Share on Facebook Share on Twitter Share on Google+ Share on Pinterest Share on Linkedin ਬਲੌਂਗੀ ਦੇ ਦਸ਼ਮੇਸ਼ ਨਗਰ ਵਿੱਚ ਸਰਕਾਰੀ ਗਲੀ ਵਿੱਚ ਬੋਰ ਕਰਨ ਦਾ ਦੋਸ਼, ਪੁਲੀਸ ਨੇ ਕੰਮ ਬੰਦ ਕਰਵਾਇਆ ਬੀਡੀਪੀਓ ਰਣਜੀਤ ਸਿੰਘ ਨੇ ਬਲੌਂਗੀ ਪੁਲੀਸ ਨੂੰ ਕੀਤੀ ਕਾਰਵਾਈ ਦੀ ਸਿਫਾਰਸ਼ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਅਕਤੂਬਰ: ਬਲੌਂਗੀ ਦੀ ਦਸ਼ਮੇਸ਼ ਕਲੋਨੀ ਦੀ ਸਰਕਾਰੀ ਗਲੀ ਵਿੱਚ ਇਕ ਵਿਅਕਤੀ ਨੇ ਆਪਣੀ ਬਿਲਡਿੰਗ ਦੇ ਅੱਗੇ ਗਲੀ ਵਿੱਚ ਹੀ ਬੋਰ ਕਰਨਾ ਆਰੰਭ ਕਰ ਲਿਆ। ਜਿਸਦਾ ਇਲਾਕਾ ਵਾਸੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਇਸ ਸਬੰਧੀ ਵਸਨੀਕਾਂ ਵੱਲੋਂ ਬੀਡੀਪੀਓ ਨੂੰ ਕੀਤੀ ਸ਼ਿਕਾਇਤ ਤੋਂ ਬਾਅਦ ਬੀਡੀਪੀਓ ਵੱਲੋਂ ਬਲੌਂਗੀ ਥਾਣੇ ਨੂੰ ਜਾਣਕਾਰੀ ਦਿੱਤੀ ਗਈ ਅਤੇ ਪੁਲੀਸ ਵੱਲੋਂ ਬੋਰ ਦਾ ਕੰਮ ਬੰਦ ਕਰਵਾ ਦਿੱਤਾ ਗਿਆ। ਹਾਲਾਂਕਿ ਵਸਨੀਕ ਸ਼ਿਕਾਇਤ ਕਰ ਰਹੇ ਹਨ ਕਿ ਉਕਤ ਵਿਅਕਤੀ ਵੱਲੋਂ ਇਹ ਕੰਮ ਮੁੜ ਆਰੰਭ ਦਿੱਤਾ ਗਿਆ ਹੈ। ਦਸ਼ਮੇਸ਼ ਨਗਰ ਰੈਜ਼ੀਡੈਂਟਸ ਵੈਲਫੇਅਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਅਮਰਜੀਤ ਸਿੰਘ ਨੇ ਦੱਸਿਆ ਕਿ ਦਸ਼ਮੇਸ਼ ਨਗਰ ਦੀ ਗਲੀ ਪੰਚਾਇਤ ਵੱਲੋਂ ਬਣਾਈ ਹੋਈ ਸਰਕਾਰੀ ਗਲੀ ਹੈ। ਇਸ ਵਿੱਚ ਪਾਣੀ ਦੀ ਨਿਕਾਸੀ ਲਈ ਜਮੀਨਦੋਜ ਨਾਲਾ ਬਣਿਆ ਹੋਇਆ ਹੈ। ਉਹਨਾਂ ਕਿਹਾ ਕਿ ਦੋ ਦਿਨ ਪਹਿਲਾਂ ਇਸ ਗਲੀ ਦੇ ਇਕ ਮਕਾਨ ਮਾਲਕ ਵਲੋੱ ਆਪਣੇ ਘਰ ਦੇ ਅੱਗੇ ਗਲੀ ਵਿੱਚ ਹੀ ਬੋਰ ਕਰਨਾ ਸ਼ੁਰੂ ਕਰ ਦਿੱਤਾ ਹੋਇਆ ਹੈ ਅਤੇ ਬੋਰ ਕਰਨ ਸਮੇੱ ਨਿਕਲੀ ਮਿੱਟੀ ਨੂੰ ਗਲੀ ਦੇ ਨਾਲੇ ਵਿੱਚ ਹੀ ਸੁੱਟਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਬੋਰ ਕਰਨ ਲਈ ਗਲੀ ਦੀ ਵੀ ਭੰਨਤੋੜ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਉਹਨਾਂ ਨੇ ਇਸ ਦੀ ਸੂਚਨਾ ਬੀਡੀਪੀਓ ਖਰੜ ਰਣਜੀਤ ਸਿੰਘ ਨੂੰ ਦਿੱਤੀ ਜਿਹਨਾਂ ਨੇ ਇਸ ਸਬੰਧੀ ਸਬੰਧਿਤ ਐਸਡੀਓ ਨੂੰ ਕਾਰਵਾਈ ਕਰਨ ਲਈ ਕਿਹਾ ਅਤੇ ਐਸਡੀਓ ਨੇ ਇਸ ਸਬੰਧੀ ਬਲੌਂਗੀ ਦੇ ਥਾਣਾ ਮੁਖੀ ਨੂੰ ਇਹ ਕੰਮ ਰੁਕਵਾਉਣ ਲਈ ਕਿਹਾ। ਉਹਨਾਂ ਕਿਹਾ ਕਿ ਉਹਨਾਂ ਸਮੇਤ ਮੁਹੱਲਾ ਵਾਸੀਆਂ ਦੇ ਬਿਆਨ ਪੁਲੀਸ ਨੇ ਲੈ ਲਏ ਹਨ ਪਰ ਗਲੀ ਵਿੱਚ ਹੀ ਬੋਰ ਕਰਨ ਦਾ ਕੰਮ ਅਜੇ ਵੀ ਜਾਰੀ ਹੈ, ਜਿਸ ਨੂੰ ਰੋਕਿਆ ਨਹੀਂ ਗਿਆ। ਉਹਨਾਂ ਮੰਗ ਕੀਤੀ ਕਿ ਗਲੀ ਵਿੱਚ ਕੀਤੇ ਜਾ ਰਹੇ ਬੋਰ ਦਾ ਕੰਮ ਤੁਰੰਤ ਬੰਦ ਕਰਵਾਇਆ ਜਾਵੇ। ਇਸ ਮੌਕੇ ਵਰਿੰਦਰ ਸਿੰਘ ਮੱਲੀ, ਦੀਪਕ ਗੁਪਤਾ, ਰਾਜੇਸ਼ ਕੁਮਾਰ, ਏ ਐਸ ਬੈਂਸ, ਪੁਸਵਿੰਦਰ , ਗੌਰਵ ਵੀ ਮੌਜੂਦ ਸਨ। ਇਸ ਸਬੰਧੀ ਸੰਪਰਕ ਕਰਨ ’ਤੇ ਬੀਡੀਪੀਓ ਖਰੜ ਰਣਜੀਤ ਸਿੰਘ ਨੇ ਕਿਹਾ ਕਿ ਉਹਨਾਂ ਨੇ ਇਸ ਸਬੰਧੀ ਕੇਸ ਪੁਲੀਸ ਨੂੰ ਦੇ ਦਿੱਤਾ ਸੀ ਤੇ ਅਗਲੀ ਕਾਰਵਾਈ ਪੁਲੀਸ ਵੱਲੋਂ ਹੀ ਕੀਤੀ ਜਾਵੇਗੀ। ਬਲੌਂਗੀ ਥਾਣੇ ਦੇ ਐਸਐਚਓ ਸ੍ਰੀ ਮਨਫੂਲ ਸਿੰਘ ਨੇ ਸੰਪਰਕ ਕਰਨ ਤੇ ਕਿਹਾ ਕਿ ਉਹਨਾਂ ਨੇ ਸੂਚਨਾ ਮਿਲਣ ਤੇ ਤੁਰੰਤ ਹੀ ਕਾਰਵਾਈ ਕਰਦਿਆਂ ਗਲੀ ਵਿੱਚ ਬੋਰ ਕੀਤੇ ਜਾਣ ਦਾ ਕੰਮ ਰੋਕ ਦਿੱਤਾ ਸੀ ਅਤੇ ਇਸ ਸਮੇਂ ਵੀ ਕੰਮ ਬੰਦ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ