Share on Facebook Share on Twitter Share on Google+ Share on Pinterest Share on Linkedin ਲੜਾਈ-ਝਗੜਾ: ਪੁਲੀਸ ਨੇ 12 ਦਿਨਾਂ ਬਾਅਦ ਦਰਜ ਕੀਤਾ ਕੇਸ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਮਈ: ਇੱਥੋਂ ਦੇ ਨਜ਼ਦੀਕੀ ਪਿੰਡ ਸ਼ਾਮਪੁਰ ਵਿੱਚ ਦੋ ਧਿਰਾਂ ਵਿੱਚ ਹੋਏ ਲੜਾਈ-ਝਗੜੇ ਸਬੰਧੀ ਸੋਹਾਣਾ ਪੁਲੀਸ ਨੇ 12 ਦਿਨਾਂ ਬਾਅਦ ਅੱਠ ਵਿਅਕਤੀਆਂ ਦੇ ਖ਼ਿਲਾਫ਼ ਅਪਰਾਧਿਕ ਕੇਸ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਪਿੰਡ ਸ਼ਾਮਪੁਰ ਵਿੱਚ ਬੀਤੀ 3 ਮਈ ਨੂੰ ਦੋ ਪਰਿਵਾਰਾਂ ਵਿੱਚ ਇਕ ਵਿਵਾਦਿਤ ਜਗ੍ਹਾ ਨੂੰ ਲੈ ਕੇ ਝਗੜਾ ਹੋਇਆ ਸੀ। ਇਸ ਸਬੰਧੀ ਪੀੜਤ ਬਜ਼ੁਰਗ ਰਚਨੀ ਦੇਵੀ (72) ਪਤਨੀ ਪ੍ਰੀਤਮ ਗਿਰ ਦੀ ਸ਼ਿਕਾਇਤ ’ਤੇ ਸੋਹਾਣਾ ਥਾਣੇ ਵਿੱਚ ਅੰਗਰੇਜ਼ ਗਿਰ, ਮੀਤਾ, ਦਲਜੀਤ, ਗਗਨ, ਸੰਦੀਪ, ਗੁਰਪ੍ਰੀਤ, ਸੁਮੇਧ ਅਤੇ ਜੰਟਾ ਖ਼ਿਲਾਫ਼ ਧਾਰਾ 323,325,506,148 ਤੇ 149 ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੀੜਤ ਅੌਰਤ ਰਚਨੀ ਦੇਵੀ ਨੇ ਆਪਣੇ ਬਿਆਨਾਂ ਵਿੱਚ ਕਿਹਾ ਕਿ ਬੀਤੀ 3 ਮਈ ਨੂੰ ਉਹ ਅਤੇ ਉਸ ਦੀ ਨੂੰਹ ਅਕਵਿੰਦਰ ਕੌਰ ਆਪਣੀ ਥਾਂ ਵਿੱਚ ਸਾਫ਼ ਸਫ਼ਾਈ ਕਰ ਰਹੇ ਸੀ ਕਿ ਇਸ ਦੌਰਾਨ ਉਕਤ ਵਿਅਕਤੀ ਡੰਡੇ ਸੋਟੇ ਲੈ ਕੇ ਉੱਥੇ ਆ ਗਏ ਅਤੇ ਉਨ੍ਹਾਂ ਨਾਲ ਝਗੜਾ ਕੀਤਾ। ਰਚਨਾ ਦੇਵੀ ਨੇ ਕਿਹਾ ਕਿ ਮੀਤੇ ਨੇ ਉਸ ਨੂੰ ਫੜ ਲਿਆ ਅਤੇ ਅੰਗਰੇਜ਼ ਨੇ ਉਸ ਨੂੰ ਡੰਡਿਆਂ ਨਾਲ ਕੁੱਟਿਆ। ਰੌਲਾ ਸੁਣ ਕੇ ਲੋਕਾਂ ਨੂੰ ਇਕੱਠੇ ਹੁੰਦਾ ਦੇਖ ਕੇ ਹਮਲਾਵਰਾ ਉੱਥੋਂ ਫਰਾਰ ਹੋ ਗਏ। ਇਸ ਝਗੜੇ ਦੌਰਾਨ ਉਹ ਜ਼ਖ਼ਮੀ ਹੋ ਗਈ ਅਤੇ ਉਸ ਦੀ ਨੂੰਹ ਨੂੰ ਵੀ ਸੱਟਾਂ ਲੱਗੀਆਂ ਹਨ। ਉਨ੍ਹਾਂ ਪੁਲੀਸ ਨੂੰ ਦਿੱਤੇ ਬਿਆਨਾਂ ਵਿੱਚ ਕਿਹਾ ਕਿ ਘਰ ਨੇੜਲੀ ਵਿਵਾਦਿਤ ਜਗ੍ਹਾ ਦਾ ਅਦਾਲਤ ਵਿੱਚ ਕੇਸ ਚੱਲਦਾ ਸੀ ਅਤੇ ਅਦਾਲਤ ਨੇ ਉਨ੍ਹਾਂ ਦੇ ਹੱਕ ਵਿੱਚ ਫਸਲਾ ਕੀਤਾ ਹੈ। ਬਾਅਦ ਉਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿੱਚ ਲਿਜਾਇਆ ਗਿਆ। ਪੁਲੀਸ ਅਨੁਸਾਰ ਸਰਕਾਰੀ ਹਸਪਤਾਲ ਵਿੱਚ ਦੋਵੇਂ ਧਿਰਾਂ ਦੇ ਮੈਂਬਰ ਦਾਖ਼ਲ ਸਨ। ਪੁਲੀਸ ਨੇ ਜ਼ਖ਼ਮੀਆਂ ਦੇ ਬਿਆਨ ਅਤੇ ਮੈਡੀਕਲ ਰਿਪੋਰਟ ਨੂੰ ਆਧਾਰ ਬਣਾ ਕੇ ਅੰਗਰੇਜ਼ ਗਿਰ, ਮੀਤਾ, ਦਲਜੀਤ, ਗਗਨ, ਸੰਦੀਪ, ਗੁਰਪ੍ਰੀਤ, ਸੁਮੇਧ ਅਤੇ ਜੰਟਾ ਖ਼ਿਲਾਫ਼ ਧਾਰਾ 323,325,506,148 ਤੇ 149 ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ