Share on Facebook Share on Twitter Share on Google+ Share on Pinterest Share on Linkedin ਬੈਂਕ ਤੋਂ ਕਰਜ਼ਾ ਦਿਵਾਉਣ ਦਾ ਝਾਂਸਾ ਦੇ ਕੇ ਪੌਣੇ 5 ਲੱਖ ਰੁਪਏ ਦੀ ਠੱਗੀ ਮਾਰਨ ਵਾਲਾ ਮੁਲਜ਼ਮ ਗ੍ਰਿਫ਼ਤਾਰ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਸਤੰਬਰ: ਇੱਥੋਂ ਦੇ ਥਾਣਾ ਫੇਜ਼-11 ਦੀ ਪੁਲੀਸ ਨੇ ਸੈਕਟਰ-66 ਮੁਹਾਲੀ ਦੇ ਵਸਨੀਕ ਅੰਸ਼ੂਮਨ ਵਿਰੁੱਧ ਧੋਖਾਧੜੀ ਅਤੇ ਠੱਗੀ ਮਾਰਨ ਦਾ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫਤਾਰ ਕਰਕੇ ਅੱਜ ਅਦਾਲਤ ਵਿਚ ਪੇਸ਼ ਕੀਤਾ ਤਾਂ ਅਦਾਲਤ ਨੇ ਅੰਸ਼ੂਮਨ ਨੂੰ ਦੋ ਦਿਨਾਂ ਪੁਲੀਸ ਰਿਮਾਂਡ ਉਪਰ ਭੇਜ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲੀਸ ਸੂਤਰਾਂ ਨੇ ਦਸਿਆ ਕਿ ਸਵਰਨ ਸਿੰਘ ਵਸਨੀਕ ਫੇਜ਼-11 ਮੁਹਾਲੀ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸਦੀ ਫੈਕਟਰੀ ਫੇਜ਼-1 ਚੰਡੀਗੜ੍ਹ ਵਿਚ ਹੈ, ਉਹ ਕੈਂਸਰ ਦੀ ਬਿਮਾਰੀ ਤੋੱ ਪੀੜਤ ਹੋਣ ਕਰਕੇ ਆਪਣੀ ਫੈਕਟਰੀ ਵੱਲ ਧਿਆਨ ਨਹੀਂ ਦੇ ਸਕਿਆ ਅਤੇ ਫੈਕਟਰੀ ਘਾਟੇ ਵਿਚ ਜਾਣ ਲੱਗੀ। ਉਸਨੇ ਪੈਸੇ ਦੀ ਤੰਗੀ ਬਾਰੇ ਆਪਣੇ ਗੁਆਂਢੀ ਹਰਮਿੰਦਰ ਸਿੰਘ ਨਾਲ ਗਲ ਕੀਤੀ ਤਾਂ ਗੁਆਂਢੀ ਨੇ ਉਸ ਨੂੰ ਅੰਸ਼ੂਮਨ ਨਾਮ ਦੇ ਵਿਅਕਤੀ ਨਾਲ ਮਿਲਾਇਆ। ਇਸ ਮੌਕੇ ਅੰਸ਼ੂਮਨ ਨੇ ਦਾਅਵਾ ਕੀਤਾ ਕਿ ਬੈਂਕ ਅਧਿਕਾਰੀਆਂ ਨਾਲ ਉਸਦੇ ਚੰਗੇ ਸਬੰਧ ਹਨ ਅਤੇ ਉਹ ਉਹਨਾਂ ਨੂੰ ਵੱਡਾ ਲੋਨ ਦਿਵਾ ਸਕਦਾ ਹੈ। ਇਸ ਤਰਾਂ ਅੰਸੂਮਨ ਨੇ ਸਵਰਨ ਸਿੰਘ ਨੂੰ ਬੈਂਕ ਵਿਚੋੱ ਲੋਨ (80 ਲੱਖ ਦੀ ਲਿਮਟ) ਲੈ ਕੇ ਦੇਣ ਦੇ ਬਹਾਨੇ 4 ਲੱਖ 45 ਹਜਾਰ ਰੁਪਏ ਲੈ ਲਏ ਪਰ ਨਾ ਤਾਂ ਉਸਨੇ ਬੈਂਕ ਤੋਂ ਉਹਨਾਂ ਦਾ ਲੋਨ ਪਾਸ ਕਰਵਾਇਆ ਅਤੇ ਨਾ ਹੀ ਉਹਨਾਂ ਦੇ ਪੈਸੇ ਵਾਪਸ ਕੀਤੇ। ਸਵਰਨ ਸਿੰਘ ਨੇ ਆਪਣੇ ਪੈਸੇ ਵਾਪਸ ਲੈਣ ਜਾਂ ਬੈਂਕ ਦਾ ਲੋਨ ਲੈਣ ਲਈ ਬਹੁਤ ਵਾਰ ਅੰਸ਼ੁੂਮਾਨ ਕੋਲ ਗੇੜੇ ਮਾਰੇ ਪਰ ਹਰ ਵਾਰੀ ਅੰਸੂਮਨ ਉਹਨਾਂ ਨੂੰ ਲਾਰੇ ਲਾਉੱਦਾ ਰਿਹਾ। ਇਸ ਉਪਰੰਤ ਸਵਰਨ ਸਿੰਘ ਨੇ ਆਪਣੇ ਨਾਲ ਠੱਗੀ ਹੋਣ ਦੀ ਸ਼ਿਕਾਇਤ ਪੁਲੀਸ ਕੋਲ ਦਰਜ ਕਰਵਾਈ ਅਤੇ ਪੁਲੀਸ ਨੇ ਆਪਣੀ ਜਾਂਚ ਵਿਚ ਅੰਸ਼ੂਮਨ ਨੂੰ ਕਸੂਰਵਾਰ ਪਾ ਕੇ ਉਸ ਵਿਰੁੱਧ ਧੋਖਾਧੜੀ ਕਰਨ ਅਤੇ ਠੱਗੀ ਮਾਰਨ ਦਾ ਮਾਮਲਾ ਦਰਜ ਕਰ ਲਿਆ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ