ਮੁਹਾਲੀ ਫੇਜ਼-3ਬੀ2 ਦੀ ਮਾਰਕੀਟ ਵਿੱਚ ਪੁਲੀਸ ਗਸਤ ਤੇਜ਼ ਕੀਤੀ ਜਾਵੇ: ਜਤਿੰਦਰਪਾਲ ਸਿੰਘ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਸਤੰਬਰ:
ਮਾਰਕੀਟ ਵੈਲਫੇਅਰ ਐਸੋਸੀਏਸ਼ਨ ਫੇਜ਼-3ਬੀ2 ਦਾ ਇਕ ਵਫਦ ਪ੍ਰਧਾਨ ਸ ਜਤਿੰਦਰਪਾਲ ਸਿੰਘ ਜੇ ਪੀ ਦੀ ਅਗਵਾਈ ਵਿਚ ਥਾਣਾ ਮਟੋਰ ਦੇ ਐਸ ਐਚ ਓ ਸ ਜਰਨੈਲ ਸਿੰਘ ਨੂੰ ਮਿਲਿਆ। ਇਸ ਮੌਕੇ ਸ ਜਤਿੰਦਰਪਾਲ ਸਿੰਘ ਜੇ ਪੀ ਨੇ ਮਾਰਕੀਟ ਦੀਆਂ ਸਮਸਿਆਵਾਂ ਦਸਦੇ ਹੋਏ ਕਿਹਾ ਕਿ ਇਸ ਮਾਰਕੀਟ ਵਿਚ ਪਾਰਕਿੰਗ ਦਾ ਉਚਿਤ ਪ੍ਰਬੰਧ ਨਹੀਂ, ਲੋਕ ਆਪਣੀ ਮਰਜੀ ਨਾਲ ਹੀ ਇਧਰ ਉਧਰ ਆਪਣੇ ਵਾਹਨ ਖੜੇ ਕਰ ਦਿੰਦੇ ਹਨ। ਜਿਸ ਕਰਕੇ ਹਰ ਵੇਲੇ ਹੀ ਇਸ ਮਾਰਕੀਟ ਦੀ ਪਾਰਕਿੰਗ ਵਿਚ ਵਾਹਨਾਂ ਦਾ ਘੜਮੱਸ ਜਿਹਾ ਪਿਆ ਹੁੰਦਾ ਹੈ। ਕਈ ਵਾਰ ਵਾਹਨ ਚਾਲਕਾਂ ਦੀ ਆਪਸ ਵਿੱਚ ਲੜਾਈ ਵੀ ਹੋ ਜਾਂਦੀ ਹੈ। ਇਸ ਮਾਰਕੀਟ ਦੀ ਪਾਰਕਿੰਗ ਵਿੱਚ ਖੜੀਆਂ ਕਈ ਕਾਰਾਂ ਵਿੱਚ ਬੈਠੇ ਨੌਜਵਾਨ ਮੁੰਡੇ, ਕੁੜੀਆਂ ਅਸ਼ਲੀਲ ਹਰਕਤਾਂ ਵੀ ਕਰਦੇ ਰਹਿੰਦੇ ਹਨ। ਇਸ ਤੋਂ ਇਲਾਵਾ ਇਸ ਮਾਰਕੀਟ ਵਿਚ ਸ਼ਾਮ ਸਮੇਂ ਅਕਸਰ ਹੀ ਲੋਫਰ ਜਿਹੇ ਮੁੰਡੇ ਕੁੜੀਆਂ ਨੂੰ ਛੇੜਦੇ ਰਹਿੰਦੇ ਹਨ,ਜੇ ਉਹਨਾਂ ਨੂੰ ਕੋਈ ਰੋਕੇ ਤਾਂ ਇਹ ਮੁੰਡੇ ਉਸ ਨਾਲ ਵੀ ਝਗੜਾ ਕਰਨਾ ਸ਼ੁਰੂ ਕਰ ਦਿੰਦੇ ਹਨ।
ਜਿਸ ਕਰਕੇ ਇਸ ਮਾਰਕੀਟ ਵਿਚ ਆਉਣ ਵਾਲੀਆਂ ਲੜਕੀਆਂ ਵਿਚ ਡਰ ਦੀ ਭਾਵਨਾ ਪੈਦਾ ਹੋ ਰਹੀ ਹੈ। ਇਸ ਤੋਂ ਇਲਾਵਾ ਇਕ ਵਿਦਿਆਰਥੀ ਜਥੇਬੰਦੀ ਦੇ ਕਾਰਕੁੰਨਾਂ ਨੇ ਪਿਛਲੇ ਦਿਨੀਂ ਇਸ ਮਾਰਕੀਟ ਵਿਚ ਧੱਕੇ ਨਾਲ ਹੀ ਆਪਣੇ ਪੋਸਟਰ ਲਗਾ ਦਿਤੇ ਅਤੇ ਮਾਰਕੀਟ ਦੇ ਚੌਂਕੀਦਾਰ ਦੀ ਕੁੱਟਮਾਰ ਕੀਤੀ। ਉਹਨਾਂ ਮੰਗ ਕੀਤੀ ਕਿ ਇਸ ਮਾਰਕੀਟ ਦੀ ਪਾਰਕਿੰਗ ਦੀ ਸਮੱਸਿਆ ਹੱਲ ਕੀਤੀ ਜਾਵੇ, ਅਸਲੀਲ ਹਰਕਤਾਂ ਕਰਨ ਵਾਲੇ ਮੁੰਡੇ ਕੁੜੀਆਂ ਨੂੰ ਰੋਕਿਆ ਜਾਵੇ, ਕੁੜੀਆਂ ਛੇੜਨ ਵਾਲੇ ਮੁੰਡਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ, ਪੁਲੀਸ ਗਸਤ ਵਧਾਈ ਜਾਵੇ, ਬਦਮਾਸੀ ਕਰਨ ਵਾਲੇ ਵਿਦਿਆਰਥੀ ਜਥੇਬੰਦੀ ਦੇ ਕਾਰਕੁਨਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।
ਇਸ ਮੌਕੇ ਮਟੌਰ ਥਾਣੇ ਦੇ ਐਸਐਚਓ ਜਰਨੈਲ ਸਿੰਘ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਉਹ ਇਸ ਸਬੰਧੀ ਜਲਦੀ ਹੀ ਯੋਗ ਕਾਰਵਾਈ ਕਰਨਗੇ। ਇਸ ਮੌਕੇ ਸੁਰਿੰਦਰ ਸਿੰਘ, ਜਤਿੰਦਰ ਸਿੰਘ, ਜਸਪਾਲ ਸਿੰਘ, ਗੁਰਪ੍ਰੀਤ ਸਿੰਘ, ਅਸ਼ੋਕ ਬਾਂਸਲ, ਤਰਸੇਮ ਲਾਲ ਸ਼ਰਮਾ, ਤਨਜੋਤ ਸਿੰਘ, ਦਵਿੰਦਰ ਸਿੰਘ, ਜਗਦੀਸ਼ ਕੁਮਾਰ, ਅਤੇ ਹੋਰ ਦੁਕਾਨਦਾਰ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਹਾਣਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਹਾਣਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਨਬਜ਼-ਏ-ਪੰਜਾਬ, ਮੁਹਾਲੀ, 5 ਜਨਵਰੀ: ਸਰਬੰ…