nabaz-e-punjab.com

ਮੁਹਾਲੀ ਵਿੱਚ ਕਰਫਿਊ ਨਿਯਮਾਂ ਦੀ ਉਲੰਘਣਾ ਦੇ ਦੋਸ਼ ’ਚ 40 ਪੁਲੀਸ ਕੇਸ ਦਰਜ

ਚੰਡੀਗੜ੍ਹ-ਮੁਹਾਲੀ ਦੀਆਂ ਸਾਂਝੀਆਂ ਹੱਦਾਂ ’ਤੇ ਕਈ ਥਾਵਾਂ ’ਤੇ ਸੀਆਰਪੀਐਫ਼ ਤਾਇਨਾਤ

ਸੈਕਟਰ-70, ਮਟੌਰ ਤੇ ਪਿੰਡ ਸੋਹਾਣਾ, ਲਾਂਡਰਾਂ ਵਿੱਚ ਕਰਫਿਊ ਤੋੜਨ ਨੂੰ ਵਾਲਿਆਂ ਪਏ ਡੰਡੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਮਾਰਚ:
ਪੰਜਾਬ ਵਿੱਚ ਕਰੋਨਾਵਾਇਰਸ ਦੇ ਲਗਾਤਾਰ ਵਧ ਰਹੇ ਪ੍ਰਕੋਪ ਨੂੰ ਠੱਲ੍ਹਣ ਲਈ ਸੂਬਾ ਸਰਕਾਰ ਵੱਲੋਂ ਧਾਰਾ 144 ਦੇ ਤਹਿਤ ਲਗਾਏ ਗਏ ਕਰਫਿਊ ਸਬੰਧੀ ਅੱਜ ਦੂਜੇ ਦਿਨ ਵੀ ਮੁਹਾਲੀ ਜ਼ਿਲ੍ਹੇ ਅੰਦਰ ਮੁਕੰਮਲ ਕਰਫਿਊ ਰਿਹਾ ਹੈ। ਸਮੂਹ ਐਂਟਰੀ ਪੁਆਇੰਟ ਅਤੇ ਹੋਰ ਸੰਪਰਕ ਸੜਕਾਂ ’ਤੇ ਜ਼ਬਰਦਸਤ ਨਾਕਾਬੰਦੀ ਕੀਤੀ ਗਈ। ਚੰਡੀਗੜ੍ਹ-ਮੁਹਾਲੀ ਦੀਆਂ ਸਾਂਝੀਆਂ ਹੱਦਾਂ ’ਤੇ ਪੰਜਾਬ ਪੁਲੀਸ ਦੇ ਨਾਲ ਸੀਆਰਪੀਐਫ਼ ਦੇ ਜਵਾਨ ਵੀ ਤਾਇਨਾਤ ਕੀਤੇ ਗਏ ਸਨ। ਸਮੁੱਚਾ ਸ਼ਹਿਰ ਅਤੇ ਆਸਪਾਸ ਇਲਾਕੇ ਵਿੱਚ ਸੁੰਨ ਪਸਰੀ ਹੋਈ ਸੀ। ਉਧਰ, ਕਰਫਿਊ ਦੇ ਬਾਵਜੂਦ ਕਈ ਥਾਵਾਂ ’ਤੇ ਲੋਕ ਘਰਾਂ ਤੋਂ ਬਾਹਰ ਨਿਕਲਣ ਦੇ ਮਾਮਲੇ ਵੀ ਸਾਹਮਣੇ ਆਏ ਹਨ। ਇਸ ਸਬੰਧੀ ਕਰਫਿਊ ਨਿਯਮ ਤੋੜਨ ਦੇ ਦੋਸ਼ ਹੇਠ ਵੱਖ-ਵੱਖ ਥਾਣਿਆਂ ਵਿੱਚ 40 ਤੋਂ ਵੱਧ ਕੇਸ ਦਰਜ ਕੀਤੇ ਜਾਣ ਬਾਰੇ ਪਤਾ ਲੱਗਾ ਹੈ।
ਇਸੇ ਦੌਰਾਨ ਸੈਕਟਰ-70, ਪਿੰਡ ਮਟੌਰ, ਸੋਹਾਣਾ ਅਤੇ ਲਾਂਡਰਾਂ ਵਿੱਚ ਵੀ ਕਰਫਿਊ ਤੋੜਨ ਵਾਲਿਆਂ ਨੂੰ ਪੁਲੀਸ ਅਤੇ ਆਪ ਮੁਹਾਰੇ ਚੌਧਰੀ ਬਣੇ ਗਏ ਵਿਅਕਤੀਆਂ ਦੇ ਡੰਡੇ ਪਏ ਹਨ। ਸੈਕਟਰ-70 ਅਤੇ ਪਿੰਡ ਮਟੌਰ ਵਿੱਚ ਕੁਝ ਨੌਜਵਾਨ ਆਪ ਮੁਹਾਰੇ ਚੌਧਰੀ ਬਣੇ ਹੋਏ ਸੀ। ਜਿਹੜੇ ਗਲੀ ਮੁਹੱਲੇ ਵਿੱਚ ਕਿਸੇ ਨੂੰ ਬਾਹਰ ਆਉਂਦੇ ਜਾਂਦੇ ਦੇਖ ਕੇ ਡੰਡੇ ਮਾਰਨ ਲੱਗ ਜਾਂਦੇ ਸੀ। ਇਸ ਸਬੰਧੀ ਰਾਜੂ ਪੇਂਟਰ ਨਾਂਅ ਦੇ ਵਿਅਕਤੀ ਨੇ ਥਾਣਾ ਮਟੌਰ ਵਿੱਚ ਸ਼ਿਕਾਇਤ ਦਿੱਤੀ ਹੈ। ਉਸ ਨੇ ਕਿਹਾ ਕਿ ਉਹ ਤੇ ਉਨ੍ਹਾਂ ਦਾ ਗੁਆਂਢੀ ਦੁਕਾਨ ਖੁੱਲ੍ਹੀ ਹੋਣ ਬਾਰੇ ਸੂਚਨਾ ਮਿਲਣ ’ਤੇ ਘਰੇਲੂ ਸਮਾਨ ਲੈਣ ਗਏ ਸੀ। ਜਿੱਥੇ ਕੁਝ ਨੌਜਵਾਨਾਂ ਜਿਨ੍ਹਾਂ ਨੇ ਆਪਣੇ ਹੱਥਾਂ ਵਿੱਚ ਡੰਡੇ ਫੜੇ ਹੋਏ ਸੀ। ਜਿਨ੍ਹਾਂ ਨੇ ਪਹਿਲਾਂ ਉਨ੍ਹਾਂ ਨੂੰ ਭਜਾ ਦਿੱਤਾ ਫਿਰ ਘਰ ਦੇ ਨੇੜੇ ਬੱਚਿਆਂ ਦੇ ਸਾਹਮਣੇ ਡੰਡੇ ਮਾਰ ਕੇ ਜ਼ਲੀਲ ਕੀਤਾ ਗਿਆ।
ਇੰਜ ਹੀ ਇੱਥੋਂ ਦੇ ਇਤਿਹਾਸਕ ਪਿੰਡ ਸੋਹਾਣਾ ਵਿੱਚ ਵੀ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲਣ ਬਾਰੇ ਪਤਾ ਲੱਗਾ ਹੈ। ਸੂਚਨਾ ਮਿਲਦੇ ਹੀ ਪੁਲੀਸ ਕਰਮਚਾਰੀ ਮੌਕੇ ’ਤੇ ਪਹੁੰਚ ਗਏ ਅਤੇ ਪਿੰਡ ਦੀਆਂ ਗਲੀਆਂ ਅਤੇ ਸੜਕਾਂ ’ਤੇ ਘੁੰਮ ਰਹੇ ਕਈ ਲੋਕਾਂ ਨੂੰ ਡੰਡੇ ਦੇ ਜ਼ੋਰ ਨਾਲ ਘਰਾਂ ਵਿੱਚ ਵਾੜਿਆ ਅਤੇ ਕਈ ਦੁਕਾਨਾਂ ਖੋਲ੍ਹ ਕੇ ਬੈਠੇ ਦੁਕਾਨਦਾਰਾਂ ਨੂੰ ਦੁਕਾਨਾਂ ਬੰਦ ਕਰਵਾ ਕੇ ਉੱਥੋਂ ਭਜਾਇਆ। ਪਿੰਡ ਲਾਂਡਰਾਂ ਵਿੱਚ ਕੁਝ ਕਿਰਾਏਦਾਰ ਘਰਾਂ ਤੋਂ ਬਾਹਰ ਨਿਕਲੇ ਅਤੇ ਉਨ੍ਹਾਂ ਨੂੰ ਪੁਲੀਸ ਨੇ ਡੰਡੇ ਦਿਖਾ ਕੇ ਨਾਲ ਵਾਪਸ ਮੋੜਿਆਂ ਹੈ।

Load More Related Articles
Load More By Nabaz-e-Punjab
Load More In General News

Check Also

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ ਗੋਲੇ ਸੁੱਟੇ

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ…