Share on Facebook Share on Twitter Share on Google+ Share on Pinterest Share on Linkedin ਸਮੂਹਿਕ ਬਲਾਤਕਾਰ ਦੀ ਪੀੜਤ ਅੌਰਤ ਦਾ ਦਰਦ ਸੁਣਨ ਦੀ ਬਜਾਏ ਪੁਲੀਸ ਨੇ ਮੌਕੇ ’ਤੇ ਭਜਾਇਆ ਪੀਸੀਆਰ ਕਰਮਚਾਰੀ ਨੇ ਵਾਹਨ ਚਾਲਕਾਂ ’ਤੇ ਕੱਢਿਆ ਗੁੱਸਾ, ਵਾਹਨਾਂ ਦੇ ਚਲਾਨ ਕੀਤੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਫਰਵਰੀ: ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਇੱਕ ਅੌਰਤ ਨਾਲ ਸਮੂਹਿਕ ਬਲਾਤਾਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਮੁਹਾਲੀ ਦੇ ਕੌਮਾਂਤਰੀ ਏਅਰਪੋਰਟ ਮਾਰਗ ’ਤੇ ਸਮੂਹਿਕ ਬਲਾਤਾਕਾਰ ਦੀ ਪੀੜਤ ਅੌਰਤ ਦਾ ਦੁੱਖੜਾ ਸੁਣਨ ਦੀ ਥਾਂ ਮੌਕੇ ’ਤੇ ਪੁਲੀਸ ਕਰਮਚਾਰੀਆਂ ਨੇ ਪੀੜਤ ਨੂੰ ਇਹ ਆਖ ਕੇ ਉੱਥੋਂ ਭਜਾ ਦਿੱਤਾ ਕਿ ਕੀ ਸਾਰੇ ਪੁਲੀਸ ਨੇ ਹੀ ਕਰਨੇ ਹੁੰਦੇ ਹਨ। ਇਹੀ ਨਹੀਂ ਪੀਸੀਆਰ ਕਰਮਚਾਰੀ ਨੇ ਵਾਹਨ ਚਾਲਕਾਂ ’ਤੇ ਆਪਣਾ ਗੁੱਸਾ ਕੱਢਦਿਆਂ ਹੱਥੋ ਹੱਥ ਕਈ ਵਿਅਕਤੀਆਂ ਨੇ ਬਿਨਾਂ ਹੈਲਮਟ ਤੋਂ ਚਲਾਨ ਕੱਟ ਦਿੱਤੇ। ਪ੍ਰਾਪਤ ਜਾਣਕਾਰੀ ਅਨੁਸਾਰ ਏਅਰਪੋਰਟ ਸੜਕ ਕਿਨਾਰੇ ਫੁੱਟਪਾਥ ’ਤੇ ਇੱਕ ਅੌਰਤ ਗੱਤੇ ਦੇ ਟੁਕੜਿਆਂ ਨਾਲ ਆਪਣਾ ਬਦਨ ਕੱਢ ਕੇ ਪਈ ਹੋਈ ਸੀ। ਇਸ ਦੌਰਾਨ ਉਥੋਂ ਲੰਘ ਰਹੇ ਰਾਹਗੀਰਾਂ ਨੇ ਅੌਰਤ ਦੇ ਨੇੜੇ ਦੇਖਿਆ ਤਾਂ ਸਮੂਹਿਕ ਬਲਾਤਕਾਰ ਦੀ ਗੱਲ ਸਾਹਮਣੇ ਆਈ। ਪੀੜਤ ਅੌਰਤ ਦਾ ਕਹਿਣਾ ਸੀ ਕਿ ਲੰਘੀ ਰਾਤ ਤਿੰਨ ਵਿਅਕਤੀਆਂ ਨੇ ਉਸ ਨਾਲ ਸਮੂਹਿਕ ਜਬਰ ਜਨਾਹ ਕੀਤਾ ਗਿਆ। ਇੱਕ ਰਾਹਗੀਰ ਨੇ ਪੁਲੀਸ ਕੰਟਰੋਲ ਰੂਮ ’ਤੇ ਇਸ ਹਾਦਸੇ ਬਾਰੇ ਇਤਲਾਹ ਦਿੱਤੀ ਅਤੇ ਸੂਚਨਾ ਮਿਲਣ ਤੋਂ ਕੁੱਝ ਦੇਰ ਬਾਅਦ ਇੱਕ ਪੀਸੀਆਰ ਕਰਮਚਾਰੀ ਉਥੇ ਪੁੱਜਾ। ਜਿਸ ਨੂੰ ਅੌਰਤ ਨੇ ਆਪਬੀਤੀ ਦੱਸਣ ਦੀ ਕੋਸ਼ਿਸ਼ ਕੀਤੀ ਤਾਂ ਪੁਲੀਸ ਕਬਮਚਾਰੀ ਦਾ ਕਹਿਣਾ ਸੀ ਕਿ ਸਾਰੇ ਕੰਮ ਪੁਲੀਸ ਨੇ ਥੋੜ੍ਹਾ ਕਰਨੇ ਹੁੰਦੇ ਹਨ। ਲੋਕਾਂ ਦੀ ਕੋਈ ਜ਼ਿੰਮੇਵਾਰੀ ਬਣਦੀ ਹੈ। ਇਹ ਗੱਲ ਆਖਦਿਆਂ ਪੁਲੀਸ ਕਰਮਚਾਰੀ ਨੇ ਪੀੜਤ ਅੌਰਤ ਦੇ ਬਿਆਨ ਦਰਜ ਕਰਨ ਜਾਂ ਉਸ ਨੂੰ ਹਸਪਤਾਲ ਵਿੱਚ ਪਹੁੰਚਾਉਣ ਦੀ ਬਜਾਏ ਉਸ ਨੂੰ ਮੌਥੇ ਤੋਂ ਭਜਾ ਦਿੱਤਾ। ਪ੍ਰਤੱਖਦਰਸ਼ੀਆਂ ਦੇ ਦੱਸਣ ਮੁਤਾਬਕ ਪੁਲੀਸ ਕਰਮਚਾਰੀ ਘਟਨਾ ਸਥਾਨ ਤੋਂ ਥੋੜ੍ਹੀ ਦੂਰੀ ’ਤੇ ਜਾ ਕੇ ਖੜਾ ਹੋ ਗਿਆ। ਇਸ ਸੜਕ ਲੰਘ ਰਹੇ ਵਾਹਨ ਚਾਲਕਾਂ ’ਤੇ ਆਪਣਾ ਗੱਸਾ ਕੱਢਿਆ। ਪੀਸੀਆਰ ਕਰਮੀ ਨੇ ਕਈ ਵਾਹਨ ਚਾਲਕਾਂ ਦੇ ਬਿਨਾਂ ਹੈਲਮਟ ਦੇ ਚਲਾਨ ਕੱਟੇ ਗਏ। ਜਿਸ ਦਾ ਲੋਕਾਂ ਨੇ ਕਾਫੀ ਵਿਰੋਧ ਵੀ ਕੀਤਾ। ਇੱਕ ਚਸ਼ਮਦੀਦ ਗਵਾਹ ਮਹਿਲਾ ਨੇ ਦੱਸਿਆ ਕਿ ਪੀੜਤ ਅੌਰਤ ਉਸ ਦੀ ਸਹੇਲੀ ਹੈ ਅਤੇ ਬੀਤੀ ਰਾਤ ਤਿੰਨ ਵਿਅਕਤੀਆਂ ਨੇ ਜਬਰਦਸਤੀ ਸਮੂਹਿਕ ਬਲਾਤਕਾਰ ਕੀਤਾ ਹੈ। ਪੀੜਤ ਅੌਰਤ ਦੀ ਸਹੇਲੀ ਨੇ ਪੁਲੀਸ ਦੇ ਰਵੱਈਏ ਦੀ ਸਖ਼ਤ ਸ਼ਬਦਾ ਵਿੱਚ ਨਿਖੇਧੀ ਕੀਤੀ ਇਸ ਦੌਰਾਨ ਇੱਕ ਪ੍ਰਾਈਵੇਟ ਸੁਰੱਖਿਆ ਗਾਰਡ ਨੇ ਪੀੜਤ ਨੂੰ ਦੁਕਾਨ ਤੋਂ ਚਾਹ ਪਿਆਈ ਅਤੇ ਖਾਣ ਲਈ ਕੁੱਝ ਸਮਾਨ ਵੀ ਦਿੱਤਾ। ਉਧਰ, ਇਸ ਸਬੰਧੀ ਸੋਹਾਣਾ ਥਾਣੇ ਦੇ ਐਸਐਚਓ ਪਵਨ ਕੁਮਾਰ ਦਾ ਕਹਿਣਾ ਹੈ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ। ਲੇਕਿਨ ਹੁਣ ਮੀਡੀਆ ਦੀ ਜਾਣਕਾਰੀ ਤੋਂ ਬਾਅਦ ਉਹ ਸਮੁੱਚੇ ਮਾਮਲੇ ਦੀ ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ