
ਮੁੱਖ ਮੰਤਰੀ ਨੂੰ ਮਿਲਣ ਗਏ ਜੰਗੀ ਸ਼ਹੀਦਾਂ ਦੇ ਪਰਿਵਾਰਾਂ ਨੂੰ ਥਾਣੇ ਵਿੱਚ ਕੀਤਾ ਬੰਦ
ਕੈਪਟਨ ਅਮਰਿੰਦਰ ਨੇ ਪੀੜਤ ਪਰਿਵਾਰਾਂ ਦੀਆਂ ਮੰਗਾਂ ’ਤੇ ਗੌਰ ਕਰਨ ਦਾ ਭਰੋਸਾ, ਛੇਤੀ ਹੱਲ ਹੋਣਗੀਆਂ ਸਮੱਸਿਆਵਾਂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਜੂਨ:
ਦੇਸ਼ ਦੀਆਂ ਹੱਦਾਂ ’ਤੇ ਰਾਖੀ ਕਰਦਿਆਂ ਸ਼ਹੀਦ ਹੋਏ 1962-65 ਅਤੇ 71 ਦੀ ਜੰਗ ਦੇ ਫੌਜੀਆਂ ਦੀਆਂ ਵਿਧਾਵਾਵਾਂ ਅਤੇ ਪਰਿਵਾਰਿਕ ਮੈਂਬਰਾਂ ਨੂੰ ਆਪਣੇ ਹੱਕ ਲੈਣ ਦੇ ਲਈ ਪੰਜਾਬ ਦੇ ਮੁੱਖ ਮੰਤਰੀ ਨੂੰ ਮਿਲਣ ਖਾਤਰ ਵੀ ਪੁਲਿਸ ਥਾਣਿਆਂ ਦੇ ਵਿਚ ਬੈਠਣਾ ਪਿਆ ਇਸ ਤੋਂ ਬਾਅਦ ਮੁੱਖ ਮੰਤਰੀ ਨੂੰ ਮਿਲਾਇਆ ਗਿਆ। ਏਅਰਫੋਰਸ ਦੇ ਸਾਬਕਾਂ ਜੂਨੀਅਰ ਵਰੰਟ ਅਫਸ਼ਰ ਕਰਨੈਲ ਸਿੰਘ ਬੈਦਵਾਣ, ਗੁਰਸੇਵਕ ਸਿੰਘ ਦੀ ਅਗਵਾਈ ਵਿਚ ਮਿਲੇ ਵਫਦ ਨੇ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਉਨ੍ਹਾਂ ਦੀਆਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਤੁਰੰਤ ਪੂਰਾ ਕੀਤਾ ਜਾਵੇ। ਇਸ ਸਬੰਧੀ ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਸ਼ਵਾਸ ਦਿਵਾਇਆ ਹੈ ਕਿ ਕਿਸੇ ਵੀ ਤਰ੍ਹਾਂ ਦੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ, ਤੁਹਾਡੀਆਂ ਮੰਗਾਂ ਨੂੰ ਹਰ ਹਾਲਤ ਵਿਚ ਪੂਰਾ ਕੀਤਾ ਜਾਵੇਗਾ, ਉਨ੍ਹਾਂ ਚਿਰ ਪੈਡਿੰਗ ਪਈਆਂ ਹਨ। ਵਫ਼ਦ ਦੇ ਮੈਂਬਰਾਂ ਨੇ ਦੱਸਿਆ ਕਿ ਮੁੱਖ ਮੰਤਰੀ ਮੰਤਰੀ ਕਿਹਾ ਕਿ ਪਿਛਲੀ ਸਰਕਾਰ ਨੇ ਜੋ 6 ਪਹਿਲਾਂ ਜੋ ਵੀ ਬਿੱਲ ਪਾਸ ਕੀਤੇ ਸਨ, ਉਹ ਸਾਰੇ ਬਿੱਲ ਕੈਂਸਲ ਕਰ ਦਿੱਤੇ ਹਨ। ਹੁਣ ਉਹ ਸਾਰਾ ਕੁਝ ਦੁਬਾਰਾ ਤੋਂ ਕਾਰਵਾਈ ਕਰਨਗੇ। ਜ਼ਿਰਕਯੋਗ ਹੈ ਕਿ ਸ਼ਹੀਦਾਂ ਦੇ ਪਰਿਵਾਰਾਂ ਵੱਲੋਂ ਅੱਜ ਨੂੰ ਮੁਖ ਮੰਤਰੀ ਦੀ ਕੋਠੀ ਦਾ ਘਿਰਾਓ ਦਾ ਐਲਾਨ ਕੀਤਾ ਗਿਆ ਸੀ।
ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ’ਚ ਜਦੋਂ ਜੰਗੀ ਸਹੀਦਾਂ ਦੇ ਪਰਿਵਾਰ ਸਰਕਾਰ ਦੇ ਖਿਲਾਫ਼ ਧਰਨੇ ’ਤੇ ਬੈਠੇ ਤਾਂ ਸਾਬਕਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਜੰਗੀ ਐਵਾਰਡ ਦੇ ਤੌਰ ’ਤੇ ਮਿਲਣ ਵਾਲੀ 10-10 ਕਿੱਲੇ ਜ਼ਮੀਨ ਦੀ ਥਾਂ ਤਿੰਨ ਕਿਸ਼ਤਾਂ ’ਚ 50 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਸੀ, ਜਿਸ ਵਿਚ 20 ਲੱਖ ਰੁਪਏ ਪਹਿਲਾਂ ਅਤੇ ਬਾਕੀ 15 ਲੱਖ ਦੀਆਂ 2 ਕਿਸ਼ਤਾਂ ਵਿੱਚ ਦੇਣ ਦਾ ਐਲਾਨ ਕੀਤਾ ਗਿਆ ਸੀ, ਇਸ ਸਬੰਧੀ ਸਰਕਾਰ ਨੇ ਨੋਟੀਫੀਕੇਸ਼ਨ ਵੀ ਜਾਰੀ ਕਰ ਦਿੱਤਾ ਸੀ। ਇਸ ਮੌਕੇ ਬਲਵਿੰਦਰ ਸਿੰਘ ਬਬਲਾ, ਜਰਨੈਲ ਸਿੰਘ, ਪਰਮਜੀਤ ਕੌਰ, ਗੋਬਿੰਦਸਿੰਘ, ਸਤਿੰਦਰ ਸਿੰਘ ਤੇ ਹੋਰ ਪਰਿਵਾਰਕ ਮੈਂਬਰ ਹਾਜ਼ਰ ਸ਼ਨ।