Share on Facebook Share on Twitter Share on Google+ Share on Pinterest Share on Linkedin ਪੁਲੀਸ ਸਾਂਝ ਕੇਂਦਰ ਵੱਲੋਂ ਸਕੂਲੀ ਬੱਚਿਆਂ ਨੂੰ ਮੋਬਾਈਲ ਐਪ ਬਾਰੇ ਜਾਣਕਾਰੀ ਦੇਣ ਲਈ ਸੈਮੀਨਾਰ ਆਯੋਜਿਤ ਮਲਕੀਤ ਸਿੰਘ ਸੈਣੀ ਨਬਜ਼-ਏ-ਪੰਜਾਬ ਬਿਊਰੋ, ਖਰੜ, 15 ਨਵੰਬਰ: ਪੁਲੀਸ ਸਾਂਝ ਕੇਂਦਰ ਥਾਣਾ ਸਦਰ ਖਰੜ ਵੱਲੋਂ ਲਾਇਨਜ਼ ਕਲੱਬ ਖਰੜ ਸਿਟੀ ਦੇ ਸਹਿਯੋਗ ਨਾਲ ਟੈਗੋਰ ਨਿਕੇਤਨ ਮਾਡਲ ਹਾਈ ਸਕੂਲ ਖਰੜ ਵਿਖੇ ਵਿਦਿਆਰਥੀਆਂ ਨੂੰ ਮੋਬਾਈਲ ਪੁਲਿਸ ਐਪ ਅਤੇ ਨਸ਼ਿਆਂ ਤੋਂ ਜਾਗਰੂਕਤ ਕਰਨ ਲਈ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਸਾਂਝ ਕੇਂਦਰ ਦੇ ਇੰਚਾਰਜ਼ ਅਵਤਾਰ ਸਿੰਘ ਨੇ ਬੱਚਿਆਂ ਨੂੰ ਪੁਲੀਸ ਦੇ ਮੋਬਾਇਲ ਐਪ ਪੀ.ਪੀ.ਸਾਂਝ, ਮੋਬਾਇਲ ਸਕਤੀ ਜੋ ਇਸਤਰੀਆਂ ਲਈ ਵਿਸ਼ੇਸ ਤੌਰ ਤੇ ਹੈ ਉਸ ਤੇ ਕੋਈ ਵੀ ਸਕੂਲ ਦੀ ਵਿਦਿਆਰਥਣ ਕਿਸੇ ਵੀ ਘਟਨਾ ਬਾਰੇ ਜਾਣਕਾਰੀ ਦੇ ਸਕਦੀ ਹੈ। ਉਨ੍ਹਾਂ ਟਰੈਫਿਕ ਨਿਯਮਾਂ ਤੇ ਬੋਲਦਿਆ ਕਿਹਾ ਕਿ ਜਦੋਂ ਸਾਡੀ ਉਮਰ 18 ਸਾਲ ਦੀ ਹੋ ਜਾਵੇ ਤਾਂ ਉਹ ਡਰਾਈਵਿੰਗ ਲਾਇਸੰਸ ਬਣਾ ਕੇ ਵੀ ਵਾਹਨ ਚਲਾਉਣ। ਉਨ੍ਹਾਂ ਨਸ਼ਿਆਂ ਤੇ ਬੋਲਦਿਆ ਕਿਹਾ ਕਿ ਉਹ ਨਸ਼ੇ ਦੀ ਆਦਤ ਨਾ ਪਾਉਣ ਜੇਕਰ ਉਨ੍ਹਾਂ ਦਾ ਕੋਈ ਦੋਸਤ ਮਿੱਤਰ ਜਾਂ ਹੋਰ ਕੋਈ ਨਸ਼ਾ ਕਰਦਾ ਹੈ ਤਾਂ ਉਸਦਾ ਮੁਫਤ ਇਲਾਜ਼ ਸਰਕਾਰੀ ਹਸਪਤਾਲ ਮੁਹਾਲੀ ਵਿਖੇ ਇਲਾਜ਼ ਕਰਵਾ ਸਕਦਾ ਹੈ। ਸਕੂਲ ਦੇ ਪਿੰ੍ਰਸੀਪਲ ਜਤਿੰਦਰ ਗੁਪਤਾ ਨੇ ਕਿਹਾ ਕਿ ਇਸ ਸੈਮੀਨਾਰ ਨਾਲ ਵਿਦਿਆਰਾਥੀਆਂ ਨੂੰ ਜਾਣਕਾਰੀ ਮਿਲੇਗੀ। ਇਸ ਮੋਕੇ ਪੀ.ਡੀ.ਜੀ ਪ੍ਰੀਤਕੰਵਲ ਸਿੰਘ, ਪਰਮਪ੍ਰੀਤ ਸਿੰਘ, ਗੁਰਮੁੱਖ ਸਿੰਘ ਮਾਨ, ਯਸਪਾਲ ਬੰਸਲ, ਸਕੂਲ ਦੇ ਅਧਿਆਪਕ ਦਿਨੇਸ਼ ਕੁਮਾਰ, ਨੀਤਾ ਸ਼ਰਮਾ ਸਮੇਤ ਹੋਰ ਸਟਾਫ ਮੈਂਬਰ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ