nabaz-e-punjab.com

ਕਲਾਕਾਰ ਦਰਸ਼ਨ ਅੌਲਖ ਨਾਲ 42 ਲੱਖ ਦੀ ਠੱਗੀ ਮਾਰਨ ਵਾਲੇ ਵਿਰੁੱਧ ਪੁਲੀਸ ਕੇਸ ਦਰਜ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਅਗਸਤ:
ਪੰਜਾਬੀ ਅਤੇ ਹਿੰਦੀ ਫਿਲਮਾਂ ਦੇ ਉੱਘੇ ਕਲਾਕਾਰ ਦਰਸ਼ਨ ਅੌਲਖ ਦੇ ਨਾਲ ਪਿੰਡ ਨਵਾਂ ਗਰਾਓਂ (ਕਰੋਰਾਂ) ਵਿੱਚ ਪਲਾਟ ਵੇਚਣ ਦੇ ਨਾਂ ’ਤੇ 42 ਲੱਖ ਰੁਪਏ ਦੇ ਠੱਗੀ ਮਾਰੀ। ਇਸ ਸਬੰਧੀ ਅੌਲਖ ਨੇ ਜ਼ਿਲ੍ਹਾ ਪੁਲੀਸ ਮੁਖੀ ਕੁਲਦੀਪ ਸਿੰਘ ਚਾਹਲ ਕੋਲ ਇਸ ਧੋਖਾਧੜੀ ਦੀ ਸ਼ਿਕਾਇਤ ਦਰਜ ਕਰਵਾਈ ਜਿਸ ਦੇ ਆਧਾਰ ਤੇ ਪਿੰਡ ਨਵਾਂ ਗਰਾਓਂ ਦੇ ਵਸਨੀਕ ਹਰਚੰਦ ਸਿੰਘ ਦੇ ਵਿਰੁੱਧ ਆਈਪੀਸੀ ਦੀ ਧਾਰਾ 420 ਅਤੇ ਪੰਜਾਬ ਅਪਾਰਟਮੈਂਟ ਐਂਡ ਪ੍ਰਾਪਰਟੀ ਰੈਗੂਲੇਸ਼ਨ ਐਕਟ 1995 ਦੀ ਧਾਰਾ 36 (1) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਦਰਸ਼ਨ ਅੌਲਖ ਨੇ ਦੱਸਿਆ ਕਿ ਉਹ ਮਕਾਨ ਬਣਾਉਣ ਲਈ ਜਗ੍ਹਾ ਦੀ ਭਾਲ ਕਰ ਰਹੇ ਸਨ ਤਾਂ ਹਰਚੰਦ ਸਿੰਘ ਨਾਂ ਦੇ ਵਿਅਕਤੀ ਨੇ ਉਨ੍ਹਾਂ ਨੂੰ ਕਿਹਾ ਕਿ ਪੁੱਡਾ ਤੋਂ ਮਨਜੂਰ ਸ਼ੁੱਦਾ ਅਤੇ ਤਕਸੀਮ ਕੀਤਾ ਹੋਇਆ 8 ਮਰਲੇ ਦਾ ਰਿਹਾਇਸ਼ੀ ਪਲਾਟ ਉਪਲਬਧ ਹੈ। ਉਨ੍ਹਾਂ ਦੱਸਿਆ ਕਿ ਇਸ ਪਲਾਟ ਦਾ ਸੌਦਾ 42 ਲੱਖ ਰੁਪਏ ਵਿਚ ਤਹਿ ਹੋਇਆ ਜਿਸ ਦੀ ਹਰਚੰਦ ਸਿੰਘ ਨੇ ਰਜਿਸਟਰੀ ਕਰਵਾ ਦਿੱਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਇਹ ਜਗ੍ਹਾ 8 ਮਰਲੇ ਤੋਂ ਘੱਟ ਹੈ ਅਤੇ ਬਰਸਾਤੀ ਨਾਲੇ ਵਿਚ ਇਹ ਜਗ੍ਹਾ ਆਉਂਦੀ ਹੈ। ਜਦੋਂ ਇਸ ਬਾਰੇ ਹਰਚੰਦ ਸਿੰਘ ਨੂੰ ਪੁੱਛਿਆ ਤਾਂ ਉਸ ਨੇ ਭਰੋਸਾ ਦਿੱਤਾ ਕਿ ਅਜਿਹੀ ਕੋਈ ਗੱਲ ਨਹੀਂ ਤੇ ਉਹ ਸਾਰਾ ਕੰਮ ਪੁੱਡਾ ਤੋਂ ਸਹੀ ਢੰਗ ਨਾਲ ਮਨਜੂਰ ਕਰਵਾ ਕੇ ਦੇਵੇਗਾ। ਉਨ੍ਹਾਂ ਕਿਹਾ ਕਿ ਉਕਤ ਵਿਅਕਤੀ 6-7 ਸਾਲ ਉਨ੍ਹਾਂ ਨੂੰ ਲਾਰੇ ਲਗਾਉਂਦਾ ਰਿਹਾ ਹੈ ਤੇ ਹੁਣ ਆ ਕੇ ਉਹ ਬਿਲਕੁਲ ਹੀ ਮੁਕਰ ਗਿਆ। ਉਨ੍ਹਾਂ ਕਿਹਾ ਕਿ ਉਸ ਵਿਅਕਤੀ ਨੇ ਉਨ੍ਹਾਂ ਨੂੰ ਸਪੱਸ਼ਟ ਕਹਿ ਦਿੱਤੀ ਕਿ ਜੋ ਕਰਨਾ ਹੈ ਕਰ ਲਵੋਂ ਹੁਣ ਕੁੱਝ ਨਹੀਂ ਹੋ ਸਕਦਾ।
ਸ੍ਰੀ ਅੌਲਖ ਨੇ 4 ਮਈ ਨੂੰ ਐਸਐਸਪੀ ਨੂੰ ਇਸ ਸਬੰਧੀ ਅਰਜ਼ੀ ਦਿੱਤੀ ਸੀ ਜਿਸ ਦੀ ਜਾਂਚ ਈਓ ਵਿੰਗ ਤੋਂ ਕਰਵਾਈ ਗਈ। ਆਰਥਿਕ ਅਪਰਾਧ ਸ਼ਾਖਾ ਵਲੋਂ ਕੀਤੀ ਗਈ ਜਾਂਚ ਵਿਚ ਇਹ ਤੱਥ ਸਾਹਮਣੇ ਆਏ ਕਿ ਹਰਚੰਦ ਸਿੰਘ ਅਤੇ ਮਨਜੀਤ ਸਿੰਘ ਨੇ 8 ਮਰਲੇ ਦਾ ਪਲਾਟ ਦਰਸ਼ਨ ਸਿੰਘ ਅੌਲਖ ਨੂੰ 16 ਮਈ 2011 ਨੂੰ ਇਕਰਾਰਨਾਮਾ ਕੀਤਾ ਅਤੇ 4 ਲੱਖ 30 ਹਜ਼ਾਰ ਰੁਪਏ ਪ੍ਰਤੀ ਮਰਲਾ ਦੇ ਹਿਸਾਬ ਨਾਲ 34 ਲੱਖ 40 ਹਜ਼ਾਰ ਰੁਪਏ ਵਸੂਲ ਕੀਤੇ। 27 ਮਈ 2011 ਨੂੰ 8 ਮਰਲੇ ਤੋਂ ਘੱਟ ਜਗ੍ਹਾ ਦੀ ਰਜਿਸਟਰੀ ਕਰਵਾਈ ਜਿਸ ਕਰਕੇ ਧੋਖਾਧੜੀ ਦਾ ਕੇਸ ਬਣਦਾ ਹੈ। ਗਮਾਡਾ ਦੇ ਮੁੱਖ ਪ੍ਰਸ਼ਾਸਕ ਅਤੇ ਨਗਰ ਕੌਂਸਲ ਗਵਾਂ ਗਰਾਓਂ ਦੇ ਕਾਰਜਸਾਧਕ ਅਫਸਰ ਦੀਆਂ ਰਿਪੋਰਟਾਂ ਅਨੁਸਾਰ ਇਹ ਕਾਲੋਨੀ ਸਰਕਾਰ ਵੱਲੋਂ ਮਨਜੂਰਸ਼ੁਦਾ ਨਹੀਂ ਹੈ। ਇਸ ਰਿਪੋਰਟ ਦੇ ਆਧਾਰ ਤੇ ਹਰਚੰਦ ਸਿੰਘ 4 ਅਗਸਤ ਨੂੰ ਮਾਮਲਾ ਦਰਜ ਕਰ ਲਿਆ ਗਿਆ ਹੈ। ਦਰਸ਼ਨ ਅੌਲਖ ਨੇ ਮੰਗ ਕੀਤੀ ਹੈ ਕਿ ਧੋਖਾਧੜੀ ਕਰਨ ਵਾਲੇ ਨੂੰ ਕਾਨੂੰਨ ਅਨੁਸਾਰ ਬਣਦੀ ਸਜਾ ਦਵਾਈ ਜਾਵੇ ਅਤੇ ਉਨ੍ਹਾਂ ਦੇ ਪੈਸੇ ਵਾਪਸ ਕਰਵਾਏ ਜਾਣ।

Load More Related Articles
Load More By Nabaz-e-Punjab
Load More In General News

Check Also

NIFT celebrated the festival of Basant Panchami with enthusiasm and cultural favour

NIFT celebrated the festival of Basant Panchami with enthusiasm and cultural favour Nabaz-…