Nabaz-e-punjab.com

ਦੁਕਾਨਾਂ ਦੇ ਅੱਗੇ ਜ਼ਬਰਦਸਤੀ ਫੜੀ ਲਗਾਉਣ ਵਾਲਿਆਂ ਨੂੰ ਹਟਾਉਣ ਲਈ ਪੁਲੀਸ ਬੁਲਾਉਣੀ ਪਈ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਅਕਤੂਬਰ:
ਇੱਥੋਂ ਦੇ ਫੇਜ਼-3ਬੀ2 ਦੀ ਮਾਰਕੀਟ ਵਿੱਚ ਦੁਕਾਨਾਂ ਦੇ ਸਾਹਮਣੇ ਜ਼ਬਰਦਸਤੀ ਫੜੀਆਂ ਲਗਾ ਕੇ ਆਪਣਾ ਸਮਾਨ ਵੇਚਣ ਵਾਲਿਆਂ ਨੂੰ ਉੱਥੋਂ ਹਟਾਉਣ ਲਈ ਅੱਜ ਮਾਰਕੀਟ ਦੇ ਦੁਕਾਨਦਾਰਾਂ ਨੂੰ ਪੁਲੀਸ ਬੁਲਾਉਣੀ ਪਈ। ਸਥਾਨਕ ਫੇਜ਼-3ਬੀ2 ਵਿੱਚ ਸਿੰਧੀ ਸਵੀਟਸ ਦੇ ਸਾਹਮਣੇ ਇਕ ਵਿਅਕਤੀ ਨੇ ਟੇਬਲ ਲਗਾ ਕੇ ਉੱਥੇ ਰੈਡੀਮੇਡ ਕੱਪੜਿਆਂ ਦਾ ਢੇਰ ਲਗਾ ਦਿੱਤਾ ਅਤੇ ਕੱਪੜੇ ਵੇਚਣ ਲਈ ਉੱਚੀ ਉੱਚੀ ਆਵਾਜ਼ਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਤਰ੍ਹਾਂ ਨਾਲ ਲੱਗਦੇ ਰੈਡੀਮੇਡ ਕੱਪੜਿਆਂ ਦੇ ਸ਼ੋਅਰੂਮ ਮਾਲਕ ਨੇ ਜਦੋਂ ਇਤਰਾਜ਼ ਕੀਤਾ ਤਾਂ ਦੁਕਾਨ ਦੇ ਅੱਗੇ ਜ਼ਬਰਦਸਤੀ ਫੜੀਆਂ ਲਗਾਉਣ ਵਾਲਿਆਂ ਨੇ ਇਹ ਕਹਿ ਕਿ ਉਨ੍ਹਾਂ ਨੇ ਮੁਹਾਲੀ ਨਗਰ ਨਿਗਮ ਤੋਂ ਪਰਚੀ ਕਟਵਾਈ ਹੋਈ ਹੈ ਅਤੇ ਉਹ ਉਨ੍ਹਾਂ ਨੂੰ ਉੱਥੋਂ ਨਹੀਂ ਹਟਾ ਸਕਦੇ ਹਨ। ਇਸ ਦੌਰਾਨ ਉੱਥੇ ਨਾਲ ਹੀ ਪੰਜ ਹੋਰ ਵਿਅਕਤੀਆਂ ਨੇ ਵੀ ਟੇਬਲ ਲਗਾ ਕੇ ਆਪਣੀਆਂ ਫੜੀਆਂ ਲਗਾ ਲਈਆਂ ਅਤੇ ਉੱਥੇ ਆਪਣਾ ਸਾਮਾਨ ਸਜਾ ਕੇ ਬੈਠ ਗਏ।
ਉਧਰ, ਸੂਚਨਾ ਮਿਲਦੇ ਹੀ ਮਾਰਕੀਟ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਭਾਈ ਜਤਿੰਦਰਪਾਲ ਸਿੰਘ ਜੇਪੀ ਨੇ ਵੀ ਉੱਥੇ ਪਹੁੰਚ ਗਏ ਅਤੇ ਸਥਿਤੀ ਦਾ ਜਾਇਜ਼ਾ ਲਿਆ। ਸ੍ਰੀ ਜੇਪੀ ਨੇ ਜਦੋਂ ਫੜੀ ਵਾਲੇ ਨੂੰ ਨਗਰ ਨਿਗਮ ਦੀ ਪਰਚੀ ਦਿਖਾਉਣ ਲਈ ਕਿਹਾ ਤਾਂ ਉਸ ਨੇ ਪਰਚੀ ਦਿਖਾਉਣ ਤੋਂ ਇਨਕਾਰ ਕਰ ਦਿੱਤਾ। ਇਸ ਮਗਰੋਂ ਮਾਰਕੀਟ ਦੇ ਪ੍ਰਧਾਨ ਨੇ ਨਗਰ ਨਿਗਮ ਦੀ ਤਹਿ ਬਾਜ਼ਾਰੀ ਸ਼ਾਖਾ ਦੇ ਸੁਪਰਡੈਂਟ ਜਸਵਿੰਦਰ ਸਿੰਘ ਨਾਲ ਫੋਨ ’ਤੇ ਤਾਲਮੇਲ ਕਰਕੇ ਪੁੱਛਿਆ ਗਿਆ ਕਿ ਫੜੀਆਂ ਵਾਲਿਆਂ ਦੀਆਂ ਪਰਚੀਆਂ ਕੱਟੀਆਂ ਜਾ ਰਹੀਆਂ ਸਨ ਜਾਂ ਨਹੀਂ ਤਾਂ ਨਿਗਮ ਮੁਲਾਜ਼ਮ ਨੇ ਸਪੱਸ਼ਟ ਕੀਤਾ ਕਿ ਅਜੇ ਤਾਈਂ ਕਿਸੇ ਮਾਰਕੀਟ ਵਿੱਚ ਦੁਕਾਨਾਂ ਦੇ ਅੱਗੇ ਫੜੀ ਲਗਾਉਣ ਵਾਲੇ ਦੀ ਕੋਈ ਪਰਚੀ ਨਹੀਂ ਕੱਟੀ ਗਈ ਹੈ। ਜਦੋਂ ਫੜੀ ਵਾਲੇ ਬਹਿਸ ’ਤੇ ਉਤਰ ਆਏ ਤਾਂ ਮਾਰਕੀਟ ਦੇ ਪ੍ਰਧਾਨ ਨੇ ਮਟੌਰ ਥਾਣੇ ਵਿੱਚ ਫੋਨ ਕਰਕੇ ਪੁਲੀਸ ਸੱਦੀ ਲਈ ਅਤੇ ਮਾਰਕੀਟ ਵਿੱਚ ਸ਼ੋਅਰੂਮ ਦੇ ਬਾਹਰ ਵੱਖ-ਵੱਖ ਤਰ੍ਹਾਂ ਦਾ ਸਮਾਨ ਵੇਚਣ ਵਾਲੇ ਨਾਜਾਇਜ਼ ਰੇਹੜੀਆਂ ਫੜੀਆਂ ਵਾਲਿਆਂ ਨੂੰ ਉੱਥੋਂ ਭਜਾਇਆ ਗਿਆ। ਉਨ੍ਹਾਂ ਮੰਗ ਕੀਤੀ ਕਿ ਨਗਰ ਨਿਗਮ ਵੱਲੋਂ ਨਾਜਾਇਜ਼ ਫੜੀਆਂ ਹਟਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇ ਤਾਂ ਜੋ ਪਹਿਲਾਂ ਹੀ ਆਰਥਿਕ ਮੰਦੀ ਦੀ ਮਾਰ ਝੱਲ ਰਹੇ ਦੁਕਾਨਦਾਰਾਂ ਨੂੰ ਕੁਝ ਰਾਹਤ ਮਿਲ ਸਕੇ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…