ਪੱਤਰਕਾਰ ਕੇਜੇ ਸਿੰਘ ਤੇ ਮਾਂ ਦੇ ਦੋਹਰੇ ਕਤਲ ਮਾਮਲੇ ਵਿੱਚ ਪੁਲੀਸ ਦੇ ਹੱਥ ਖਾਲੀ

ਸੋਮਵਾਰ ਨੂੰ ਦਿਨ ਭਰ ਪੁਲੀਸ ਦੇ ਉਚ ਅਧਿਕਾਰੀਆਂ ਦੀ ਨਿਗਰਾਨੀ ਵਿੱਚ ਹੁੰਦੀ ਰਹੀ ਵੱਖ ਵੱਖ ਥਿਊਰੀਆਂ ’ਤੇ ਜਾਂਚ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਸਤੰਬਰ:
ਬੀਤੀ 22 ਅਤੇ 23 ਸਤੰਬਰ ਦੀ ਦਰਮਿਆਨੀ ਰਾਤ ਦੌਰਾਨ ਅਣਪਛਾਤੇ ਹਮਲਾਵਰਾਂ ਵਲੋੱ ਸਥਾਨਕ ਫੇਜ਼-3ਬੀ2 ਵਿੱਚ ਸਥਿਤ ਕੋਠੀ ਨੰਬਰ-1796 ਦੇ ਵਸਨੀਕ ਸੇਵਾਮੁਕਤ ਪੱਤਰਕਾਰ ਕੇ.ਜੇ. ਸਿੰਘ ਅਤੇ ਉਹਨਾਂ ਦੀ ਬਿਰਧ ਮਾਤਾ ਗੁਰਚਰਨ ਕੌਰ ਦੇ ਬੇਦਰਦੀ ਨਾਲ ਕੀਤੇ ਗਏ ਕਤਲ ਦੇ ਮਾਮਲੇ ਵਿੱਚ ਪੁਲੀਸ ਵੱਲੋਂ ਅੱਜ ਸਾਰਾ ਦਿਨ ਮ੍ਰਿਤਕ ਦੀ ਕੋਠੀ ਵਿੱਚ ਜਾਂਚ ਕੀਤੀ ਗਈ ਹਾਲਾਂਕਿ ਇਸ ਦੌਰਾਨ ਪੁਲੀਸ ਨੂੰ ਭਾਵੇਂ ਕੋਈ ਅਹਿਮ ਸੁਰਾਗ ਹੱਥ ਨਹੀਂ ਲੱਗਿਆ। ਪਰ ਹਾਈ ਪ੍ਰੋਫਾਈਲ ਮਾਮਲਾ ਹੋਣ ਕਾਰਨ ਪੁਲੀਸ ਵੱਲੋਂ ਪੂਰੀ ਸਾਵਧਾਨੀ ਵਰਤੀ ਜਾ ਰਹੀ ਹੈ ਅਤੇ ਉਸ ਵੱਲੋਂ ਹਰ ਛੋਟੀ ਤੋੱ ਛੋਟੀ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ।
ਅੱਜ ਸਵੇਰੇ ਪੰਜਾਬ ਪੁਲੀਸ ਦੇ ਡੀਜੀਪੀ ਲਾਅ ਐਂਡ ਆਰਡਰ ਹਰਦੀਪ ਸਿੰਘ ਢਿੱਲੋਂ ਅਤੇ ਆਈਜੀ ਪੁਲੀਸ ਸ੍ਰੀਮਤੀ ਸ਼ਸ਼ੀ ਪ੍ਰਭਾ ਵੱਲੋ ਘਟਨਾ ਵਾਲੀ ਥਾਂ ਦਾ ਮੁਆਇਨਾ ਕੀਤਾ ਗਿਆ। ਜ਼ਿਲ੍ਹਾ ਮੁਹਾਲੀ ਦੇ ਐਸਐਸਪੀ ਕੁਲਦੀਪ ਸਿੰਘ ਚਹਿਲ, ਐਸਪੀ ਸਿਟੀ ਜਗਜੀਤ ਸਿੰਘ ਜੱਲਾ, ਐਸਪੀ ਡਿਟੈਕਵਿਟ ਹਰਬੀਰ ਸਿੰਘ ਅਟਵਾਲ ਸਮੇਤ ਸਥਾਨਕ ਪੁਲੀਸ ਦੇ ਅਧਿਕਾਰੀਆਂ ਦੀ ਟੀਮ ਸਾਰਾ ਦਿਨ ਕੋਠੀ ਵਿੱਚ ਜਾਂਚ ਕਰਦੀ ਰਹੀ।
ਇਸ ਸੰਬੰਧੀ ਪੁਲੀਸ ਵਲੋੱ ਭਾਵੇੱ ਅੱਜ ਸਾਰਾ ਦਿਨ ਮੀਡੀਆ ਤੋੱ ਦੂਰੀ ਬਣਾ ਕੇ ਰੱਖੀ ਗਈ ਅਤੇ ਜਾਂਚ ਦੌਰਾਨ ਕਿਸੇ ਨੂੰ ਅੰਦਰ ਜਾਣ ਦੀ ਇਜਾਜਤ ਨਹੀੱ ਦਿੱਤੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਦੌਰਾਨ ਪੁਲੀਸ ਵਲੋੱ ਕੋਠੀ ਵਿੱਚ ਫਾਰੈਂਸਿਕ ਮਾਹਿਰਾਂ ਨੂੰ ਬੁਲਾ ਕੇ ਜਾਂਚ ਕਰਵਾਈ ਗਈ ਅਤੇ ਫਿੰਗਰ ਪ੍ਰਿੰਟ ਮਾਹਿਰਾਂ ਨੂੰ ਵੀ ਬੁਲਾਇਆ ਗਿਆ। ਇਸ ਦੌਰਾਨ ਪੁਲੀਸ ਵੱਲੋੱ ਮ੍ਰਿਤਕ ਦੇ ਮਕਾਨ ਤੋੱ ਇੱਕ ਮਕਾਨ ਛੱਡ ਕੇ ਰਹਿਣ ਵਾਲੇ ਪਰਿਵਾਰ ਵੱਲੋੱ ਆਪਣੇ ਘਰ ਦੇ ਬਾਹਰ ਲਗਵਾਏ ਗਏ ਸੀ ਸੀ ਟੀ ਵੀ ਕੈਮਰੇ ਦੇ ਫੁਟੇਜ ਵੀ ਵੇਖੀ ਗਈ। ਇਹ ਪਰਿਵਾਰ ਘਟਨਾ ਵੇਲੇ ਕਿਤੇ ਬਾਹਰ ਗਿਆ ਹੋਇਆ ਸੀ ਅਤੇ ਅੱਜ ਹੀ ਵਾਪਸ ਪਰਤਿਆ ਸੀ। ਐਸ ਐਸ ਪੀ ਸ੍ਰ. ਕੁਲਦੀਪ ਸਿੰਘ ਚਾਹਲ ਨੇ ਇਸ ਸਬੰਧੀ ਸੰਪਰਕ ਕਰਨ ਤੇ ਕਿਹਾ ਕਿ ਪੁਲੀਸ ਵੱਲੋੱ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਇਸ ਤੋੱ ਇਲਾਵਾ ਹੋਰ ਕੁੱਝ ਵੀ ਕਹਿਣ ਤੋੱ ਇਨਕਾਰ ਕਰ ਦਿੱਤਾ।
(ਬਾਕਸ ਆਈਟਮ)
ਸ਼ਹਿਰ ਵਿੱਚ ਅਮਨ ਕਾਨੂੰਨ ਦੀ ਹਾਲਤ ਤਰਸਯੋਗ: ਸ਼ੇਰਗਿੱਲ
ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਐਡਵੋਕੇਟ ਦਰਸ਼ਨ ਸਿੰਘ ਧਾਲੀਵਾਲ ਅਤੇ ਨਗਰ ਨਿਗਮ ਖੇਤਰ ਮੁਹਾਲੀ ਦੇ ਪ੍ਰਧਾਨ ਨਰਿੰਦਰ ਸਿੰਘ ਸ਼ੇਰਗਿੱਲ ਨੇ ਦੋਸ਼ ਲਗਾਇਆ ਹੈ ਕਿ ਮੁਹਾਲੀ ਸ਼ਹਿਰ ਵਿੱਚ ਅਮਨ ਕਾਨੂੰਨ ਦੀ ਹਾਲਤ ਤਰਸਯੋਗ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ। ਬੀਤੇ ਦਿਨੀਂ ਫੇਜ਼-3ਬੀ2 ਵਿੱਚ ਹੋਏ ਦੁਹਰੇ ਕਤਲ ਕਾਂਡ ਉੱਤੇ ਦੁੱਖ ਜਾਹਿਰ ਕਰਦਿਆਂ ਸ੍ਰੀ ਧਾਲੀਵਾਲ ਅਤੇ ਸ੍ਰੀ ਸ਼ੇਰਗਿੱਲ ਨੇ ਕਿਹਾ ਕਿ ਸ਼ਹਿਰ ਵਿੱਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਨਕਾਰਾ ਹੋ ਚੁਕੀ ਹੈ। ਪੁਲੀਸ ਵੀ ਆਈ ਪੀ ਡਿਊਟੀ ਵਿਚ ਹੀ ਉਲਝੀ ਰਹਿੰਦੀ ਹੈ ਇਸ ਕਾਰਨ ਲੋਕਾਂ ਦੀ ਜਾਨ ਮਾਲ ਦੀ ਸੁਰਖਿਆ ਉਪਰ ਸਵਾਲ ਖੜੇ ਹੋ ਗਏ ਹਨ। ਆਮ ਲੋਕਾਂ ਨੂੰ ਕਿਤੇ ਵੀ ਇਨਸਾਫ ਨਹੀਂ ਮਿਲ ਰਿਹਾ। ਦੋਸ਼ੀ ਸ਼ਰੇਆਮ ਘੁੰਮ ਰਹੇ ਹਨ ਅਤੇ ਉਹਨਾਂ ਖ਼ਿਲਾਫ਼ ਕੋਈ ਕਾਰਵਾਈ ਨਾ ਹੋਣ ਕਰਕੇ ਉਹਨਾਂ ਦੇ ਹੌਂਸਲੇ ਬਹੁਤ ਵੱਧ ਗਏ ਹਨ। ਉਹਨਾਂ ਕਿਹਾ ਕਿ ਇਸ ਦੁਹਰੇ ਕਤਲ ਕਾਂਡ (ਜਿਸ ਵਿੱਚ ਇੱਕ ਸੀਨੀਅਰ ਪੱਤਰਕਾਰ ਅਤੇ ਉਸ ਦੀ ਮਾਤਾ ਦਾ ਬੇਦਰਦੀ ਨਾਲ ਕਤਲ ਕੀਤਾ ਗਿਆ ਹੈ) ਕਾਰਨ ਲੋਕਾਂ ਵਿਚ ਦਹਿਸ਼ਤ ਫੈਲ ਗਈ ਹੈ। ਲੋਕਾਂ ਵਿਚ ਡਰ ਦੀ ਭਾਵਨਾ ਪਾਈ ਜਾ ਰਹੀ ਹੈ ਅਤੇ ਆਮ ਲੋਕਾਂ ਦਾ ਪੁਲੀਸ ਤੋਂ ਵਿਸ਼ਵਾਸ ਹੀ ਉਠ ਗਿਆ ਹੈ।

Load More Related Articles
Load More By Nabaz-e-Punjab
Load More In Police

Check Also

Punjab Police busts module backed by foreign based gangsters; key operative, three weapon suppliers held with 2 pistols

Punjab Police busts module backed by foreign based gangsters; key operative, three weapon …