ਪਿੰਡ ਚਾਊਮਾਜਰਾ ਵਿੱਚ 3 ਦਿਨਾਂ ਦੀ ਲਾਵਾਰਸ ਬੱਚੀ ਮਿਲੀ, ਪੁਲੀਸ ਨੇ ਬੱਚੀ ਨੂੰ ਹਸਪਤਾਲ ਪਹੁੰਚਾਇਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਅਪਰੈਲ:
ਸਥਾਨਕ ਏਅਰਪੋਰਟ ਰੋਡ ਉਪਰ ਪਿੰਡ ਚਾਉਮਾਜਰਾ ਵਿੱਚ ਅੱਜ ਇਕ 3 ਦਿਨਾਂ ਦੀ ਲਾਵਾਰਸ ਬੱਚੀ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਚਾਊਮਾਜਰਾ ਵਿੱਚ ਜੰਗਲੀ ਇਲਾਕੇ ਵਿੱਚ ਸੜਕ ਕਿਨਾਰੇ ਸਥਿਤ ਇਕ ਰੁੱਖ ਹੇਠਾਂ ਇਹ ਬੱਚੀ ਪਈ ਸੀ,ਜਿਸ ਨੂੰ ਸਥਾਨਕ ਵਾਸੀ ਗੁਰਜੰਟ ਸਿੰਘ ਦੇ ਨੌਕਰਾਂ ਨੇ ਵੇਖਿਆ ਅਤੇ ਗੁਰਜੰਟ ਸਿੰਘ ਨੂੰ ਇਸ ਦੀ ਸੂਚਨਾ ਦਿਤੀ। ਗੁਰਜੰਟ ਸਿੰਘ ਨੇ ਤੁਰੰਤ ਇਸ ਦੀ ਸੂਚਨਾ ਰੂਰਲ ਰੇਪਿਡ ਫੋਰਸ ਨੂੰ ਦਿਤੀ। ਪੁਲੀਸ ਨੇ ਇਸ ਬੱਚੀ ਨੂੰ ਸਿਵਲ ਹਸਪਤਾਲ ਫੇਜ਼ 6 ਵਿਖੇ ਪਹੁੰਚਾਇਆ। ਗੁਰਜੰਟ ਸਿੰਘ ਅਨੁਸਾਰ ਇਹ ਬੱਚੀ ਰਾਤ ਦੀ ਹੀ ਇਸ ਥਾਂ ਪਈ ਲੱਗਦੀ ਸੀ, ਕਿਉੱਕਿ ਇਸ ਬੱਚੀ ਨੂੰ ਕਈ ਥਾਵਾਂ ਉਪਰ ਮੱਛਰ ਨੇ ਕਟਿਆ ਹੋਇਆ ਸੀ। ਪੁਲੀਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਜਦੋ ਪੁਲੀਸ ਇਸ ਬੱਚੀ ਨੂੰ ਲੈ ਕੇ ਸਿਵਲ ਹਸਪਤਾਲ ਪਹੁੰਚੀ ਤਾਂ ਸਿਵਲ ਹਸਪਤਾਲ ਵਿੱਚ ਮੌਜੂਦ ਮਹਿਲਾ ਡਾਕਟਰ ਨੇ ਪਹਿਲਾਂ ਬੱਚੀ ਦਾ ਇਲਾਜ ਕਰਨੋੱ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਪਹਿਲਾਂ ਇਸਦੀ ਫਾਈਲ ਲੈ ਕੇ ਆਓ ਅਤੇ ਫਿਰ ਬੱਚੀ ਨੂੰ ਐਮਰਜੈਂਸੀ ਵਿੱਚ ਲਿਜਾਣ ਲਈ ਕਿਹਾ। ਉਕਤ ਡਾਕਟਰ ਡਾਕਟਰ ਵੱਲੋੱ ਬੱਚੀ ਦੀ ਸੰਭਾਲ ਲਈ ਪੁਲੀਸ ਨੂੰ ਵਾਰਡਨ ਲਿਆਉਣ ਲਈ ਵੀ ਕਿਹਾ। ਪੁਲੀਸ ਨੇ ਇਸ ਬੱਚੀ ਨੂੰ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਦਾਖਲ ਕਰਵਾ ਦਿਤਾ, ਜਿਥੇ ਕਿ ਇਸ ਬੱਚੀ ਦਾ ਇਲਾਜ ਚਲ ਰਿਹਾ ਹੈ।

Load More Related Articles
Load More By Nabaz-e-Punjab
Load More In Social

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…