nabaz-e-punjab.com

ਜੈਪੁਰ ਵਿੱਚ ਪੁਲੀਸ ਤੇ ਲੋਕਾਂ ਵਿੱਚ ਹਿੰਸਕ ਝੜਪ ਤੋਂ ਬਾਅਦ ਕਰਫਿਊ ਲਗਾਇਆ, ਇੰਟਰਨੈਟ ਸੇਵਾ ਬੰਦ

ਨਬਜ਼-ਏ-ਪੰਜਾਬ ਬਿਊਰੋ, ਜੈਪੁਰ, 9 ਸਤੰਬਰ:
ਇੱਥੋੱ ਦੇ ਰਾਮਗੰਜ ਇਲਾਕੇ ਵਿੱਚ ਇਕ ਕਾਂਸਟੇਬਲ ਵੱਲੋਂ ਇਕ ਜੋੜੇ ਨੂੰ ਕਥਿਤ ਤੌਰ ’ਤੇ ਕੁੱਟਣ ਤੇ ਹਿੰਸਕ ਪ੍ਰਦਰਸ਼ਨ ਹੋਣ ਅਤੇ ਪ੍ਰਦਰਸ਼ਨਕਾਰੀਆਂ ਅਤੇ ਪੁਲੀਸ ਦੀ ਗੋਲੀਬਾਰੀ ਵਿੱਚ ਇਕ ਵਿਅਕਤੀ ਦੀ ਮੌਤ ਹੋ ਗਈ। ਹਾਲਾਤ ਨੂੰ ਕਾਬੂ ਕਰਨ ਲਈ ਸ਼ਹਿਰ ਦੇ 4 ਪੁਲੀਸ ਥਾਣਾ ਖੇਤਰਾਂ ਵਿੱਚ ਕਰਫਿਊ ਲਾਇਆ ਗਿਆ ਹੈ। ਇਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇੰਟਰਨੈਟ ਸੇਵਾਵਾਂ ਵੀ ਮੁਅੱਤਲ ਕਰ ਦਿੱਤੀਆਂ ਗਈਆਂ ਹਨ ਅਤੇ ਜਿਨ੍ਹਾਂ ਇਲਾਕਿਆਂ ਵਿੱਚ ਕਰਫਿਊ ਲਾਇਆ ਗਿਆ ਹੈ, ਉਥੇ ਸਕੂਲ ਬੰਦ ਹਨ। ਪੁਲੀਸ ਸੁਪਰਡੈਂਟ ਸੰਜੇ ਅਗਰਵਾਲ ਨੇ ਕਿਹਾ ਕਿ ਪੁਲੀਸ ਕਾਂਸਟੇਬਲ ਅਤੇ ਮੋਟਰਸਾਈਕਲ ਸਵਾਰ ਇਕ ਜੋੜੇ ਦਰਮਿਆਨ ਬੀਤੀ ਦੇਰ ਰਾਤ ਕੋਈ ਮਾਮੂਲੀ ਵਿਵਾਦ ਹੋਇਆ, ਜਿਸ ਕਾਰਨ ਸਥਾਨਕ ਲੋਕਾਂ ਅਤੇ ਪੁਲੀਸ ਦਰਮਿਆਨ ਸੰਘਰਸ਼ ਹੋਇਆ। ਇਸ ਦੇ ਬਾਅਦ ਤੋੱ ਹਿੰਸਾ ਵਾਲੇ ਰਾਮਗੰਜ ਇਲਾਕੇ ਵਿੱਚ ਦੇਰ ਰਾਤ ਕਰੀਬ ਇਕ ਵਜੇ ਕਰਫਿਊ ਲਾ ਦਿੱਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਦੋਸ਼ ਹਨ ਕਿ ਕਾਂਸਟੇਬਲ ਨੇ ਕਿਸੇ ਗੱਲ ਨੂੰ ਲੈ ਕੇ ਜੋੜੇ ਨੂੰ ਕੁੱਟਿਆ, ਜਿਸ ਤੋੱ ਬਾਅਦ ਸਥਾਨਕ ਲੋਕਾਂ ਦੀ ਭੀੜ ਰਾਮਗੰਜ ਪੁਲੀਸ ਥਾਣੇ ਕੋਲ ਪੁੱਜ ਗਈ ਅਤੇ ਅੱਗਜਨੀ ਕੀਤੀ। ਭੀੜ ਨੇ ਇਕ ਐੱਬੂਲੈਂਸ ਅਤੇ ਇਕ ਪੁਲੀਸ ਜੀਪ ਸਮੇਤ 5 ਵਾਹਨਾਂ ਨੂੰ ਅੱਗ ਲਾ ਦਿੱਤੀ ਅਤੇ 21 ਹੋਰ ਵਾਹਨਾਂ ਨੂੰ ਨੁਕਸਾਨ ਪਹੁੰਚਾਇਆ।
ਪੁਲੀਸ ਨੇ ਭੀੜ ਨੂੰ ਦੌੜਾਉਣ ਲਈ ਰਬੜ ਦੀਆਂ ਗੋਲੀਆਂ ਅਤੇ ਹੰਝੂ ਗੈਸ ਦੀ ਵਰਤੋੱ ਕੀਤੀ। ਅਗਰਵਾਲ ਨੇ ਦੱਸਿਆ ਕਿ ਹਾਲਾਤ ਬੇਕਾਬੂ ਹੋਣ ਤੇ ਪੁਲੀਸ ਨੇ ਪ੍ਰਦਰਸ਼ਨਕਾਰੀਆਂ ਤੇ ਗੋਲੀਆਂ ਚਲਾਈਆਂ, ਜਿਸ ਵਿੱਚ ਇਕ ਵਿਅਕਤੀ ਦੀ ਮੌਤ ਹੋ ਗਈ, ਜਿਸ ਦੀ ਪਛਾਣ ਮੁਹੰਮਦ ਰਈਸ ਦੇ ਰੂਪ ਵਿੱਚ ਕੀਤੀ ਗਈ ਹੈ। ਜੈਪੁਰ ਤੋੱ ਹੋ ਕੇ ਲੰਘਣ ਵਾਲੇ ਦਿੱਲੀ-ਆਗਰਾ ਮਾਰਗ ਨੂੰ ਬਦਲ ਦਿੱਤਾ ਗਿਆ ਹੈ। ਸੁਪਰਡੈਂਟ ਨੇ ਦੱਸਿਆ ਕਿ ਹਿੰਸਾ ਪੀੜਤ ਇਲਾਕਿਆਂ ਵਿੱਚ ਰਾਜਸਥਾਨ ਹਥਿਆਰਬੰਦ ਪੁਲੀਸ ਅਤੇ ਹੋਮ ਗਾਰਡ ਦੇ ਜਵਾਨਾਂ ਸਮੇਤ ਸੁਰੱਖਿਆ ਫੋਰਸ ਤਾਇਨਾਤ ਕੀਤੀ ਗਈ ਹੈ।

Load More Related Articles
Load More By Nabaz-e-Punjab
Load More In Police

Check Also

50 ਗਰਾਮ ਹੈਰੋਇਨ ਸਮੇਤ ਦੋ ਮੁਲਜ਼ਮ ਗ੍ਰਿਫ਼ਤਾਰ, ਇਨੋਵਾ ਗੱਡੀ ਵੀ ਕੀਤੀ ਜ਼ਬਤ

50 ਗਰਾਮ ਹੈਰੋਇਨ ਸਮੇਤ ਦੋ ਮੁਲਜ਼ਮ ਗ੍ਰਿਫ਼ਤਾਰ, ਇਨੋਵਾ ਗੱਡੀ ਵੀ ਕੀਤੀ ਜ਼ਬਤ ਨਬਜ਼-ਏ-ਪੰਜਾਬ, ਮੁਹਾਲੀ, 14 ਦਸੰਬ…