤੋਰ ਤੇ ਕਾਂਗਰਸੀ ਐਲ.ਐਲ.ਏ ਆਪਣੇ ਸਾਥੀ ਨੂੰ ਬਚਾਉਣ ਲਈ ਉਸ ਦੀ ਪਿੱਠ ‘ਤੇ ਆ ਗਏ ਤੇ ਖੁਦਕੁਸ਼ੀ ਕਰਨ ਵਾਲੇ ਅਗਰਵਾਲ ਸਮਾਜ ਨਾਲ ਸਬੰਧਿਤ ਵਿਅਕਤੀ ਨੂੰ ਨਿਆਂ ਨਹੀ ਲੈਣ ਦਿੱਤਾ।
ਸ੍ਰੀ ਕੈਂਥ ਨੇ ਅੱਗੇ ਦੋਸ਼ ਲਗਾਇਆ ਕਿ ਦੋਸ਼ੀਆਂ ਵਿਰੁੱਧ ਇਸ ਕਰਕੇ ਅੱਗੇ ਕੋਈ ਕਾਰਵਾਈ ਨਹੀ ਹੋ ਸਕੀ ਕਿਉਂਕਿ ਪਟਿਆਲਾ ਵਿਖੇ ਲਗਾਈ ਹੋਈ ਐਸ.ਐਸ.ਪੀ (ਹੈਡਕਵਾਟਰ) ਮੈਡਮ ਤਨਵਰਦੀਪ ਕੌਰ ਅਸਿੱਧੇ ਢੰਗ ਨਾਲ ਮਾਮਲੇ ਦੀ ਜਾਂਚ ਕਰਦੇ ਹੋਇਆ ਕਾਂਗਰਸ ਦੇ ਦਬਾਅ ਅਧੀਨ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਮਾਮਲਾ ਰਫਾਦਫਾ ਕਰਨਾ ਚਾਹੁੰਦੀ ਹੈ। ਪਰਮਜੀਤ ਸਿੰਘ ਕੈਂਥ ਨੇ ਨਾਲ ਹੀ ਅੱਗੇ ਹੋਰ ਦੋਸ਼ ਲਗਾਇਆ ਕਿ ਅਜਿਹੇ ਮਾਮਲਿਆ ਬਾਰੇ ਸਾਬਕਾ ਕੇਂਦਰੀ ਮੰਤਰੀ ਪਰਨੀਤ ਕੌਰ ਨੂੰ ਸਭ ਕੁੱਝ ਪਤਾ ਹੈ ਤੇ ਉਹਨ੍ਹਾਂ ਦੇ ਧਿਆਨ ਵਿੱਚ ਲਿਆ ਕੇ ਅਜਿਹੇ ਕੰਮ ਕਾਗਰਸੀ ਐਮ.ਐਲ.ਏਜ਼ ਲੋਕਾਂ ਨਾਲ ਧੱਕਾ ਮੁੱਕੀ ਕਰੀ ਜਾ ਰਹੇ ਹਨ। ਉਨ੍ਹਾਂ ਸਰਕਾਰ ਪਾਸੋ ਮੰਗ ਕੀਤੀ ਕਿ ਅਜਿਹੇ ਮਾਮਲਿਆ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਣੀ ਚਾਹੀਦੀ ਹੈ ਤੇ ਦੋਸ਼ੀਆਂ ਵਿਰੁੱਧ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਾਸੋ ਮੰਗ ਕੀਤੀ ਹੈ ਕਿ ਉਹ ਬਤੌਰ ਗ੍ਰਹਿ ਮੰਤਰੀ ਅਜਿਹੇ ਮਾਮਲਿਆ ਦੀ ਉੱਚ ਪੱਧਰੀ ਜਾਂਚ ਕਰਵਾਉਣ ਤੇ ਲੋਕ ਵਿਰੋਧੀ ਨਿਰਪੱਖ ਨਾ ਰਹਿਣ ਵਾਲੇ ਪੁਲਿਸ ਅਫਸਰਾ ਵਿਰੁੱਧ ਬਣਦੀ ਕਾਰਵਾਈ ਦੇ ਹੁਕਮ ਦੇਣ ਜਿਸ ਨਾਲ ਲੋਕਾਂ ਦਾ ਸਰਕਾਰ ਪ੍ਰਤੀ ਵਿਸ਼ਵਾਸ਼ ਬਹਾਲ ਹੋ ਸਕੇ। ਕੈਂਥ ਨੇ ਨਾਲ ਹੀ ਇਹ ਵੀ ਮੰਗ ਕੀਤੀ ਕਿ ਮਾਮਲੇ ਦੇ ਵਿੱਚ ਨਾਮਜ਼ਦ ਸਾਰੇ ਦੇ ਸਾਰੇ ਦੋਸ਼ੀਆਂ ਨੂੰ ਬਿਨ੍ਹਾਂ ਹੋਰ ਵਕਤ ਗੁਆਇਆ ਤੁਰੰਤ ਗ੍ਰਿਫਤਾਰੀ ਕੀਤੀ ਜਾਵੇ ਤੇ ਜੇਲ੍ਹ ਭੇਜਿਆ ਜਾਵੇ ਅਤੇ ਦੋਸ਼ੀਆਂ ਨੂੰ ਦਿੱਤੀ ਜਾ ਰਹੀ ਸਿਆਸੀ ਛੱਤਰੀ ਨੂੰ ਹਟਾਇਆ ਜਾਵੇ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …