ਪੁਲੀਸ ਮੁਲਾਜ਼ਮਾਂ ਨੇ ਕੈਂਸਰ ਪੀੜਤ ਅੌਰਤ ਨੂੰ ਪੀਜੀਆਈ ਦਾਖ਼ਲ ਕਰਵਾਇਆ

ਕਰਫਿਊ ਕਾਰਨ ਪਿਛਲੇ ਦੋ ਦਿਨਾਂ ਤੋਂ ਤੜਫ਼ ਰਹੀ ਸੀ ਅੌਰਤ, ਐਂਬੂਲੈਂਸ ਨਹੀਂ ਮਿਲੀ, ਟੈਕਸੀ ਚਾਲਕ ਨੇ ਵੀ ਪੱਲਾ ਝਾੜਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਅਪਰੈਲ:
ਕਰੋਨਾਵਾਇਰਸ ਦੇ ਚੱਲਦਿਆਂ ਕਰਫਿਊ ਦੌਰਾਨ ਪੰਜਾਬ ਪੁਲੀਸ ਵੱਲੋਂ ਝੁੱਗੀ-ਝੌਪੜੀਆਂ ਅਤੇ ਗਰੀਬ ਬਸਤੀਆਂ ਵਿੱਚ ਘਰ-ਘਰ ਜਾ ਕੇ ਲੋੜਵੰਦਾਂ ਨੂੰ ਤਿਆਰ ਖਾਣਾ ਅਤੇ ਸੁੱਕਾ ਰਾਸ਼ਨ ਵੰਡਣ ਦਾ ਨਿਰੰਤਰ ਕੰਮ ਕੀਤਾ ਜਾ ਰਿਹਾ ਹੈ, ਉੱਥੇ ਮੁਹਾਲੀ ਪੁਲੀਸ ਨੇ ਮਨੁੱਖਤਾ ਦੀ ਸੇਵਾ ਲਈ ਇਕ ਹੋਰ ਕਦਮ ਅੱਗੇ ਵਧਾਉਂਦਿਆਂ ਇਕ ਕੈਂਸਰ ਪੀੜਤ ਅੌਰਤ ਪ੍ਰੇਮਾ ਕੁਮਾਰੀ ਨੂੰ ਪੀਜੀਆਈ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇੱਥੋਂ ਦੇ ਸਨਅਤੀ ਏਰੀਆ ਫੇਜ਼-7 ਵਿੱਚ ਰਹਿਣ ਵਾਲੀ ਅੌਰਤ ਕੈਂਸਰ ਤੋਂ ਪੀੜਤ ਹੈ ਅਤੇ ਉਹ ਆਖਰੀ ਸਟੇਜ ’ਤੇ ਹੋਣ ਕਾਰਨ ਪਿਛਲੇ ਦੋ ਤਿੰਨ ਤੋਂ ਦਰਦ ਨਾਲ ਤੜਫ਼ ਰਹੀ ਸੀ। ਪਰਿਵਾਰਕ ਮੈਂਬਰ ਕਰਫਿਊ ਕਾਰਨ ਬਿਮਾਰ ਅੌਰਤ ਨੂੰ ਪੀਜੀਆਈ ਲਿਜਾਉਣ ਲਈ ਅਸਮਰਥ ਸਨ। ਉਨ੍ਹਾਂ ਨੂੰ ਐਂਬੂਲੈਂਸ ਵੀ ਨਹੀਂ ਮਿਲੀ ਅਤੇ ਟੈਕਸੀ ਚਾਲਕ ਨੇ ਵੀ ਪੱਲਾ ਝਾੜ ਲਿਆ। ਜਿਸ ਕਾਰਨ ਪੀੜਤ ਪਰਿਵਾਰ ਕਾਫੀ ਪ੍ਰੇਸ਼ਾਨ ਸੀ ਅਤੇ ਅੌਰਤ ਦੀ ਸਿਹਤ ਵਿਗੜਦੀ ਜਾ ਰਹੀ ਸੀ।
ਇਸੇ ਦੌਰਾਨ ਸਨਅਤੀ ਏਰੀਆ ਪੁਲੀਸ ਚੌਕੀ ਦੇ ਇੰਚਾਰਜ ਬਲਜਿੰਦਰ ਸਿੰਘ ਮੰਡ ਲੋੜਵੰਦਾਂ ਨੂੰ ਰਾਸ਼ਨ ਵੰਡਦੇ ਹੋਏ ਉੱਥੇ ਪਹੁੰਚ ਗਏ ਅਤੇ ਪਰਿਵਾਰ ਨੇ ਉਨ੍ਹਾਂ ਨੂੰ ਆਪਬੀਤੀ ਦੱਸੀ। ਚੌਕੀ ਇੰਚਾਰਜ ਪਾਣੀ ਦੀ ਟੈਂਕ ਫੇਜ਼-7 ਨੇੜਲੇ ਸਰਕਾਰੀ ਕੁਆਟਰਾਂ ਵਿੱਚ ਜ਼ਰੂਰਤਮੰਦਾਂ ਨੂੰ ਰਾਸ਼ਨ ਵੰਡ ਰਹੇ ਸੀ। ਉਸ ਨੇ ਦੇਖਿਆ ਕਿ ਇਕ ਘਰ ਦੇ ਬਾਹਰ ਕੁਝ ਲੋਕ ਇਕੱਠੇ ਹੋਏ ਖੜੇ ਹਨ। ਲੋਕਾਂ ਨੇ ਦੱਸਿਆ ਕਿ ਪੁਲੀਸ ਟੀਮ ਨੂੰ ਕੈਂਸਰ ਪੀੜਤ ਅੌਰਤ ਦੀ ਹਾਲਤ ਬਾਰੇ ਦੱਸਿਆ। ਇਸ ਮਗਰੋਂ ਚੌਕੀ ਇੰਚਾਰਜ ਨੇ ਪੀਸੀਆਰ ਵਾਹਨ ਰਾਹੀਂ ਉਕਤ ਅੌਰਤ ਨੂੰ ਪੀਜੀਆਈ ਵਿੱਚ ਪਹੁੰਚਾਇਆ ਗਿਆ।
ਕੈਂਸਰ ਪੀੜਤ ਅੌਰਤ ਦੇ ਗੁਆਂਢੀ ਬਾਬੂ ਰਾਮ ਨੇ ਦੱਸਿਆ ਕਿ ਮੈਡੀਕਲ ਸਹੂਲਤ ਨਾ ਮਿਲਣ ਕਾਰਨ ਪ੍ਰੇਮਾ ਕੁਮਾਰੀ ਪਿਛਲੇ ਦੋ ਤਿੰਨ ਦਿਨਾਂ ਤੋਂ ਦਰਦ ਨਾਲ ਕੁਰਲਾ ਰਹੀ ਸੀ। ਉਨ੍ਹਾਂ ਦੱਸਿਆ ਕਿ ਸਰਕਾਰੀ ਹਸਪਤਾਲ ਮੁਹਾਲੀ ਨੇ ਉਕਤ ਅੌਰਤ ਨੂੰ ਪੀਜੀਆਈ ਰੈਫਰ ਕਰ ਦਿੱਤਾ ਸੀ ਲੇਕਿਨ ਪੀਜੀਆਈ ਜਾਣ ਲਈ ਉਨ੍ਹਾਂ ਨੂੰ ਕੋਈ ਐਂਬੂਲੈਂਸ ਉਪਲਬਧ ਨਹੀਂ ਹੋ ਸਕੀ ਅਤੇ ਨਾ ਹੀ ਕੋਈ ਪ੍ਰਾਈਵੇਟ ਐਂਬੂਲੈਂਸ ਹੀ ਮਿਲੀ ਸੀ। ਜਿਸ ਕਾਰਨ ਉਹ ਆਪਣੇ ਘਰ ਵਿੱਚ ਤੜਫ਼ ਰਹੀ ਸੀ ਪ੍ਰੰਤੂ ਅੱਜ ਚੌਕੀ ਇੰਚਾਰਜ ਰਾਸ਼ਨ ਵੰਡਦੇ ਹੋਏ ਉੱਥੇ ਫਰਿਸ਼ਤਾ ਬਣ ਕੇ ਪਹੁੰਚ ਗਏ। ਕਲੋਨੀ ਵਾਸੀਆਂ ਨੇ ਪੁਲੀਸ ਮੁਲਾਜ਼ਮਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਅਸੀਸਾਂ ਦਿੱਤੀਆਂ।

Load More Related Articles
Load More By Nabaz-e-Punjab
Load More In General News

Check Also

AAP opposes post of Chief Secretary in Chandigarh, says – An attempt to weaken Punjab’s Claim

AAP opposes post of Chief Secretary in Chandigarh, says – An attempt to weaken Punja…