nabaz-e-punjab.com

ਪੰਜਾਬ ਪੁਲੀਸ ਵੱਲੋਂ ਗ੍ਰਿਫ਼ਤਾਰ ਹਿੰਦੂ ਆਗੂਆਂ ਦੇ ਕਾਤਲ ਦਾ 7 ਰੋਜ਼ਾ ਪੁਲੀਸ ਰਿਮਾਂਡ

ਪੰਜਾਬ ਦੇ ਰਾਜਪਾਲ ਬਦਨੌਰ ਨੇ ਹਿੰਦੂ ਆਗੂ ਤੇ ਹੋਰ ਕਤਲ ਕੇਸਾਂ ਦੀ ਗੁੱਥੀ ਸੁਲਝਾਉਣ ਪੁਲੀਸ ਨੂੰ ਦਿੱਤੀ ਸ਼ਾਬਾਸ਼

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 8 ਨਵੰਬਰ:
ਪੰਜਾਬ ਪੁਲਿਸ ਵੱਲੋਂ ਮਿੱਥ ਕੇ ਕਤਲ ਕਰਨ ਵਾਲੇ ਸ਼ੂਟਰ ਰਮਨਦੀਪ ਸਿੰਘ ਉਰਫ਼ ਰਮਨ ਕੈਨੇਡੀਅਨ ਦੀ ਸ਼ਨਾਖਤ ਕੀਤੀ ਗਈ ਹੈ ਜਿਸ ਵੱਲੋਂ ਆਰ.ਐਸ.ਐਸ ਨੇਤਾ ਬ੍ਰਿਗੇਡੀਅਰ ਜਗਦੀਸ਼ ਗਗਨੇਜਾ, ਰਵਿੰਦਰ ਗੁਸਾਈਂ ਦੀ ਹੱਤਿਆ ਕੀਤੀ ਗਈ ਸੀ। ਬੱੁਧਵਾਰ ਨੂੰ ਦੋੋਸ਼ੀ ਬਾਘਾਪੁਰਾਣਾ ਅਦਾਲਤ ਵਿੱਚ ਪੇਸ਼ ਕਰਕੇ 7 ਦਿਨ ਪੁਲੀਸ ਹਿਰਾਸਤ ਵਿੱਚ ਭੇਜ ਦਿੱਤਾ ਗਿਆ। ਪੁਲਿਸ ਦੇ ਬੁਲਾਰੇ ਅਨੁਸਾਰ ਰਮਨਦੀਪ (28) ਵਸਨੀਕ ਚੂੜਵਾਲ, ਪੁਲਿਸਥਾਨਾ ਮਿਹਰਬਾਨ, ਲੁਧਿਆਣਾ ਨੇ ਇੰਕਸਾਫ ਕੀਤਾ ਹੈ ਕਿ ਉਸ ਵੱਲੋਂ ਰਾਜ ਵਿੱਚ ਜਨਵਰੀ 2016 ਤੋਂ ਸੱਤ ਕਤਲ ਕੀਤੇ ਗਏ ਹਨ। ਬੁਲਾਰੇ ਨੇ ਦੱਸਿਆ ਗਗਨੇਜਾ ਅਤੇ ਗੁਸਾਈ ਦਾ ਕਤਲ ਕ੍ਰਮਵਾਰ ਅਗਸਤ 2016 ਅਤੇ ਅਕਤੂਬਰ 2017 ਵਿੱਚ ਕੀਤਾ ਗਿਆ। ਦੋਸ਼ੀ ਨੇ ਇਹ ਵੀ ਮੰਨਿਆ ਹੈ ਕਿ ਫਰਵਰੀ 2016 ਵਿੱਚ ਅਮਿਤ ਸ਼ਰਮਾ ਦੇ ਹੋਏ ਕਤਲ ਵਿੱਚ ਵੀ ਉਸਦੀ ਸ਼ਮੂਲੀਅਤ ਹੈ। ਫਰਵਰੀ 2017 ਵਿੱਚ ਖੰਨਾ ਦੇ ਸਤਪਾਲ ਕੁਮਾਰ ਅਤੇ ਉਸਦੇ ਪੁੱਤਰ ਅਤੇ ਜੁਲਾਈ 2017 ਵਿੱਚ ਇਸਾਈ ਪਾਦਰੀ ਸੁਲਤਾਲ ਮਸੀਹ ਦੇ ਕਤਲ ਵਿੱਚ ਵੀ ਸ਼ਾਮਲ ਹੈ। ਉਸਨੇ ਖੁਲਾਸਾ ਕੀਤਾ ਕਿ ਉਹ ਆਪਣੇ ਨਿਸ਼ਾਨੇ ਦੀ ਚੋਣ ਕਰਦਾ ਸੀ ਅਤੇ ਆਈ.ਐਸ.ਆਈ. ਅਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਕੁਝ ਲੀਡਰਾਂ ਦੇ ਇਸ਼ਾਰਿਆਂ ਤੇ ਕਤਲਾਂ ਨੂੰ ਅੰਜ਼ਾਮ ਦਿੰਦਾ ਸੀ ਜਿਨ੍ਹਾਂ ਵੱਲੋਂ ਪਾਕਿਸਤਾਨ ਵਿੱਚ ਸ਼ਰਨ ਲਈ ਹੋਈ ਹੈ ਅਤੇ ਰਾਜ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਸਨ।
ਮੋਗੇ ਵਿਖੇ ਡੀ.ਜੀ.ਪੀ. ਇੰਟੈਲੀਜੈਂਸ ਦਿਨਕਰ ਗੁਪਤਾ ਦੇ ਨਾਲ ਪਹੁੰਚੇ ਡੀ.ਜੀ.ਪੀ. ਸੁਰੇਸ਼ ਅਰੋੜਾ ਨੇ ਦੱਸਿਆ ਕਿ ਰਮਨਦੀਪ ਵੱਲੋਂ ਕਈ ਹੋਰ ਵੀ ਸਨਸਨੀ ਖੇਜ਼ ਖੁਲਾਸੇ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਪੜਤਾਲ ਦੌਰਾਨ ਕਈ ਹੋਰ ਵੀ ਤੱਥ ਸਾਹਮਣੇ ਆਏ ਹਨ ਜਿਨ੍ਹਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਡੀ.ਜੀ.ਪੀ. ਸੁਰੇਸ਼ ਅਰੋੜਾ ਨੇ ਅੱਜ ਸਵੇਰੇ ਪੰਜਾਬ ਪੁਲਿਸ ਦੀ ਟੀਮ ਨਾਲ ਮੁਲਾਕਾਤ ਵੀ ਕੀਤੀ ਜਿਸ ਵਿੱਚ ਆਈ.ਜੀ. ਇੰਟੈਲੀਂਜੈਂਸ ਅਮਿਤ ਪ੍ਰਸ਼ਾਦ, ਡੀ.ਆਈ.ਜੀ. ਕਾਊਂਟਰ ਇੰਟੈਲੀਜੈਂਸ ਰਣਬੀਰ ਖੱਤਰਾ, ਐਸ.ਐਸ.ਪੀ. ਮੋਗਾ ਰਣਜੀਤ ਸਿੰਘ, ਐਸ.ਐਸ.ਪੀ. ਬਟਾਲਾ ਉਪਿੰਦਰਜੀਤ ਘੁੰਮਣ, ਐਸ.ਪੀ. ਰਜਿੰਦਰ ਸਿੰਘ, ਐਸ.ਪੀ. ਵਜ਼ੀਰ ਸਿੰਘ, ਡੀ.ਐਸ.ਪੀ. ਸੁਲੱਖਣ ਸਿੰਘ ਅਤੇ ਸਰਬਜੀਤ ਸਿੰਘ, ਇੰਸਪੈਕਟਰ ਸੀ.ਆਈ.ਏ. ਮੋਗਾ ਕਿੱਕਰ ਸਿੰਘ ਅਤੇ ਏ.ਐਸ.ਆਈ. ਹਰੀਪਾਲ ਸਿੰਘ ਸ਼ਾਮਿਲ ਸਨ। ਜਿਨ੍ਹਾਂ ਨੇ ਇਸ ਮਾਮਲੇ ਦਾ ਪਰਦਾ ਫਾਸ਼ ਕੀਤਾ ਹੈ। ਡੀਜੀਪੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੁਲਿਸ ਟੀਮ ਨੂੰ ਵਧਾਈਆਂ ਵੀ ਦਿੱਤੀਆਂ।
ਡੀ.ਜੀ.ਪੀ. ਨੇ ਕਿਹਾ ਕਿ ਇਨ੍ਹਾਂ ਸਨਸਨੀ ਖੇਜ਼ ਮਾਮਲਿਆਂ ਦੀ ਸਫਲਤਾ ਜਿੰਮੀ ਸਿੰਘ ਦੀ ਗ੍ਰਿਫਤਾਰੀ ਨਾਲ ਹੋਈ ਹੈ ਜੋ ਜੰਮੂ ਦਾ ਰਹਿਣ ਵਾਲਾ ਹੈ ਅਤੇ ਪਿਛਲੇ ਕਈ ਸਾਲਾਂ ਤੋਂ ਇਥੇ ਯੂ.ਕੇ. ਤੋਂ ਭਾਰਤ ਵਾਪਿਸ ਆ ਗਿਆ ਸੀ ਜਿਸਨੂੰ ਪਿਛਲੇ ਇਕ ਹਫਤੇ ਪਹਿਲਾਂ ਦਿੱਲੀ ਦੇ ਆਈ.ਜੀ.ਆਈ. ਏਅਰਪੋਰਟ ਤੋਂ ਕਾਬੂ ਕੀਤਾ ਸੀ। ਉਸਦੀ ਪੁੱਛਗਿੱਛ ਤੋਂ ਬਾਅਦ ਜਗਤਾਰ ਸਿੰਘ ਜੋਹਲ ਉਰਫ ਜੱਗੀ ਨਾਗਰਿਕ ਯੂ.ਕੇ. ਨੂੰ ਗ੍ਰਿਫਤਾਰ ਕੀਤਾ ਗਿਆ, ਉਸ ਵੱਲੋਂ ਇਸ ਗੱਲ ਦਾ ਖੁਲਾਸਾ ਕੀਤਾ ਗਿਆ ਕਿ ਨਾਭਾ ਜੇਲ ਵਿੱਚ ਬੰਦ ਇਕ ਗੈਂਗਸਟਰ ਧਰਮਿੰਦਰ ਦੀ ਇਸ ਸਾਜਿਸ਼ ਵਿੱਚ ਵੱਡੀ ਭੂਮਿਕਾ ਹੈ। ਡੀ.ਜੀ.ਪੀ. ਨੇ ਕਿਹਾ ਕਿ ਪੁਲਿਸ ਕੋਲ ਇਨ੍ਹਾਂ ਅਪਰਾਧਾਂ ਦੇ ਨਾਲ ਸਬੰਧਤ ਕਾਫੀ ਫੌਰੈਂਸਿਕ ਅਤੇ ਬੈਲਿਸਟਿਕ ਸਬੂਤ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੇ ਅਪਰਾਧਾਂ ਵਿੱਚ ਇਕ ਹੀ ਤਰ੍ਹਾਂ ਦੇ ਹਥਿਆਰ ਵਰਤੇ ਗਏ ਹਨ।
ਉਧਰ, ਅੱਜ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸਾਸ਼ਕ ਸ੍ਰੀ ਵੀ.ਪੀ ਸਿੰਘ ਬਦਨੌਰ ਨੇ ਬ੍ਰਿਗੇਡੀਅਰ ਜਗਦੀਸ਼ ਗਗਨੇਜਾ ਅਤੇ ਇਸੇ ਲੜੀ ਤਹਿਤ ਕਈ ਹੋਰ ਕਤਲਾਂ ਦੀ ਗੁੱਥੀ ਸੁਲਝਾਉਣ ਲਈ ਪੰਜਾਬ ਪੁਲੀਸ ਨੂੰ ਸ਼ਾਬਾਸ਼ ਦਿੱਤੀ ਹੈ। ਆਪਣੇ ਬਿਆਨ ਵਿੱਚ ਸ੍ਰੀ ਬਦਨੌਰ ਨੇ ਕਿਹਾ ਕਿ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਢਾਹ ਲਾਉਣ ਵਾਲੀਆਂ ਤਾਕਤਾਂ ਸਾਡੀ ਪੰਜਾਬ ਪੁਲਿਸ ਦੇ ਸਾਹਮਣੇ ਗੋਡੇ ਟੇਕ ਗਈਆਂ। ਇੱਥੇ ਉਨ੍ਹਾਂ ਨੇ ਉਪਰੋਕਤ ਕਤਲ ਨਾਲ ਸਬੰਧਤ ਚਾਰ ਸ਼ੱਕੀ ਵਿਅਕਤੀਆਂ ਬਾਰੇ ਵੀ ਦੱਸਿਆ। ਪੰਜਾਬ ਪੁਲਿਸ ਦੀ ਸਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਸਾਡੀ ਪੁਲਿਸ ਫੋਰਸ ਨੇ ਬੜੀ ਤਨਦੇਹੀ ਅਤੇ ਸਮਰਪਣ ਨਾਲ ਆਪਣਾ ਕੰਮ ਕੀਤਾ ਅਤੇ ਲੋਕਾਂ ਦਾ ਵਿਸ਼ਵਾਸ ਦੁਬਾਰਾ ਜਿੱਤਣ ਵਿੱਚ ਕਾਮਯਾਬ ਹੋਈ ਹੈ।ਉਨ੍ਹਾਂ ਇਹ ਵੀ ਦੱਸਿਆ ਕਿ ਪੁਲਿਸ ਫੋਰਸ ਹਰ ਸਮੇਂ ਵੱਡੀ ਤੋਂ ਵੱਡੀ ਚੁਣੌਤੀ ਨੂੰ ਸਵੀਕਾਰਨ ਅਤੇ ਉਸ ਨੂੰ ਬਹਾਦਰੀ ਨਾਲ ਨਜਿੱਠਣ ਲਈ ਮਸ਼ਹੂਰ ਰਹੀ ਹੈ। ਸੂਬਾ ਪੁਲਿਸ ਦੀ ਪਿੱਠ ਥਾਪੜਦਿਆਂ ਉਨ੍ਹਾਂ ਇਹ ਵੀ ਕਿਹਾ ਕਿ ਬਹੁਤ ਜਲਦ ਇਸ ਕਤਲ ਕੇਸ ਨੂੰ ਸੁਲਝਾਉਣ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਬਣਦਾ ਸਨਮਾਨ ਦਿੱਤਾ ਜਾਵੇਗਾ ਅਤੇ ਉਨ੍ਹਾਂ ਦੀ ਸਲਾਨਾ ਗੁਪਤ ਰਿਪੋਰਟ (ਏ.ਸੀ.ਆਰ) ਵਿੱਚ ਸ਼ਲਾਘਾ ਦਾ ਮੱਦ ਸ਼ਾਮਲ ਕੀਤਾ ਜਾਵੇਗਾ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …