ਲੜਕੀ ਨਾਲ ਅਸ਼ਲੀਲ ਹਰਕਤ ਕਰਨ ਵਾਲਾ ਕਾਬੂ

ਨਬਜ਼-ਏ-ਪੰਜਾਬ, ਅੰਮ੍ਰਿਤਸਰ 4 ਮਾਰਚ (ਬਿਉਰੋ)
ਬਟਾਲਾ ਤੋਂ ਕੁੱਝ ਦੂਰੀ ‘ਤੇ ਸਥਿਤ ਪਿੰਡ ਧਰਮਕੋਟ ਬੱਗਾ ਦੇ ਈਸਾ ਨਗਰ ਮੁਹੱਲੇ ‘ਚ ਇਕ ਲੜਕੀ ਵਲੋਂ ਆਪਣੇ ਗੁਆਂਢ ਰਹਿੰਦੇ ਲੜਕੇ ‘ਤੇ ਜਬਰਦਸਤੀ ਘਰ ‘ਚ ਦਾਖਲ ਹੋ ਉਸ ਨਾਲ ਅਸ਼ਲੀਲ ਹਰਕਤਾਂ ਕਰਨ ਦਾ ਦੌਸ਼ ਲਗਾਉਂਦਿਆਂ ਪੁਲਸ ਪ੍ਰਸ਼ਾਸਣ ਕੋਲੋਂ ਇਨਸਾਫ਼ ਦੀ ਮੰਗ ਕੀਤੀ ਗਈ ਹੈ। ਇਸ ਸਬੰਧੀ ਪੀੜ੍ਹਤ ਲੜਕੀ ਸਪਨਾ (ਕਾਲਪਨਿਕ ਨਾਂਅ) ਵਾਸੀ ਧਰਮਕੋਟ ਬੱਗਾ ਈਸਾ ਨਗਰ ਨੇ ਦੱਸਿਆ ਕਿ ਮੇਰੇ ਦੋ ਭਰਾ ਹਨ ਜੋ ਗੰਭੀਰ ਬਿਮਾਰੀਆਂ ਦੀ ਲਪੇਟ ‘ਚ ਹਨ ਅਤੇ ਮੇਰੀ ਮਾਤਾ ਜੋ ਕਿ ਪੈਲਸਾਂ ‘ਚ ਦਿਹਾੜੀ ਟੱਪਾ ਕਰਕੇ ਸਾਡਾ ਪੇਟ ਪਾਲਦੀ ਹੈ ਪਰ ਬੀਤੇ ਐਤਵਾਰ ਮੇਰੇ ਪਰਿਵਾਰਕ ਮੈਂਬਰ ਕੰਮ ਕਰਨ ਘਰੋਂ ਬਾਹਰ ਗਏ ਤਾਂ ਦੁਪਹਿਰ ਨੂੰ ਮੇਂ ਘਰ ‘ਚ ਇਕੱਲੀ ਆਪਣੇ ਕਮਰੇ ‘ਚ ਟੀ.ਵੀ ਦੇਖ ਰਹੀ ਸੀ ਤਾਂ ਸਾਡੇ ਗੁਆਂਢ ਰਹਿੰਦੇ ਲੜਕੇ ਦਵਿੰਦਰ ਮਸੀਹ ਉਰਫ਼ ਬੱਬੂ ਪੁੱਤਰ ਕਸ਼ਮੀਰ ਮਸੀਹ ਨੇ ਸਾਡੇ ਘਰ ਦੀ ਕੰਧ ਟੱਪ ਕੇ ਜਬਰਦਸਤੀ ਮੇਰੇ ਕਮਰੇ ‘ਚ ਦਾਖਲ ਹੋ ਗਿਆ ਅਤੇ ਮੇਰੇ ਨਾਲ ਅਸ਼ਲੀਲ ਹਰਕਤਾਂ ਕਰਨ ਲੱਗ ਪਿਆ ਜਿਸ ਦਾ ਜਦ ਮੇਂ ਵਿਰੋਧ ਕੀਤਾ ਤਾਂ ਉਹ ਮੇਰੇ ਮੂੰਹ ‘ਤੇ ਚਪੇੜਾਂ ਮਾਰਨ ਲੱਗ ਪਿਆ ਤਾਂ ਮੇਂ ਰੌਲਾ ਪਾ ਦਿੱਤਾ ਜਿਸ ਉਪਰੰਤ ਉਕਤ ਲੜਕਾ ਭੱਜ ਗਿਆ । ਇਹ ਮਾਮਲਾ ਜਦ ਜਿਲ੍ਹੇ ਦੇ ਉਘੇ ਸਮਾਜ ਸੇਵਕ ਤੇ ਨੌਜਵਾਨ ਆਗੂ ਯੁੱਧਬੀਰ ਸਿੰਘ ਮਾਲਟੂ ਦੇ ਧਿਆਨ ‘ਚ ਪੀੜ੍ਹਤ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਲਿਆਂਦਾ ਤਾਂ ਯੁੱਧਬੀਰ ਮਾਲਟੂ ਨੇ ਤੁਰੰਤ ਇਸ ਗੰਭੀਰ ਮਾਮਲੇ ਸਬੰਧੀ ਡੀ.ਐਸ.ਪੀ ਫਤਿਹਗੜ੍ਹ ਚੂੜ੍ਹੀਆਂ ਸੋਹਣ ਸਿੰਘ ਅਤੇ ਐਸ.ਐਚ.ਓ ਕਿਲ੍ਹਾ ਲਾਲ ਸਿੰਘ ਇੰਨਸਪੈਕਟਰ ਗੁਰਵਿੰਦਰ ਸਿੰਘ ਨਾਲ ਗੱਲਬਾਤ ਕਰਕੇ ਪੀੜ੍ਹਤ ਲੜਕੀ ਨੂੰ ਇਨਸਾਫ਼ ਦੇਣ ਦੀ ਮੰਗ ਕੀਤੀ ਜਿਸ ਉਪਰੰਤ ਡੀ.ਐਸ.ਪੀ ਸੋਹਣ ਸਿੰਘ ਵਲੋਂ ਵਿਸ਼ਵਾਸ ਦਿੱਤਾ ਕਿ ਕਿਸੇ ਵੀ ਗਰੀਬ ਨਾਲ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ ਜਿਸ ਉਪਰੰਤ ਉਨਾਂ ਥਾਣਾ ਕਿਲ੍ਹਾ ਲਾਲ ਸਿੰਘ ਦੀ ਪੁਲਸ ਵਲੋਂ ਤੁਰੰਤ ਸਬੰਧਤ ਮੁਲਜ਼ਮ ਖਿਲਾਫ਼ ਪਰਚਾ ਦਰਜ਼ ਕਰਕੇ ਸਲਾਖਾਂ ਪਿੱਛੇ ਧੱਕਣ ਦੇ ਆਦੇਸ਼ ਜਾਰੀ ਕਰ ਦਿੱਤੇ

ਕੀ ਕਹਿਣਾ ਹੈ ਐਸ.ਐਚ.ਓ ਕਿਲ੍ਹਾ ਲਾਲ ਸਿੰਘ ਦਾ-
ਇਸ ਸਬੰਧੀ ਜਦ ਥਾਣਾ ਕਿਲ੍ਹਾ ਲਾਲ ਸਿੰਘ ਦੇ ਐਸ.ਐਚ.ਓ ਗੁਰਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨਾਂ ਕਿਹਾ ਕਿ ਅਸੀਂ ਉਕਤ ਪੀੜ੍ਹਤ ਲੜਕੀ ਨਾਲ ਅਸ਼ਲੀਲ ਹਰਕਤਾਂ ਕਰਨ ਵਾਲੇ ਲੜਕੇ ਦਵਿੰਦਰ ਮਸੀਹ ਪੁੱਤਰ ਕਸ਼ਮੀਰ ਮਸੀਹ ਵਾਸੀ ਈਸਾ ਨਗਰ ਧਰਮਕੋਟ ਬੱਗਾ ਨੂੰ ਕਾਬੂ ਕਰਕੇ ਸਲਾਖਾਂ ਪਿੱਛੇ ਧੱਕ ਦਿੱਤਾ ਹੈ ਜਿਸ ਖਿਲਾਫ਼ ਐਸ.ਆਈ. ਥੱਮਣ ਸਿੰਘ , ਏ.ਐਸ.ਆਈ ਬਿੰਦੂ ਕੁਮਾਰੀ ‘ਤੇ ਅਧਾਰਿਤ ਪੁਲਸ ਟੀਮ ਵਲੋਂ ਧਾਰਾ 354-ਬੀ , 452 ਤਹਿਤ ਮੁਕੱਦਮਾ ਦਰਜ਼ ਕਰਦੇ ਹੋਏ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮੌਕੇ ਐਸ.ਐਚ. ਗੁਰਵਿੰਦਰ ਸਿੰਘ ਨੇ ਕਿਹਾ ਕਿ ਅਜਿਹੇ ਮਾਮਲਿਆਂ ਸਬੰਧੀ ਪੀੜ੍ਹਤ ਧਿਰਾਂ ਨੂੰ ਕਿਸੇ ਕੋਲੋਂ ਡਰਨ ਦੀ ਲੋੜ ਨਹੀਂ ਹੈ ਜਦਕਿ ਆਮ ਜਨਤਾ ਨੂੰ ਬਿਨਾਂ ਦੇਰੀ ਤੁਰੰਤ ਇਨਸਾਫ਼ ਦੇਣ ਲਈ ਪੁਲਸ ਪ੍ਰਸ਼ਾਸਣ ਪੂਰੀ ਤਰ੍ਹਾਂ ਵਚਣਬੱਧ ਹੈ ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …